ਸਬੂਤਾਂ ਦੀ ਘਾਟ ਕਾਰਨ ਸਿੱਖ ਕਤਲੇਆਮ ਮਾਮਲਾ ਬੰਦ
ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ 1984 ਦੇ ਸਿੱਖ ਕਤਲੇਆਮ ਦਾ ਇਕ ਮਾਮਲਾ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਇਸ ਦੀ ਨਵੇਂ ਸਿਰੇ ਤੋਂ ਜਾਂਚ ਦੌਰਾਨ ਮੁਲਜ਼ਮਾਂ ਵਿਰੁਧ
Painting
ਨਵੀਂ ਦਿੱਲੀ, 20 ਜੁਲਾਈ : ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ 1984 ਦੇ ਸਿੱਖ ਕਤਲੇਆਮ ਦਾ ਇਕ ਮਾਮਲਾ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਇਸ ਦੀ ਨਵੇਂ ਸਿਰੇ ਤੋਂ ਜਾਂਚ ਦੌਰਾਨ ਮੁਲਜ਼ਮਾਂ ਵਿਰੁਧ ਕੋਈ ਸਬੂਤ ਜੁਟਾਇਆ ਨਹੀਂ ਜਾ ਸਕਿਆ। ਇਸ ਘਟਨਾ ਵਿਚ ਭੀੜ ਨੇ ਮੱਧ ਦਿੱਲੀ ਵਿਚ ਦੋ ਸਿੱਖਾਂ ਦੀ ਹਤਿਆ ਕਰ ਦਿਤੀ ਸੀ। ਪੁਲਿਸ ਨੇ ਮੈਟਰੋਪਾਲੀਟਨ ਮੈਜਿਸਟ੍ਰੇਟ ਅਭਿਲਾਸ਼ ਮਲੋਹਤਰਾ ਨੂੰ ਦਸਿਆ ਕਿ ਮਾਮਲੇ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਨੂੰ 2015 ਵਿਚ ਗ੍ਰਹਿ ਮੰਤਰਾਲੇ ਦੇ ਹੁਕਮਾਂ ਤਹਿਤ ਮੁੜ ਖੋਲ੍ਹਿਆ ਗਿਆ ਸੀ। ਪੁਲਿਸ ਨੇ ਅਦਾਲਤ ਵਿਚ ਦਾਖ਼ਲ 16 ਪੰਨਿਆਂ ਦੀ ਰੀਪੋਰਟ ਵਿਚ ਕਿਹਾ ਹੈ ਕਿ ਕਿਸੇ ਵੀ ਮੁਲਜ਼ਮ ਵਿਰੁਧ ਸਬੂਤ ਜਾਂਚ ਜਾਂ ਹੋਰ ਦਸਤਾਵੇਜ਼ ਇਕੱਤਰ ਨਹੀਂ ਕੀਤਾ ਜਾ ਸਕਿਆ, ਇਸ ਲਈ ਮਾਮਲੇ ਨਾਲ ਸਬੰਧਤ ਅਗਲੇਰੀ ਜਾਂਚ ਬੰਦ ਕੀਤੀ ਜਾਂਦੀ ਹੈ। (ਪੀਟੀਆਈ)