ਦਰਬਾਰ ਸਾਹਿਬ ਵਿਚ ਸਵਈਏ ਪੜ੍ਹਦਿਆਂ ਭਾਈ ਮੋਹਨ ਸਿੰਘ ਦੀਆਂ ਅੱਖਾਂ ਦੀ ਜੋਤ ਪਰਤਣ ਦਾ ਦਾਅਵਾ
ਦਰਬਾਰ ਸਾਹਿਬ ਵਿਖੇ ਕੌਤਕ ਵਰਤਣੇ ਕੋਈ ਨਵੀਂ ਕਹਾਣੀ ਨਹੀਂ, ਸਗੋਂ ਅਕਸਰ ਹੀ ਕਈ ਚਮਤਕਾਰੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਅੱਜ ਸਵੇਰੇ ਵੀ ਪਿਛਲੇ ਲੰਮੇ ਸਮੇਂ ਤੇ..
ਅੰਮ੍ਰਿਤਸਰ, 22 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਦਰਬਾਰ ਸਾਹਿਬ ਵਿਖੇ ਕੌਤਕ ਵਰਤਣੇ ਕੋਈ ਨਵੀਂ ਕਹਾਣੀ ਨਹੀਂ, ਸਗੋਂ ਅਕਸਰ ਹੀ ਕਈ ਚਮਤਕਾਰੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਅੱਜ ਸਵੇਰੇ ਵੀ ਪਿਛਲੇ ਲੰਮੇ ਸਮੇਂ ਤੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੋ ਪਹਿਲਾਂ ਸਵੱਈਏ ਪੜ੍ਹਣ ਵਾਲਿਆਂ ਦੀ ਟੀਮ ਵਿਚ ਸ਼ਾਮਲ ਭਾਈ ਮੋਹਨ ਸਿੰਘ ਜਿਨ੍ਹਾਂ ਦੀ ਅੱਖਾਂ ਦੀ ਜੋਤ ਸਿਰਫ਼ 10 ਫ਼ੀ ਸਦੀ ਹੀ ਸੀ ਤੇ ਉਨ੍ਹਾਂ ਨੂੰ ਹੱਥ ਫੜ ਕੇ ਲਿਆਂਦਾ ਜਾਂਦਾ ਸੀ, ਦੀ ਅੱਖਾਂ ਦੀ ਜੋਤ ਉਸ ਵੇਲੇ ਪੂਰੀ ਤਰ੍ਹਾਂ ਵਾਪਸ ਆ ਗਈ ਜਦ ਉਹ ਦਰਬਾਰ ਸਾਹਿਬ ਦੇ ਅੰਦਰ ਗੁਰੂ ਦਾ ਜੱਸ ਗਾਉਂਦਿਆਂ ਸਵੱਈਏ ਪੜ੍ਹ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋ ਪਾਲਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਗਿ ਗੁਰਮਿੰਦਰ ਸਿੰਘ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗਏ ਤਾਂ ਪ੍ਰਕਾਸ਼ ਕਰਨ ਤੋ ਪਹਿਲਾਂ ਹਰ ਰੋਜ਼ ਭੱਟਾਂ ਦੇ ਸਵੱਈਏ ਗੁਰੂ ਦੀ ਉਸਤਤਿ ਵਿੱਚ ਪੜੇ ਜਾਂਦੇ ਹਨ। ਇਸ ਟੀਮ ਵਿੱਚ ਭਾਈ ਮੋਹਨ ਸਿੰਘ ਦੇ ਨਾਮ ਵਾਲਾ ਇੱਕ ਸਿੰਘ ਵੀ ਸ਼ਾਮਲ ਹੁੰਦਾ ਹੈ ਜੋ ਪਿਛਲੇ ਕਰੀਬ ਦੋ ਦਹਾਕਿਆ ਤੋ ਵੀ ਵਧੇਰੇ ਸਮੇਂ ਤੋ ਸਵੱਈਏ ਪੜਣ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਉਸ ਦੀ ਅੱਖਾਂ ਦੀ ਜੋਤ ਬਚਪਨ ਕੋ ਹੀ ਕਾਫੀ ਘੱਟ ਸੀ ਪਰ ਅੱਜ ਉਸ ਵੇਲੇ ਅੱਖਾਂ ਦੀ ਜੋਤ ਪੂਰਣ ਵਿੱਚ ਵਾਪਸ ਆ ਗਈ। ਇਸ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਭਾਈ ਮੋਹਨ ਸਿੰਘ ਨੇ ਇਸ ਮੌਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆ ਕਿਹਾ ਕਿ ਗੁਰੂ ਦੀ ਕ੍ਰਿਪਾ ਹੋਈ ਹੈ। ਉਹ ਲੰਮੇ ਸਮੇ ਤੋ ਸਵੱਈਏ ਪੜ੍ਹਦੇ ਆ ਰਹੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਤੇ ਕੀਰਤਨ ਵੀ ਸਵੇਰ ਸਮੇਂ ਕਰਦੇ ਹਨ। ਕੁਝ ਸਮੇਂ ਤੱਕ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਉਹ ਕੋਈ ਸੁਪਨਾ ਵੇਖ ਰਹੇ ਹਨ ਪਰ ਉਨ੍ਹਾਂ ਨੇ ਜਦੋ ਆਪਣੀਆ ਅੱਖਾਂ ਤੇ ਹੱਥ ਫੇਰਿਆ ਤਾਂ ਉਨ੍ਹਾਂ ਨੂੰ ਸਮਝਦਿਆ ਦੇਰ ਨਾ ਲੱਗੀ ਕਿ ਗੁਰੂ ਸਾਹਿਬ ਦਾ ਕੌਤਕ ਵਰਤ ਗਿਆ ਹੈ।