Panthak News : ਇਕਬਾਲ ਸਿੰਘ ਝੂੰਦਾਂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News : ਕਿਹਾ, ਜੇ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਨਕਰ ਹੋ ਤਾਂ ਸੰਗਤ ਵੀ ਤੁਹਾਡੇ ਤੋਂ ਮੁਨਕਰ ਹੈ

Iqbal Singh Jhundan image.

Iqbal Singh Jhundan targets Akali Dal Latest News in Punjabi : ਇਕਬਾਲ ਸਿੰਘ ਝੂੰਦਾਂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ ਕਿਹਾ ਕਿ ਜਿੰਨੀ ਦੇਰ ਅਕਾਲੀ ਲੀਡਰਸ਼ਿਪ ਪੰਥ ਪ੍ਰਸਤ ਰਹੀ, ਸੰਗਤ ਤੱਕੜੀ ਦੇ ਨਿਸ਼ਾਨ ਨੂੰ ਮੱਥੇ ਨਾਲ ਲਾ ਕੇ ਵੋਟਾਂ ਪਾਉਂਦੀ ਰਹੀ। ਜਦੋਂ ਲੀਡਰਸ਼ਿਪ ਸੱਤਾ ’ਚ ਉਲਝ ਕੇ ਪੰਥ ਤੇ ਪੰਜਾਬ ਤੋਂ ਬੇਮੁੱਖ ਹੋਈ ਤਾਂ ਸੰਗਤ ਨੇ ਹੁਕਮਨਾਮੇ ਨੂੰ ਪ੍ਰਵਾਨ ਕਰਦਿਆਂ ਲੀਡਰਸ਼ਿਪ ਤੋਂ ਕਿਨਾਰਾ ਕੀਤਾ। ਪਰ ਲੀਡਰਸ਼ਿਪ ਹੁਕਮਨਾਮੇ ਨੂੰ ਨਹੀਂ ਮੰਨ ਰਹੀ।

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੰਗਤ ਨੂੰ ਦਿਖਾਉਣਾ ਚਾਹੁੰਦੀ ਹੈ ਕਿ ਜੇ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਨਕਰ ਹੋ ਤਾਂ ਅਸੀਂ ਵੀ ਤੁਹਾਡੇ ਤੋਂ ਮੁਨਕਰ ਹਾਂ।

ਉਨ੍ਹਾਂ ਪਾਣੀਆਂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਹੁਣ ਪਾਣੀ ’ਤੇ ਸਿਆਸਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਣੀਆਂ ਦਾ ਫਿਕਰ ਕਿਸੇ ਨੂੰ ਵੀ ਨਹੀਂ ਹੈ, ਫਿਕਰ ਇਸ ਗੱਲ ਦਾ ਹੈ ਕਿ ਇਸ ਵਿਚੋਂ ਲਾਹਾ ਕਿਵੇਂ ਲੈਣਾ ਹੈ। ਪੰਜਾਬ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਬਲਾਈ ਜਿਸ ਵਿਚ ਸਾਰਿਆਂ ਨੇ ਸਾਥ ਦੇਣ ਦਾ ਵਾਅਦਾ ਕੀਤਾ ਪਰ ਇਕੱਲਾ ਕਹਿ ਦੇਣ ਨਾਲ ਕੋਈ ਸਾਥ ਥੋੜਾ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹੱਕਾਂ ਲਈ ਸਾਰਿਆਂ ਨੂੰ ਇਕੱਠਾ ਹੋਣਾ ਪਵੇਗਾ।
ਸ਼੍ਰੋਮਣੀ ਅਕਾਲੀ ਦੀ ਭਰਤੀ ਮੁਹਿੰਮ ਲਈ ਉਨ੍ਹਾਂ ਸੰਗਤ ਤੋਂ ਸਹਿਯੋਗ ਮੰਗਿਆ ਤੇ 11 ਮੈਂਬਰੀ ਕਮੇਟੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।