ਬ੍ਰਿਟੇਨ ਤੋਂ ਸਿੱਖ ਵਫ਼ਦ ਪਹੁੰਚਿਆ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬ੍ਰਿਟੇਨ ਤੋਂ ਸਿੱਖ ਵਫ਼ਦ ਪਹੁੰਚਿਆ ਪਾਕਿਸਤਾਨ

Britain sikh reached Pakistan

ਇਸਲਾਮਾਬਾਦ : ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਹੋਣ ਵਾਲੇ ਸਮਾਰੋਹ ਵਿਚ ਹਿੱਸਾ ਲੈਣ ਲਈ 178 ਮੈਂਬਰੀ ਸਿੱਖ ਵਫਦ ਬ੍ਰਿਟੇਨ ਤੋਂ ਪਾਕਿਸਤਾਨ ਪਹੁੰਚ ਗਿਆ ਹੈ। ਇਹ ਸਮਾਰੋਹ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਖੇ ਆਯੋਜਿਤ ਹੋਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਲੈਂਡਿੰਗ ਦੇ ਤੁਰੰਤ ਬਾਅਦ 178 ਮੈਂਬਰੀ ਸਮੂਹ ਸ਼ੇਖੂਪੁਰਾ ਜ਼ਿਲ੍ਹੇ ਦੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਸ਼ੇਖੁਪੁਰਾ ਵਿਚ ਸਥਿਤ ਗੁਰਦੁਆਰਾ ਸੱਚਾ ਸੌਦਾ ਲਈ ਰਵਾਨਾ ਹੋਇਆ।

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਬਾਬੇ ਨਾਨਕ ਦਾ ਜਯੰਤੀ ਸਮਾਰੋਹ ਨਵੰਬਰ ਦੇ ਪੂਰੇ ਮਹੀਨੇ ਜਾਰੀ ਰਹੇਗਾ। ਭਾਰਤ ਦੇ ਨਾਲ-ਨਾਲ ਯੂਰਪ ਅਤੇ ਉੱਤਰੀ ਅਮਰੀਕਾ ਦੇ ਸਿੱਖ ਸ਼ਰਧਾਲੂ ਇਸ ਸਬੰਧ ਵਿਚ ਆਯੋਜਿਤ ਹੋਣ ਵਾਲੇ ਵੱਖ-ਵੱਖ ਸਮਾਗਮਾਂ ਵਿਚ ਸ਼ਾਮਲ ਹੋਣਗੇ। ਪੰਜਾਬ ਇਵੈਕਿਊ ਟਰੱਸਟ ਬੋਰਡ ਦੇ ਬੁਲਾਰੇ ਆਮੇਰ ਹਾਸ਼ਮੀ ਦਾ ਕਹਿਣਾ ਹੈ ਕਿ ਮੁੱਖ ਪ੍ਰੋਗਰਾਮ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਚ ਹੋਵੇਗਾ।

ਇਸ ਦੌਰਾਨ ਤਕਰੀਬਨ 1,100 ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਸੋਨੇ ਦੀ ਪਾਲਕੀ ਸਮੇਤ 31 ਅਕਤੂਬਰ ਨੂੰ ਵਾਹਗਾ ਬਾਰਡਰ ਜ਼ਰੀਏ ਇੱਥੇ ਪਹੁੰਚਿਆ ਸੀ। ਮੰਗਲਵਾਰ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਪਾਲਕੀ ਸਥਾਪਿਤ ਕੀਤੀ ਜਾਵੇਗੀ।ਕਰਤਾਰਪੁਰ ਸਾਹਿਬ ਗੁਰਦੁਆਰਾ, ਜਿਸ ਨੂੰ ਮੂਲ ਰੂਪ ਨਾਲ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਕ ਬਹੁਤ ਹੀ ਉੱਚ ਸਿੱਖ ਧਾਰਮਿਕ ਸਥਲ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 18 ਸਾਲ ਬਤੀਤ ਕੀਤੇ ਸਨ।