ਕਿਤਾਬ ਮਾਮਲਾ: ਸੁਖਬੀਰ ਸ਼੍ਰੋਮਣੀ ਕਮੇਟੀ ਵਲ ਵੀ ਮੋੜਨ ਅਪਣਾ ਹਮਲਾਵਰ ਰੱਥ: ਸਿਰਸਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਇਤਿਹਾਸ ਦੀ ਕਿਤਾਬ ਛਪਵਾ ਕੇ ਗੁਰੂਆਂ ਨੂੰ ਡਾਕੂ-ਲੁਟੇਰੇ ਲਿਖਿਆ ਹੈ ਤਾਕਿ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾ ਸਕਣ।

Sirsa

ਅੰਮ੍ਰਿਤਸਰ, 5 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋ 12ਵੀਂ ਕਲਾਸ ਦੇ ਸਿਲੇਬਸ ਵਿਚੋਂ ਗੁਰੂਆਂ ਤੇ ਸਿੱਖ ਪੰਥ ਨਾਲ ਸਬੰਧਤ ਇਤਿਹਾਸ ਨੂੰ ਕੱੱਢੇ ਜਾਣ 'ਤੇ ਚੁਕਿਆ ਕਦਮ ਸ਼ਲਾਘਾਯੋਗ ਹੈ ਪਰ ਉਹ ਅਪਣੇ ਹਮਲਾਵਰ ਰੱਥ ਦੀਆਂ ਮੁਹਾਰਾਂ ਸ਼੍ਰੋਮਣੀ ਕਮੇਟੀ ਵਲ ਵੀ ਮੋੜਨ ਜਿਸ ਨੇ ਹਿੰਦੀ ਵਿਚ ਸਿੱਖ ਇਤਿਹਾਸ ਦੀ ਕਿਤਾਬ ਛਪਵਾ ਕੇ ਗੁਰੂਆਂ ਨੂੰ ਡਾਕੂ-ਲੁਟੇਰੇ ਲਿਖਿਆ ਹੈ ਤਾਕਿ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾ ਸਕਣ। ਦਲ ਖ਼ਾਲਸਾ ਦੇ ਆਗੂ ਤੇ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋਂ 12ਵੀਂ ਦੇ ਸਿਲੇਬਸ ਵਿਚੋਂ ਗੁਰੂਆਂ ਤੇ ਸਿੱਖ ਇਤਿਹਾਸ ਨਾਲ ਸਬੰਧਤ 23 ਚੈਪਟਰ ਕੱਢੇ ਜਾਣ ਦੀ ਉਹ ਨਿਖੇਧੀ ਕਰਦੇ ਹਨ ਤੇ ਮੁੱਖ ਮੰਤਰੀ ਤੋਂ ਮੰਗ ਕਰਦੇ ਹਨ ਕਿ ਦੋਸ਼ੀ ਅਧਿਕਾਰੀਆਂ ਵਿਰੁਧ ਤੁਰਤ ਕਾਰਵਾਈ ਕੀਤੀ ਜਾਵੇ। 

ਸਿਰਸਾ ਨੇ ਕਿਹਾ ਕਿ ਸੁਖਬੀਰ ਵਲੋ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿਤਾ ਗਿਆ ਹੈ ਜਿਸ ਵਿਚ ਦਰਜ ਕੀਤਾ ਗਿਆ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਪਹਿਲਾਂ ਪੜ੍ਹਾਇਆ ਜਾਂਦਾ ਗੁਰੂ ਤੇ ਸਿੱਖ ਇਤਿਹਾਸ ਦੇ ਚੈਪਟਰਾਂ ਨੂੰ ਹਟਾ ਕੇ ਕਈ ਅਜਿਹੀਆਂ ਮਿਥਿਹਾਸਕ ਕਹਾਣੀਆਂ ਪਾਈਆਂ ਜਾ ਰਹੀਆ ਹਨ ਜਿਨ੍ਹਾਂ ਦਾ ਪੰਜਾਬ ਦੇ ਸਭਿਆਚਾਰ, ਰਾਜਨੀਤੀ ਤੇ ਸਮਾਜਕ ਕਿਰਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਪ੍ਰਬੰਧ ਹੇਠ ਚਲਦੀ ਸ਼੍ਰੋਮਣੀ ਕਮੇਟੀ ਵਲੋ ਪੰਜਾਬ ਸਰਕਾਰ ਨਾਲੋਂ ਵੀ  ਕਈ ਘਿਨਾਉਣੇ ਕਾਰਨਾਮੇ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਹਿੰਦੀ ਭਾਸ਼ਾ ਵਿਚ ਇਕ ਕਿਤਾਬ ਛਪਵਾਈ ਹੈ ਜਿਸ ਵਿਚ ਗੁਰੂਆਂ ਪ੍ਰਤੀ ਕਾਫ਼ੀ ਵਿਵਾਦਤ ਸ਼ਬਦਾਵਲੀ ਵਰਤੀ 
ਗਈ ਹੈ।