ਅੰਮ੍ਰਿਤਧਾਰੀ ਕੁੜੀ ਨੇ ਪੁਲਿਸ ਮੁਲਾਜ਼ਮ ਵਿਰੁਧ ਦਿਤੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੀਤੇ ਦਿਨੀ ਪਾਤੜਾਂ ਦੇ ਪੁਰਾਣੇ ਬੱਸ ਅੱਡੇ ਵਿੱਚ ਇੱਕ ਨੌਜਵਾਨ ਵਲੋਂ ਪੁਲਿਸ ਮੁਲਾਜ਼ਮ ਦੀ ਕੀਤੀ ਕੁਟਮਾਰ ਨੇ ਉਸ ਵਕਤ ਨਵਾਂ ਮੋੜ ਲੈ ਲਿਆ ਜਦੋਂ ਜ਼ਿਲ੍ਹਾ ਸੰਗਰੂਰ ਦੇ...

Amrit Dhari

ਪਾਤੜਾਂ, 22 ਜੁਲਾਈ (ਹਰਮਿੰਦਰ ਕਰਤਾਰਪੁਰ) : ਬੀਤੇ ਦਿਨੀ ਪਾਤੜਾਂ ਦੇ ਪੁਰਾਣੇ ਬੱਸ ਅੱਡੇ ਵਿੱਚ ਇੱਕ ਨੌਜਵਾਨ ਵਲੋਂ ਪੁਲਿਸ ਮੁਲਾਜ਼ਮ ਦੀ ਕੀਤੀ ਕੁਟਮਾਰ ਨੇ ਉਸ ਵਕਤ ਨਵਾਂ ਮੋੜ ਲੈ ਲਿਆ ਜਦੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੇਤਲਾ ਦੀ ਗੁਰਸਿੱਖ ਲੜਕੀ ਅਮਰਜੀਤ ਕੌਰ ਖ਼ਾਲਸਾ (ਕਾਲਪਨਿਕ ਨਾਮ) ਅਪਣੇ ਮਾਪਿਆਂ ਅਤੇ ਪਿੰਡ ਦੀ ਪੰਚਾਇਤ ਨੂੰ ਨਾਲ ਕੇ ਜੀ.ਆਰ.ਪੀ ਸੰਗਰੂਰ ਵਿਚ ਨੌਕਰੀ ਕਰਦੇ ਪੁਲਿਸ ਮੁਲਾਜ਼ਮ ਦੀਦਾਰ ਸਿੰਘ ਵਿਰੁੱਧ ਅਪਣੇ ਬਿਆਨ ਦਰਜ ਕਰਵਾਉਣ ਲਈ ਪਾਤੜਾਂ ਥਾਣੇ ਵਿਚ ਪਹੁੰਚ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੁਨਾਮ ਆਈ.ਟੀ.ਆਈ ਵਿਚ ਫੈਸ਼ਨ ਡਿਜ਼ਾਇਨਿੰਗ ਦਾ ਡਿਪਲੋਪਾ ਕਰਦੀ ਹੈ 'ਤੇ ਕਲ ਜਦ ਉਹ ਬੱਸ ਵਿਚ ਵਾਪਸ ਅਪਣੇ ਘਰ ਆ ਰਹੀ ਸੀ ਤਾਂ ਉਸ ਦੀ ਨਾਲ ਵਾਲੀ ਸੀਟ 'ਤੇ ਬੈਠੇ ਉਕਤ ਪੁਲਿਸ ਮੁਲਾਜ਼ਮ ਜੋ ਕੇ ਨਸ਼ੇ ਦੀ ਹਾਲਤ ਵਿੱਚ ਸੀ ਨੇ ਮੇਰੇ ਅਮ੍ਰਿੰਤਧਾਰੀ ਹੋਣ ਨੂੰ ਲੈ ਕੇ ਭੱਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ 'ਤੇ ਉਸ ਨੇ ਮੇਰੀ ਸ਼੍ਰੀ ਸਾਹਿਬ ਨੂੰ ਖਿੱਚ ਕੇ ਮੈਨੂੰ ਆਪਣੇ ਨਾਲ ਸੀਟ 'ਤੇ ਬੈਠਣ ਲਈ ਕਿਹਾ ਜਦਂੋ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹ ਹੋਰ ਵੀ ਤੈਸ਼ ਵਿੱਚ ਆ ਗਿਆ ਪਰ ਬੱਸ ਵਿੱਚ ਸਫਰ ਕਰ ਰਹੇ ਹੋਰ ਲੋਕਾਂ ਨੇ ਜਦੋਂ ਪੁਲਿਸ ਮੁਲਾਜ਼ਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਵੀ ਗਾਲਾਂ ਕਢਣੀਆਂ ਸ਼ੁਰੂ ਕਰ ਦਿਤੀਆਂ। ਇਸ ਗੱਲ ਨੂੰ ਲੈ ਕੇ ਬੱਸ ਵਿਚ ਸਫ਼ਰ ਕਰ ਰਹੇ ਪਾਤੜਾਂ ਦੇ ਨੌਜਵਾਨ ਜਸਵਿੰਦਰ ਸਿੰਘ ਅਤੇ ਪੁਲਿਸ ਮੁਲਾਜ਼ਮ ਵਿਚ ਬਹਿਸ ਹੋ ਗਈ ਜਿਸ ਦੇ ਚਲਦਿਆਂ ਜਸਵਿੰਦਰ ਸਿੰਘ ਅਤੇ ਪੁਲਿਸ ਮੁਲਾਜ਼ਮ ਪਾਤੜਾਂ ਦੇ ਪੁਰਾਣੇ ਬੱਸ ਅੱਡੇ ਆ ਕੇ ਆਪਸ ਵਿਚ ਹੱਥੋਪਾਈ ਹੋ ਗਏ। ਲੜਕੀ ਦੇ ਨਾਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੇ ਪੰਥਕ ਸੇਵਾ ਲਹਿਰ ਦਾਦੂਵਾਲ ਬਲਾਕ ਪਾਤੜਾਂ ਦੇ ਮੁਖੀ ਬਾਬਾ ਜੀਵਨ ਸਿੰਘ ਚੁਨਗਰਾ  ਨੇ ਕਿਹਾ ਕਿ ਜੇ ਕੁੜੀ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੂਬਾ ਪੱਧਰੀ ਸੰਘਰਸ਼ ਵਿਡਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮਾਮਲੇ 'ਤੇ ਥਾਣਾ ਸਦਰ ਪਾਤੜਾਂ ਦੇ ਮੁਖੀ ਅਮਨਪਾਲ ਸਿੰਘ ਨੇ ਕਿਹਾ ਕਿ ਇਹ ਘਟਨਾ ਕੱਲ ਦੀ ਹੈ 'ਤੇ ਪੀੜਤ ਲੜਕੀ ਅੱਜ ਉਨ੍ਹਾਂ ਦੇ ਕੋਲ ਬਿਆਨ ਦਰਜ ਕਰਵਾਉਣ ਲਈ ਪਹੁੰਚੀ ਹੈ 'ਤੇ ਲੜਕੀ ਦੇ ਬਿਆਨ ਦਰਜ਼ ਹੋਣ ਤੋਂ ਬਾਅਦ ਇਸ ਕੇਸ ਸਬੰਧੀ ਵਾਇਰਲ ਹੋਈ ਵੀਡੀਓ ਅਤੇ ਸਮੁੱਚੇ ਕੇਸ ਦੀ ਛਾਣਬੀਣ ਕਰ ਕੇ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।