ਅਜਨਾਲਾ ਵਿਖੇ ਬੇਅਦਬੀ ਕਰਨ ਵਾਲੇ ਦੀ ਹੋਈ ਪਹਿਚਾਣ, ਪੱਛਮ ਬੰਗਾਲ ਦਾ ਸੀ ਮੁਲਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੁਲਜ਼ਮ ਨੂੰ ਬੀਤੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਅੱਜ ਉਸ ਪਹਿਚਾਣ ਹੋ ਗਈ

Identification of the perpetrator at Ajnala

 

ਅੰਮ੍ਰਿਤਸਰ - ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਨੇਪਾਲ ਦੇ ਨਜ਼ਦੀਕ ਭੱਗੂਪੁਰ ਹਵੇਲੀਆਂ ਦੇ ਗੁਰਦੁਆਰਾ ਨਾਨਕਸਰ ਵਿਖੇ ਹੋਈ ਬੇਅਦਬੀ ਦੀ ਘਟਨਾ ਵਿਚ ਗ੍ਰਿਫ਼ਤਾਰ ਕੀਤਾ ਗਏ ਮੁਲਜ਼ਮ ਦੀ ਪਹਿਚਾਣ ਹੋ ਗਈ ਹੈ। ਇਹ ਮੁਲਜ਼ਮ ਪੱਛਮ ਬੰਗਾਲ ਦਾ ਰਹਿਣ ਵਾਲਾ ਹੈ। ਅੰਮ੍ਰਿਤਸਰ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ। 

ਬੇਅਦਬੀ ਦਾ ਇਹ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਸੀ। ਇਸ ਮਾਮਲੇ ਸੰਬੰਧੀ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਭੱਗੂਪੁਰ ਹਵੇਲੀਆਂ ਤੇ ਗੁਰਦੁਆਰਾ ਨਾਨਕਸਰ ਵਿਖੇ ਇਕ ਅਣਪਛਾਤੇ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਪੀੜ੍ਹਾ ਸਾਹਿਬ ਤੋਂ ਚੁੱਕ ਕੇ ਲਾਗੇ ਪਏ ਮੇਜ਼ ਉੱਪਰ ਰੱਖਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਦਿੱਤੇ ਸਰਦੀਆਂ ਵਾਲੇ ਰੁਮਾਲਾ ਸਾਹਿਬ ਨੂੰ ਚੁੱਕ ਕੇ ਘੋਰ ਬੇਅਦਬੀ ਕੀਤੀ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਮੁਲਜ਼ਮ ਨੂੰ ਬੀਤੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਅੱਜ ਉਸ ਪਹਿਚਾਣ ਹੋ ਗਈ ਹੈ। ਮੁਲਜ਼ਮ ਪੱਛਮ ਬੰਗਾਲ ਦਾ ਰਹਿਣ ਵਾਲਾ ਹੈ।