ਸਿੱਖ ਦੀ ਕੁਟਮਾਰ ਕਾਰਨ ਸਿੱਖਾਂ ਵਿਚ ਰੋਸ
ਸੋਸ਼ਲ ਮੀਡੀਆ ਤੇ ਜਾਰੀ ਹੋਈ ਵੀਡੀਉ ਜਿਸ ਵਿਚ ਬੱਸ ਵਿਚ ਬੈਠੇ ਇਕ ਵਿਅਕਤੀ ਨੂੰ ਸਿਗਰਟ ਪੀਣ ਤੋਂ ਰੋਕਣ ਕਾਰਨ ਇਕ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਉਪ੍ਰੰਤ ਉਸ
ਬਠਿੰਡਾ (ਦਿਹਾਤੀ),19 ਜੁਲਾਈ (ਲੁਭਾਸ਼ ਸਿੰਗਲਾ/ਜਸਵੀਰ ਸਿੱਧੂ/ਗੁਰਪ੍ਰੀਤ ਸਿੰਘ): ਸੋਸ਼ਲ ਮੀਡੀਆ ਤੇ ਜਾਰੀ ਹੋਈ ਵੀਡੀਉ ਜਿਸ ਵਿਚ ਬੱਸ ਵਿਚ ਬੈਠੇ ਇਕ ਵਿਅਕਤੀ ਨੂੰ ਸਿਗਰਟ ਪੀਣ ਤੋਂ ਰੋਕਣ ਕਾਰਨ ਇਕ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਉਪ੍ਰੰਤ ਉਸ ਨੂੰ ਇਕ ਵਿਅਕਤੀ ਪੱਥਰ ਮਾਰਦਾ ਹੈ, ਕਾਰਨ ਦੀ ਸਿੱਖਾਂ ਵਿਚ ਭਾਰੀ ਰੋਸ ਹੈ।
ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਬ ਉੱਚ ਅਦਾਲਤ ਵਲੋਂ ਵੀ ਜਨਤਕ ਥਾਵਾਂ ਤੇ ਸਿਗਰਟ ਜਾਂ ਤਮਾਕੂ ਪਦਾਰਥ ਪੀਣ 'ਤੇ ਪਾਬੰਦੀ ਲਾਈ ਹੋਈ ਹੈ ਅਜਿਹੇ ਵਿਚ ਇਕ ਬੱਸ ਵਿਚ ਸਿਗਰਟ ਪੀਣਾ ਕਾਨੂੰਨ ਵੀ ਅਪਰਾਧ ਹੈ ਤੇ ਅਜਿਹਾ ਸੰਭਵ ਹੀ ਨਹੀਂ ਕਿ ਜੇ ਅਜਿਹੀ ਥਾਂ 'ਤੇ ਕੋਈ ਸਾਬਤ ਸੂਰਤ ਸਿੱਖ ਖੜਾ ਹੋਵੇ ਤੇ ਉਹ ਤਮਾਕੂ ਪੀਣ ਵਾਲੇ ਨੂੰ ਵਰਜੇ ਨਾ ਤੇ ਉਹੀ ਕੰਮ ਉਕਤ ਸਿੱਖ ਨੌਜਵਾਨ ਨੇ ਵੀ ਕੀਤਾ।
ਜੋ ਸ਼ਲਾਘਾਯੋਗ ਹੈ ਪਰ ਜੋ ਉਸ ਨਾਲ ਬਾਅਦ ਵਿਚ ਗੁੰਡਾ ਅਨਸਰਾਂ ਨੇ ਜੋ ਕੀਤਾ, ਉਹ ਸਰਕਾਰ ਤੇ ਪ੍ਰਸ਼ਾਸਨ ਲਈ ਲਾਹਨਤ ਦੇ ਬਰਾਬਰ ਹੈ।