ਪਿਪਲੀ ਵਾਲੇ ਵਰਗੇ ਪਖੰਡੀਆਂ ਨੂੰ ਪੰਥਦੋਖੀ ਏਜੰਸੀਆਂ ਅਤੇ 'ਅਖੌਤੀ ਜਥੇਦਾਰਾਂ' ਦਾ ਥਾਪੜਾ : ਭਾਈ ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਾਤਾ ਗੁਜਰ ਕੌਰ ਲਈ ਪਿਛਲੇ ਸਮੇਂ ਅਪਮਾਨਜਨਕ ਸ਼ਬਦ ਬੋਲਣ ਦੇ ਬਾਵਜੂਦ ਵੀ ਲਿਫ਼ਾਫ਼ਿਆਂ ਵਿਚੋਂ ਨਿਕਲੇ 'ਜਥੇਦਾਰਾਂ' ਨੇ ਅਖੌਤੀ ਸਾਧ ਸਤਨਾਮ ਸਿੰਘ ਪਿਪਲੀ ਵਾਲੇ ਨੂੰ.....

Bhai Harjinder Singh Manjhi

ਕੋਟਕਪੂਰਾ: ਮਾਤਾ ਗੁਜਰ ਕੌਰ ਲਈ ਪਿਛਲੇ ਸਮੇਂ ਅਪਮਾਨਜਨਕ ਸ਼ਬਦ ਬੋਲਣ ਦੇ ਬਾਵਜੂਦ ਵੀ ਲਿਫ਼ਾਫ਼ਿਆਂ ਵਿਚੋਂ ਨਿਕਲੇ 'ਜਥੇਦਾਰਾਂ' ਨੇ ਅਖੌਤੀ ਸਾਧ ਸਤਨਾਮ ਸਿੰਘ ਪਿਪਲੀ ਵਾਲੇ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਲੋੜ ਹੀ ਮਹਿਸੂਸ ਨਾ ਕੀਤੀ ਸੀ, ਬਲਕਿ ਇਸ ਪਖੰਡੀ ਦਾ ਵਿਰੋਧ ਕਰਨ ਵਾਲੇ ਪ੍ਰਚਾਰਕਾਂ ਨੂੰ ਗਿਆਨੀ ਇਕਬਾਲ ਸਿੰਘ ਪਟਨਾ ਨੇ ਨਿੰਦਕ ਆਖਦਿਆਂ ਦਸਿਆ ਸੀ ਕਿ ਜਦੋਂ ਨੋਟਬੰਦੀ ਕਾਰਨ ਪੈਸਿਆਂ ਦੀ ਬਹੁਤ ਮੁਸ਼ਕਲ ਸੀ ਤਾਂ ਪਿਪਲੀ ਵਾਲੇ ਨੇ ਸਾਨੂੰ 50 ਹਜ਼ਾਰ ਰੁਪਏ ਦੀ ਸੇਵਾ ਭੇਜੀ ਅਤੇ ਗੁਪਤ ਸੇਵਾਵਾਂ ਵੀ ਬਹੁਤ ਭੇਜਦੇ ਹਨ। ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ

'ਮੁਖੀ ਦਰਬਾਰ-ਏ-ਖ਼ਾਲਸਾ' ਨੇ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਬਾਹੂਬਲੀ ਫ਼ਿਲਮ ਦੇ ਗੀਤ ਚਲਦਿਆਂ 8 ਵਿਅਕਤੀਆਂ ਵਲੋਂ ਇਸ ਪਖੰਡੀ ਨੂੰ ਜਿਵੇਂ ਸ਼ਿੰਗਾਰ ਕੇ ਇਕ ਕੁਰਸੀ 'ਤੇ ਚੁਕਿਆ ਹੋਇਆ ਹੈ ਅਤੇ ਦਸਿਆ ਜਾ ਰਿਹਾ ਹੈ ਕਿ ਇਹ ਸੱਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵਾਪਰਿਆ ਹੈ, ਬਿਲਕੁਲ ਅਸਹਿ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹਿਰਦੇ ਵਲੂੰਧਰਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਹਿੰਮਤ ਕਿਸੇ ਪੰਥਦੋਖੀ ਏਜੰਸੀਆਂ ਦੀ ਸ਼ਹਿ ਤੋਂ ਬਿਨਾਂ ਕਿਸੇ ਪਖੰਡੀ ਵਿਚ ਨਹੀਂ ਹੈ। ਉਨ੍ਹਾਂ ਆਖਿਆ ਕਿ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਵਾਲੇ ਪਖੰਡੀਆਂ ਨੂੰ ਰਾਜਨੀਤਕਾਂ ਦੇ ਲਿਫ਼ਾਫ਼ਿਆਂ ਵਿਚੋਂ ਨਿਕਲੇ

'ਜਥੇਦਾਰਾਂ' ਦਾ ਥਾਪੜਾ ਹੈ, ਕਿਉਂਕਿ ਅਖੌਤੀ ਜਥੇਦਾਰ ਇਨ੍ਹਾਂ ਪਖੰਡੀਆਂ ਤੋਂ ਤੋਹਫ਼ਿਆਂ ਦੇ ਰੂਪ 'ਚ ਮੋਟੀ ਕਮਾਈ ਕਰਦੇ ਹਨ ਜਿਸ ਦੇ ਫ਼ਲਸਰੂਪ ਅਜਿਹੇ ਢੋਂਗੀਆਂ ਵਿਰੁਧ ਅਕਾਲ ਤਖ਼ਤ ਸਾਹਿਬ ਤੋਂ ਬਣਦੀ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫ਼ੀ ਦੇਣ ਵਾਲੇ 'ਜਥੇਦਾਰਾਂ' ਨੇ ਪਿਪਲੀ ਵਾਲੇ ਸਾਧ ਨੂੰ ਵੀ ਬਿਨਾਂ ਪੇਸ਼ ਹੋਏ ਹੀ ਮਾਫ਼ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਲਈ ਭੱਦੇ ਸ਼ਬਦ ਬੋਲਣ ਵਰਗੇ ਪਾਪ 'ਚ ਅਪਣੀ ਸਾਂਝ ਪਾਈ ਹੈ। ਭਾਈ ਮਾਝੀ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਅਜਿਹੇ ਢੋਂਗੀਆਂ ਦਾ ਖਹਿੜਾ ਛੱਡ ਕੇ ਸ਼ਬਦ ਗੁਰੂ ਨਾਲ ਜੁੜ ਕੇ ਹੀ ਸਾਡਾ ਜੀਵਨ ਸਫ਼ਲ ਹੋ ਸਕਦਾ ਹੈ।