ਪਖੰਡੀ ਬਾਬੇ ਨੇ ਔਰਤ ਨੂੰ ਚਿਮਟੇ ਨਾਲ ਕੁਟਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨੇੜਲੇ ਪਿੰਡ ਬਸਰਾਵਾਂ ਵਿਚ ਇਕ ਪਖੰਡੀ ਸਾਧ ਦੇ ਚਲਦੇ ਡੇਰੇ ਵਿਚ ਇਕ ਨੌਜਵਾਨ ਔਰਤ ਦੀ ਭਾਰੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ...

Women Taking Treatment in Hospital

ਬਟਾਲਾ/ਕਾਹਨੂੰਵਾਨ: ਨੇੜਲੇ ਪਿੰਡ ਬਸਰਾਵਾਂ ਵਿਚ ਇਕ ਪਖੰਡੀ ਸਾਧ ਦੇ ਚਲਦੇ ਡੇਰੇ ਵਿਚ ਇਕ ਨੌਜਵਾਨ ਔਰਤ ਦੀ ਭਾਰੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਕੰਵਲਜੀਤ ਕੌਰ ਵਾਸੀ ਮਸਾਣੀਆਂ ਨੇ ਦਸਿਆ ਕਿ ਉਹ ਅਕਸਰ ਹੀ ਸਰੀਰਕ ਤੌਰ 'ਤੇ ਬੀਮਾਰ ਰਹਿੰਦੀ ਸੀ। ਡਾਕਟਰੀ ਮੁਆਇਨੇ ਵਿਚ ਕੁੱਝ ਸਪਸ਼ਟ ਨਾ ਹੋਣ ਕਾਰਨ ਉਸ ਦੇ ਪਰਵਾਰਕ ਮੈਂਬਰ ਪਿੰਡ ਬਸਰਾਵਾਂ ਦੇ ਬਾਬਾ ਲਾਡੀ ਸ਼ਾਹ ਦੇ ਡੇਰੇ ਉਸ ਨੂੰ ਇਲਾਜ ਲਈ ਲੈ ਕੇ ਗਏ ਜਦੋਂ ਉਹ ਡੇਰੇ ਵਿਚ ਗਈ ਤਾਂ ਉਸ ਨੂੰ ਬਾਬੇ ਦੀ ਆਮ ਲੋਕਾਂ ਪ੍ਰਤੀ ਵਿਵਹਾਰ ਅਤੇ ਸ਼ਬਦਾਵਲੀ ਚੰਗੀ ਨਾ ਲੱਗੀ।

ਉਸ ਨੇ ਬਾਬੇ ਦੀ ਕਾਰਗੁਜ਼ਾਰੀ ਅਤੇ ਡੇਰੇ ਦੇ ਪਖੰਡ ਦਾ ਵਿਰੋਧ ਕੀਤਾ ਤਾਂ ਲਾਡੀ ਬਾਬੇ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟਦੇ ਹੋਏ ਅਪਣੇ ਚਿਮਟੇ ਨਾਲ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਬਾਬੇ ਨੇ ਉਸ ਨਾਲ ਸਰੀਰਕ ਤੌਰ 'ਤੇ ਵੀ ਵਧੀਕੀ ਕੀਤੀ। ਇਸ ਮੌਕੇ ਉਸ ਦਾ ਪਤੀ ਅਤੇ ਮਾਪੇ ਵੀ ਹਾਜ਼ਰ ਸਨ ਜਿਨ੍ਹਾਂ ਬੜੀ ਮੁਸ਼ਕਲ ਨਾਲ ਉਸ ਨੂੰ ਬਾਬੇ ਦੇ ਜੁਲਮ ਤੋਂ ਖ਼ਲਾਸੀ ਕਰਵਾਈ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਕਾਦੀਆਂ ਦੇ ਇਕ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਇਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਹ ਸੀਐਚਸੀ ਭਾਮ ਵਿਚ ਦਾਖ਼ਲ ਕਰਵਾਇਆ ਗਿਆ। ਪੀੜਤ ਪਰਵਾਰ ਵਲੋਂ ਇਸ ਘਟਨਾ ਸੂਚਨਾ ਥਾਣਾ ਕਾਦੀਆਂ ਵਿਚ ਲਿਖਤੀ ਤੌਰ 'ਤੇ ਦੇ ਦਿਤੀ ਗਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਜਥੇਦਾਰ ਭਾਈ ਬਲਬੀਰ ਸਿੰਘ ਮੁੱਛਲ ਅਤੇ ਉਨ੍ਹਾਂ ਦੇ ਸਾਥੀ ਕੰਵਲਜੀਤ ਕੌਰ ਨਾਲ ਹੋਈ ਵਧੀਕੀ ਜਾਨਣ ਲਈ ਸੀਐਚਸੀ ਭਾਮ ਪੁੱਜੇ।

ਉਨ੍ਹਾਂ ਪ੍ਰਸ਼ਾਸਨ ਨੰ ਚਿਤਾਵਨੀ ਦਿਤੀ ਕਿ ਜੇ ਦੋਸ਼ੀ ਬਾਬੇ ਲਾਡੀ ਨੂੰ ਛੇਤੀ ਕਾਬੂ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਥਾਣਾ ਮੁਖੀ ਕਾਦੀਆਂ ਸੁਦੇਸ਼ ਸ਼ਰਮਾ ਨੇ ਕਿਹਾ ਕਿ ਪੁਲਿਸ ਵਲੋਂ ਬਾਬੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂਨੀ ਕੀਤੀ ਜਾਵੇਗੀ।