ਪੰਜਾ ਸਾਹਿਬ ਵਿਚ ਯਾਤਰੀਆਂ ਨੂੰ ਕੀਤਾ ਗੁਰਦਵਾਰੇ ਤਕ ਸੀਮਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

3 ਜੁਲਾਈ ਨੂੰ ਇਸੇ ਤਰ੍ਹਾਂ ਭਾਰੀ ਸੁਰੱਖਿਆ ਹੇਠ ਯਾਤਰੀਆਂ ਨੂੰ ਵਲੀ ਕੰਧਾਰੀ ਦੀ ਦਰਗਾਹ 'ਤੇ ਲਿਜਾਇਆ ਗਿਆ

The pilgrims are limited to the Gurdwara in Panja Sahib

ਹਸਨ ਅਬਦਾਲ  (ਚਰਨਜੀਤ ਸਿੰਘ): ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਯਾਤਰੀ ਜਥੇ ਨੂੰ ਗੁਰਦਵਾਰਾ ਪੰਜਾ ਸਾਹਿਬ ਤਕ ਹੀ ਸੀਮਤ ਰਖਿਆ ਗਿਆ। ਸਿੱਖ ਯਾਤਰੀ 2 ਜੁਲਾਈ ਨੂੰ ਦੇਰ ਰਾਤ ਹਸਨ ਅਬਦਾਲ ਸਟੇਸ਼ਨ 'ਤੇ ਇਕ ਵਿਸ਼ੇਸ਼ ਗੱਡੀ ਰਹੀ ਪੁੱਜੇ ਸਨ ਜਿਥੋਂ ਉਨ੍ਹਾਂ ਨੂੰ ਭਾਰੀ ਸੁਰੱਖਿਆ ਹੇਠ ਗੁਰਦਵਾਰਾ ਪੰਜਾ ਸਾਹਿਬ ਲਿਆਂਦਾ ਗਿਆ।

3 ਜੁਲਾਈ ਨੂੰ ਇਸੇ ਤਰ੍ਹਾਂ ਭਾਰੀ ਸੁਰੱਖਿਆ ਹੇਠ ਯਾਤਰੀਆਂ ਨੂੰ ਵਲੀ ਕੰਧਾਰੀ ਦੀ ਦਰਗਾਹ 'ਤੇ ਲਿਜਾਇਆ ਗਿਆ। ਜਿਥੇ ਕੁੱਝ ਸਮਾਂ ਰੁਕਣ ਤੋਂ ਬਾਅਦ ਯਾਤਰੂ ਵਾਪਸ ਗੁਰਦਵਾਰਾ ਪੰਜਾ ਸਾਹਿਬ ਆ ਗਏ। ਅੱਜ 4 ਜੁਲਾਈ ਨੂੰ ਜਦ ਯਾਤਰੂ ਹਸਨ ਅਬਦਾਲ ਦੇ ਬਾਜ਼ਾਰਾਂ ਵਿਚ ਘੁੰਮਣਾ ਚਾਹੁੰਦੇ ਸਨ ਤਾਂ ਸੁਰੱਖਿਆ ਦੇ ਨਾਮ 'ਤੇ ਯਾਤਰੂਆਂ ਨੂੰ ਗੁਰਦਵਾਰਾ ਸਾਹਿਬ ਤੋਂ ਬਾਹਰ ਨਹੀਂ ਜਾਣ ਦਿਤਾ ਗਿਆ ਜਿਸ ਕਰ ਕੇ ਕੁੱਝ ਯਾਤਰੂਆਂ ਨੂੰ ਅਪਣੇ ਰੋਜ਼ ਵਰਤੋਂ ਦੀਆਂ ਚੀਜ਼ਾਂ ਕਰ ਕੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਇਨ੍ਹਾਂ ਵਾਸਤੇ ਸਥਾਨਕ ਲੋਕਾਂ ਦੀ ਮਦਦ ਲੈਣੀ ਪਈ।