1984 ਸਿੱਖ ਨਸਲਕੁਸ਼ੀ: ਜਗਦੀਸ਼ ਟਾਈਟਲਰ ਦੀ ਜ਼ਮਾਨਤ ਵਿਰੁਧ ਪੀੜਤ ਪ੍ਰਵਾਰਾਂ ਅਤੇ ਡੀ.ਐਸ.ਜੀ.ਐਮ.ਸੀ. ਨੇ ਕੀਤਾ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

11 ਅਗੱਸਤ ਤੋਂ ਪਹਿਲਾਂ ਕਰਾਂਗੇ ਹਾਈ ਕੋਰਟ ਦਾ ਰੁਖ: ਹਰਮੀਤ ਸਿੰਘ ਕਾਲਕਾ

1984 Sikh Genocide Victims and DSGMC Protest against jagdish tytler bail

 

ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਦੌਰਾਨ ਪੁਲ ਬੰਗਸ਼ ਕਤਲੇਆਮ ਮਾਮਲੇ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਮਿਲੀ ਜ਼ਮਾਨਤ ਵਿਰੁਧ ਪੀੜਤ ਪ੍ਰਵਾਰਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਊਜ਼ ਐਵੇਨਿਊ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੀੜਤ ਔਰਤਾਂ ਨੇ ਟਾਈਟਲਰ ਵਿਰੁਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅੱਖਾਂ ਸਾਹਮਣੇ ਅਪਣੇ ਪ੍ਰਵਾਰ ਖ਼ਤਮ ਹੁੰਦੇ ਦੇਖੇ ਹੋਣ ਉਹ ਅਜਿਹੇ ਕਾਤਲਾਂ ਨੂੰ ਆਜ਼ਾਦ ਘੁੰਮਦਿਆਂ ਕਿਵੇਂ ਦੇਖ ਸਕਦੇ ਹਨ?

ਇਹ ਵੀ ਪੜ੍ਹੋ: 'ਘਟਨਾ ਤੋਂ ਪਹਿਲਾਂ ਤੱਕ ਨੂਹ ਹਿੰਸਾ ਬਾਰੇ ਕੋਈ ਖੁਫੀਆ ਜਾਣਕਾਰੀ ਨਹੀਂ ਮਿਲੀ',  ਨੂਹ ਹਿੰਸਾ ਦੇ ਸਵਾਲ 'ਤੇ ਬੋਲੇ ਅਨਿਲ ਵਿੱਜ

1984 Sikh Genocide Victims and DSGMC Protest against jagdish tytler bail

ਪੀੜਤ ਪ੍ਰਵਾਰਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਭਾਜਪਾ ਆਗੂ ਆਰ.ਪੀ. ਸਿੰਘ ਨੇ ਵੀ ਹੱਥਾਂ ਵਿਚ ਟਾਈਟਲਰ ਵਿਰੁਧ ਤਖਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇੰਨੀਆ ਗੰਭੀਰ ਧਾਰਾਵਾਂ ਦੇ ਬਾਵਜੂਦ ਟਾਈਟਲਰ ਨੂੰ ਜ਼ਮਾਨਤ ਕਿਵੇਂ ਮਿਲ ਸਕਦੀ ਹੈ? ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ 1984 ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ।

ਇਹ ਵੀ ਪੜ੍ਹੋ: 16 ਦਿਨਾਂ ਬਾਅਦ ਕੈਨੇਡਾ ਤੋਂ ਗੁਰਦਾਸਪੁਰ ਪਹੁੰਚੀ ਰਜਤ ਮਹਿਰਾ ਦੀ ਦੇਹ, ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਨੌਜੁਆਨ ਦੀ ਮੌਤ

1984 Sikh Genocide Victims and DSGMC Protest against jagdish tytler bail

ਪੀੜਤ ਔਰਤਾਂ ਨੇ ਕਿਹਾ ਕਿ, “ਜੇਕਰ ਸਰਕਾਰ ਟਾਈਟਲਰ ਨੂੰ ਜੇਲ ਨਹੀਂ ਭੇਜ ਸਕਦੀ ਤਾਂ ਉਸ ਨੂੰ ਪੀੜਤਾਂ ਹਵਾਲੇ ਕੀਤਾ ਜਾਵੇ। ਟਾਈਟਲਰ ਸਿੱਖਾਂ ਦਾ ਕਾਤਲ ਹੈ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦੋਸ਼ੀਆਂ ਨੂੰ ਰਾਹਤ ਦੇ ਕੇ ਸਿੱਖਾਂ ਦੇ 39 ਸਾਲ ਪੁਰਾਣੇ ਜ਼ਖ਼ਮਾਂ ਉਤੇ ਲੂਣ ਛਿੜਕਿਆ ਜਾ ਰਿਹਾ ਹੈ”।

ਕੌਮ ਸੁੱਤੀ ਨਹੀਂ ਪਈ, ਅਸੀਂ ਇਨਸਾਫ਼ ਲਈ ਲੜਦੇ ਰਹਾਂਗੇ: ਹਰਮੀਤ ਸਿੰਘ ਕਾਲਕਾ

ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਕੌਮ ਸੁੱਤੀ ਨਹੀਂ ਪਈ। ਸਿੱਖ ਅਪਣੇ ਇਨਸਾਫ਼ ਲਈ ਲੜਦੇ ਰਹੇ ਹਨ ਅਤੇ ਅੱਗੇ ਵੀ ਲੜਦੇ ਰਹਿਣਗੇ। ਉਨ੍ਹਾਂ ਕਿਹਾ, “39 ਸਾਲਾਂ ਦੌਰਾਨ ਅਪਣੀ ਸਿਆਸੀ ਤਾਕਤ ਨਾਲ ਗਵਾਹਾਂ ਉਤੇ ਦਬਾਅ ਪਾਉਣ ਵਾਲੇ ਵਿਅਕਤੀ ਨੂੰ ਛੱਡਣਾ ਮੰਦਭਾਗਾ ਹੈ। ਜਦੋਂ ਮਾਮਲੇ ਵਿਚ ਚਾਰਜਸ਼ੀਟ ਦਾਇਰ ਹੋ ਗਈ ਹੋਵੇ ਅਤੇ ਗਵਾਹ ਸਾਹਮਣੇ ਹੋਣ ਤਾਂ ਅਜਿਹੇ ਫ਼ੈਸਲੇ ਤੋਂ ਬਾਅਦ ਸੀ.ਬੀ.ਆਈ. ਨੂੰ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ”। ਕਾਲਕਾ ਨੇ ਕਿਹਾ ਕਿ 11 ਅਗੱਸਤ ਤੋਂ ਪਹਿਲਾਂ ਹਾਈ ਕੋਰਟ ਦਾ ਰੁਖ ਕੀਤਾ ਜਾਵੇ ਅਤੇ ਟਾਈਟਲਰ ਦੀ ਜ਼ਮਾਨਤ ਰੱਦ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਜਾਵੇਗੀ।

ਇਹ ਵੀ ਪੜ੍ਹੋ: ਪਛਮੀ ਦੇਸ਼ਾਂ ’ਚ ਮੁੜ ਪੈਰ ਪਸਾਰਨ ਲੱਗਾ ਕੋਵਿਡ-19 

RP Singh at Protest against jagdish tytler bail

ਅਜਿਹੇ ਗੰਭੀਰ ਮਾਮਲਿਆਂ ਵਿਚ ਜ਼ਮਾਨਤ ਮਿਲਣਾ ਮੰਦਭਾਗਾ: ਆਰ.ਪੀ. ਸਿੰਘ

ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ.ਸਿੰਘ ਨੇ ਕਿਹਾ ਕਿ ਜਗਦੀਸ਼ ਟਾਈਟਲਰ ’ਤੇ 147/148/149/302/436/188/295 ਅਤੇ 427 ਸਾਰੇ ਗੰਭੀਰ ਅਪਰਾਧਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਫਿਰ ਵੀ ਉਸ ਨੂੰ ਜ਼ਮਾਨਤ ਦਿਤੀ ਗਈ, ਇਹ ਇਕ ਗਲਤ ਮਿਸਾਲ ਕਾਇਮ ਕਰਦਾ ਹੈ। ਉਨ੍ਹਾਂ ਕਿਹਾ, “ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕੀਦ ਕਰਦਾ ਹਾਂ ਕਿ ਉਸ ਦੀ ਜ਼ਮਾਨਤ ਰੱਦ ਕਰਵਾਉਣ ਲਈ ਉਚ ਅਦਾਲਤ ਵਿਚ ਜਾਣ ਲਈ ਵਧੀਆ ਵਕੀਲਾਂ ਦੀ ਨਿਯੁਕਤੀ ਕੀਤੀ ਜਾਵੇ, ਕਿਉਂਕਿ ਉਹ ਗਵਾਹਾਂ ਨੂੰ ਪ੍ਰਭਾਵਤ ਕਰ ਸਕਦਾ ਹੈ, ਉਹ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ। ਅਜਿਹੇ ਗੰਭੀਰ ਮਾਮਲਿਆਂ ਵਿਚ ਜ਼ਮਾਨਤ ਮਿਲਣਾ ਮੰਦਭਾਗਾ ਹੈ।