ਹਜ਼ੂਰ ਸਾਹਿਬ 'ਤੇ ਅਪਣਾ ਦਬਦਬਾ ਬਣਾਉਣ ਲਈ ਬਾਦਲਾਂ ਨੇ ਭਾਜਪਾ ਨਾਲ ਤੋੜ ਵਿਛੋੜੇ ਦਾ ਨਾਟਕ ਖੇਡਿਆ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ, “ਇਕ ਪਾਸੇ ਤਾਂ ਸਿਰਸਾ ਭਾਜਪਾ ਤੇ ਆਰ.ਐਸ.ਐਸ.....

Harwinder Singh Sarna

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ, “ਇਕ ਪਾਸੇ ਤਾਂ ਸਿਰਸਾ ਭਾਜਪਾ ਤੇ ਆਰ.ਐਸ.ਐਸ. ਵਿਰੁਧ ਬਿਆਨ ਦੇ ਰਹੇ ਹਨ ਤੇ ਦੂਜੇ ਪਾਸੇ  ਦਿੱਲੀ ਵਿਚ ਬਾਦਲ ਪਰਵਾਰ ਭਾਜਪਾ ਦੇ ਸਿਰਕੱਢ ਆਗੂਆਂ ਨਾਲ ਰੋਟੀ ਖਾ ਕੇ, ਕਿੱਕਲੀ ਪਾ ਰਹੇ ਹਨ। ਕੀ ਇਹ ਬਾਦਲਾਂ ਦਾ ਸਿੱਖਾਂ ਨੂੰ ਮੂਰਖ ਬਣਾਉਣ ਦਾ ਦੋਹਰਾ ਕਿਰਦਾਰ ਨਹੀਂ?” ਇਥੇ ਜਾਰੀ ਬਿਆਨ 'ਚ ਸ.ਸਰਨਾ ਨੇ ਦਾਅਵਾ ਕੀਤਾ, “ਤਖ਼ਤ ਹਜ਼ੂਰ ਸਾਹਿਬ ਦੇ ਖ਼ਜ਼ਾਨੇ ਵਿਚ 250 ਕਰੋੜ ਨਕਦ ਹਨ,

ਉਸ 'ਤੇ ਬਾਦਲਾਂ ਦੀ ਅੱਖ ਹੈ, ਇਸ ਕਰ ਕੇ, ਇਹ ਫੜਨਵੀਸ ਸਰਕਾਰ ਵਿਰੁਧ ਸੋਸ਼ਲ ਮੀਡੀਆ 'ਤੇ ਡਰਾਮੇਬਾਜ਼ੀ ਖੇਡ ਰਹੇ ਹਨ।'' ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਪਟਨਾ ਸਾਹਿਬ ਕਮੇਟੀ 'ਤੇ ਬਾਦਲਾਂ ਨੇ ਆਰ.ਐਸ.ਐਸ. ਰਾਹੀਂ ਅਖੌਤੀ ਕਬਜ਼ਾ ਕਰ ਕੇ, ਗੋਲਕ ਦੀ ਅਖੌਤੀ ਲੁੱਟ-ਖਸੁੱਟ ਕਰਨ ਪਿਛੋਂ ਤਖ਼ਤ ਹਜ਼ੂਰ ਸਾਹਿਬ ਬੋਰਡ ਵਿਚ ਸਰਕਾਰ ਦੇ ਦਖ਼ਲ ਦਾ ਰੌਲਾ ਪਾ ਕੇ, ਸਿੱਖਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਦਾ ਨਾਟਕ ਕਰ ਰਹੇ ਹਨ ਤੇ ਅੰਦਰੋ ਭਾਜਪਾ ਨਾਲ ਘਿਉ ਖਿੱਚੜੀ ਹਨ।