ਦਸਤਾਰ ਨੂੰ ਦਿਤੀ ਪਹਿਲ, ਫ਼ਰਾਂਸ ਵਿਚ ਕੀਤੀ ਪੀਐਚਡੀ
ਸਿੱਖ ਧਰਮ ਅੰਦਰ ਦਸਤਾਰ ਦੀ ਬੜੀ ਮਹੱਤਤਾ ਹੈ..........
ਲੁਧਿਆਣਾ : ਸਿੱਖ ਧਰਮ ਅੰਦਰ ਦਸਤਾਰ ਦੀ ਬੜੀ ਮਹੱਤਤਾ ਹੈ। ਇਸ ਦਾ ਮਾਣ ਰਾਜੇ ਮਹਾਰਾਜੇਆ ਵਲੋ ਮਾਣ ਬਖਸ਼ਿਆ ਹੈ। ਪਰ ਫਰਾਂਸ ਜਿਹਾ ਦੇਸ਼ ਦਸਤਾਰ ਨੂੰ ਮਨਾਹੀ ਕਰਦਾ ਆ ਰਿਹਾ ਹੈ। ਫਰਾਂਸ ਪਗੜੀਧਾਰੀ ਨਾਲ ਨਕਸਲੀ ਭੇਦ ਭਾਵ ਦਿਖਾ ਰਿਹਾ ਹੈ। ਫਰਾਂਸ ਵਰਗੇ ਦੇਸ਼ ਵਿਚ ਦਸਤਾਰ ਤੇ ਰੋਕ ਹੈ। ਪਰ ਉਥੋ ਦੀਆ ਯੁਨੀਵਸਟੀਆ ਵਿਚ ਕੋਈ ਭੇਦ ਭਾਵ ਨਹੀ। ਇਹ ਕਹਿਣਾ ਹੈ ਡਾ.ਇੰਦਰਜੀਤ ਸਿੰਘ ਦਾ। ਜਨਤਾ ਨਗਰ ਨਿਵਾਸੀ ਪਰਮਿੰਦਰ ਸਿੰਘ ਖ੍ਹਰੇ ਸਪੁੱਤਰ ਇੰਦਰਜੀਤ ਸਿੰਘ ਖ੍ਹਰੇ ਜੋ ਕਿ ਅਪਣੀ ਲਗਨ ਨਾਲ ਅਠੱਵੀ,ਦਸਵੀ,ਬਾਰਵੀ ਵਿਚੋ ਵੀ ਮੈਰੀਟ ਲਿਸਟ ਵਿਚ ਆਇਆ।
ਅਪਣੀ ਪੜਾਈ ਨੂੰ ਜਾਰੀ ਰਖਦਾ ਬੀ.ਟੈਕ ਪੰਜਾਬੀ ਯੁਨੀਵਸਟੀ ਤੋ ਅਤੇ ਐਮ.ਟੈਕ.ਰੁੜਕੀ ਤੋ ਕੀਤੀ। ਇਥੋ ਹੀ ਫਰਾਂਸ ਜਾਣ ਲਈ ਸਕੌਲਰਸਿਪ ਲਾਗੂ ਹੋਈ। ਪਰ ਫਰਾਂਸ ਵਿਚ ਦਸਤਾਰ ਦੇ ਰੋਕ ਹੋਣ ਦੇ ਬਾਵਜੂਦ ਅਪਣੇ ਸਿਨਿਅਰ ਨਾਲ ਦਸਤਾਰ ਇਜਾਜ਼ਤ ਲੈ ਕੇ ਫਰਾਂਸ ਗਿਆ। ਅੱਜ ਇਹ ਨੋਜਵਾਨ ਦਸਤਾਰ ਧਾਰੀ ਹੋ ਕਿ ਫਰਾਂਸ ਵਰਗੇ ਦੇਸ਼ ਤੋ (ਰੋਬੋਟ)ੇ ਪੀ,ਅੇਚ,ਡੀ ਦੀ ਡਿਗਰੀ ਹਾਸਲ ਕੀਤੀ। ਉਹ ਦਿਨ ਦੂਰ ਨਹੀ ਜਦੋ ਫਰਾਂਸ ਸਰਕਾਰ ਨੂੰ ਸਿੱਖ ਧਰਮ ਵਿਚ ਦਸਤਾਰ ਦੀ ਮੱਹਤਤਾ ਬਾਰੇ ਜਾਣੂ ਹੁੰਦੇ ਹੋਏ ਦਸਤਾਰ ਨੂੰ ਮਨਿਯਤਾ ਦੇਣੀ ਪਵੇਗੀ। ਸਾਡੀ ਸਰਕਾਰ ਅਤੇ ਸ਼ੋਮਣੀ ਕਮੇਟੀ ਜੋ ਸਿੱਖਾਂ ਦੀ ਸਰਬ ਉੱਚ ਅਦਾਲਤ ਹੈ ਨੂੰ ਇਸ ਬਾਰੇ ਪਹਿਲ ਕਰਨੀ ਪਵੇਗੀ।