'ਮਰਿਆਦਾ' ਨੂੰ ਖ਼ਤਮ ਕਰਨ ਦੀਆਂ ਹੋ ਰਹੀਆਂ ਹਨ ਤਿਆਰੀਆਂ: ਪ੍ਰਿੰ: ਸੁਰਿੰਦਰ ਸੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਸੁਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ-25 ਨੂੰ ਮਾਨਤਾ ਦੇਣ ਲਈ ਅੱਜ ਖ਼ਾਲਸੇ ਦੇ ਪੰਥਕ ਵਿਧਾਨ (ਮਰਿਆਦਾ) ਨੂੰ....

Surinder Singh

 

ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਦਲਜੀਤ ਸਿੰਘ ਅਰੋੜਾ, ਸੁਖਵਿੰਦਰ ਪਾਲ ਸਿੰਘ):   ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਸੁਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ-25 ਨੂੰ ਮਾਨਤਾ ਦੇਣ ਲਈ ਅੱਜ ਖ਼ਾਲਸੇ ਦੇ ਪੰਥਕ ਵਿਧਾਨ (ਮਰਿਆਦਾ) ਨੂੰ ਖ਼ਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਲਾਗੂ ਹੋਏ ਭਾਰਤ ਦੇ ਸੰਵਿਧਾਨ ਦੀ ਧਾਰਾ 25 ਵਿਚ 'ਸਿੱਖ ਇਕ ਵਖਰੀ ਕੌਮ' ਦੇ ਵਿਚਾਰ ਨੂੰ ਰੱਦ ਕਰ ਕੇ, ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇਕ ਫਿਰਕਾ ਹੀ ਮੰਨਿਆ ਗਿਆ ਹੈ। ਇਸ ਦੇ ਲਾਗੂ ਹੋਣ ਤੋਂ 63 ਸਾਲ ਪਹਿਲਾਂ 1887 ਈ: ਨੂੰ ਭਾਈ ਕਾਹਨ ਸਿੰਘ ਜੀ ਨਾਭਾ ਨੇ 'ਹਮ ਹਿੰਦੂ ਨਹੀਂ' ਕਿਤਾਬ ਲਿਖ ਕੇ ਸਿੱਖ ਕੌਮ ਨੂੰ ਸੁਚੇਤ ਕੀਤਾ ਸੀ। ਸਿੰਘ ਸਭਾ ਲਹਿਰ ਵਲੋਂ ਪੈਦਾ ਕੀਤੀ ਚੇਤੰਨਤਾ ਸਦਕਾ ਖ਼ਾਲਸਾ ਪੰਥ ਨੇ ਇਸ ਵਿਧਾਨ ਤੋਂ ਪਹਿਲਾਂ 40 ਸਾਲ ਲਾ ਕੇ ਅਕਾਲ ਤਖ਼ਤ ਦਾ ਵਿਧਾਨ ਬਣਾਇਆ ਜਿਸ ਨੂੰ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਕਿਹਾ ਜਾਂਦਾ ਹੈ।