ਅਫ਼ਗਾਨਿਸਤਾਨ ਹਮਲੇ ਦੀ ਜਥੇਦਾਰ ਨੇ ਕੀਤੀ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹਿੰਦੂ-ਸਿੱਖਾਂ 'ਤੇ ਕੀਤੇ ਗਏ ਹਮਲੇ ਨਾਲ ਸਿੱਖਾਂ ਦੇ ਮਨਾਂ...

Giani Gurbachan Singh

ਅੰਮ੍ਰਿਤਸਰ: ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹਿੰਦੂ-ਸਿੱਖਾਂ 'ਤੇ ਕੀਤੇ ਗਏ ਹਮਲੇ ਨਾਲ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸਿੱਖ ਤਾਂ ਹਮੇਸ਼ਾ ਹੀ ਅਪਣੇ ਗੁਰੂ ਸਿਧਾਂਤ ਅਨੁਸਾਰ ''ਏਕੁ ਪਿਤਾ ਏਕਸ ਕੇ ਹਮ ਬਾਰਿਕ” ਪੁਰ ਪਹਿਰਾ ਦਿੰਦਿਆਂ ਅਪਣਾ ਫ਼ਰਜ਼ ਨਿਭਾ ਰਹੇ ਹਨ

ਅਤੇ ਜਿਥੇ ਕਿਤੇ ਵੀ ਕੁਦਰਤੀ ਆਫ਼ਤ ਆ ਜਾਵੇ ਭਾਵੇਂ ਉਹ ਅਫ਼ਗ਼ਾਨਿਸਤਾਨ ਹੋਵੇ ਜਾਂ ਇਰਾਕ ਜਾਂ ਮਿਆਂਮਾਰ ਹੋਵੇ, ਸਿੱਖਾਂ ਨੇ ਕੋਈ ਜਾਤੀ ਵਿਤਕਰਾ ਨਾ ਕਰਦਿਆਂ ਮੁਸਲਮਾਨਾਂ ਲਈ ਲੰਗਰ ਲਾਏ ਅਤੇ ਕਪੜੇ ਆਦਿ ਦੀ ਸੇਵਾ ਕੀਤੀ। ਜਥੇਦਾਰ  ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਵਿਛੜੀਆਂ ਰੂਹਾਂ ਦੀ ਆਤਮਕ ਸ਼ਾਂਤੀ ਲਈ ਸ਼੍ਰੋਮਣੀ ਕਮੇਟੀ ਵਲੋਂ ਗੁਰਦਵਾਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਜਿਸ ਦੀ ਸਮਾਪਤੀ 5-7-18 ਨੂੰ ਸਵੇਰੇ 9:00 ਵਜੇ ਹੋਵੇਗੀ।