ਪੰਥ ਦੀ ਥਾਂ ਬਾਦਲਾਂ ਦੀ ਵਕਾਲਤ ਕਰਕੇ ਪ੍ਰਧਾਨ ਧਾਮੀ ਨੇ ਅਹੁਦੇ ਨੂੰ ਕੀਤਾ ਕਲੰਕਤ : ਭਾਈ ਵਡਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ- ਬਾਦਲਕਿਆਂ ਵਲੋਂ ਭਾਰਤੀ ਸੰਵਿਧਾਨ ਦੀਆਂ ਅੱਖਾਂ 'ਚ ਘੱਟਾ ਪਾ ਕੇ ਅਕਾਲੀ ਦਲ ਦੇ ਸੰਵਿਧਾਨ ਨੂੰ ਨਿੱਜੀ ਹਿੱਤਾਂ ਲਈ ਵਰਤਕੇ ਪੰਥ ਨਾਲ ਧਰੋਹ ਕਮਾਇਆ

Advocating for Badals instead of Panth, President Dhami tarnished the post: Bhai Wadala

ਮੁਹਾਲੀ : ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਬਾਦਲਕਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਚੋਰੀ ਵੇਚ ਦਿੱਤੇ ਗਏ ਸਨ। ਜਿਨ੍ਹਾਂ ਬਾਬਤ ਇਨਸਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਸਿੱਖ ਸਦ ਭਾਵਨਾ ਦਲ ਵਲੋਂ ਪੰਥਕ ਹੋਕੇ ਦੇ ਰੂਪ ਵਿੱਚ ਆਵਾਜ਼ ਬੁਲੰਦ ਕਰਦਿਆ 21ਵਾਂ ਮਹੀਨਾ ਚੱਲ ਰਿਹਾ ਹੈ। ਹਰ ਰੋਜ਼ ਦੀ ਤਰ੍ਹਾਂ ਹੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਮੋਰਚੇ ਦੀ ਸਫਲਤਾ ਲਈ ਗੁਰੂ ਘਰਾਂ ਦੀ ਆਜ਼ਾਦੀ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਹੋਈ।

ਭਾਈ ਵਡਾਲਾ ਨੇ ਮੋਰਚੇ ਤੇ ਆਈਆਂ ਸੰਗਤਾਂ ਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਬਾਦਲਕਿਆਂ ਵਲੋਂ ਭਾਰਤੀ ਸੰਵਿਧਾਨ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਅਕਾਲੀ ਦਲ ਦੇ ਸੰਵਿਧਾਨ ਨੂੰ ਨਿੱਜੀ ਹਿੱਤਾਂ ਲਈ ਵਰਤਕੇ ਪੰਥ ਨਾਲ ਧਰੋਹ ਕਮਾਇਆ। ਭਾਰਤੀ ਸੰਵਿਧਾਨ ਦੀ ਵੀ ਉਲਘੰਣਾ ਕਰਕੇ ਕਾਨੂੰਨ ਨੂੰ ਟਿੱਚ ਜਾਣਿਆ। ਜਿਸ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਨੂੰ ਅਦਾਲਤਾਂ ਵਲੋਂ ਪਹਿਲਾਂ ਹੀ ਸ ਬਲਵੰਤ ਸਿੰਘ ਜੀ ਖੇੜਾ ਵਲੋਂ ਕੀਤੀ ਸ਼ਿਕਾਇਤ 'ਤੇ ਕਰੀਬ 25 ਸਾਲ ਲੰਬੀ ਲੜਾਈ ਸਦਕੇ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ। ਜਿਸ ਬਾਬਤ ਸਜ਼ਾਵਾਂ ਮੁਕੱਰਰ ਕਰਨ ਲਈ ਅੱਜ ਹੁਸ਼ਿਆਰਪੁਰ ਅਦਾਲਤ ਅੰਦਰ ਟ੍ਰਾਇਲ ਸ਼ੁਰੂ ਹੋ ਗਿਆ ਹੈ।

ਇਨ੍ਹਾਂ ਬਾਦਲਕਿਆਂ ਦੀ ਪੈਰਵਾਈ ਕਰਨ ਲਈ ਇਹਨਾਂ ਦੇ ਖੀਸੇ 'ਚੋਂ ਨਿਕਲਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਚੋਰਾਂ ਨੂੰ ਬਚਾਉਣ ਲਈ ਜੱਜ ਸਾਹਮਣੇ ਬਾਦਲਕਿਆਂ ਦੀਆਂ ਸਫਾਈਆਂ ਦੇਣ ਲਈ ਹਾਜ਼ਰ ਹੋਇਆ। ਜੋ ਸਿੱਧ ਕਰਦਾ ਹੈ ਕਿ ਚੋਰ-ਚੋਰ ਮਸੇਰੇ ਭਾਈ, ਤੂੰ ਮੈਨੂੰ ਬਚਾ ਮੈ ਤੈਨੂੰ ਬਚਾਉ। ਇੱਥੇ ਇਹ ਵੀ ਸਪੱਸ਼ਟ ਹੋ ਗਿਆ ਕਿ ਬਾਦਲਾਂ ਦੇ ਨਿੱਜੀ ਅਦਾਲਤੀ ਕੇਸ ਜਾਂ ਕੰਮ ਸੰਗਤਾਂ ਦੇ ਦਸਵੰਧ ਦੀ ਮਾਇਆ ਨਾਲ ਲੜੇ ਜਾਂਦੇ ਹਨ। ਜਿਸ ਦਾ ਸਬੂਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਆਪਣੇ ਕਮੇਟੀ ਮੁਲਾਜ਼ਮਾਂ ਨਾਲ ਪਹੁੰਚ ਕੇ ਦਿੱਤਾ।

ਗੱਡੀਆਂ ਵੀ ਸ਼੍ਰੋਮਣੀ ਕਮੇਟੀ ਦੀਆਂ, ਤੇਲ ਵੀ ਸ਼੍ਰੋਣੀ ਕਮੇਟੀ ਦਾ, ਮੁਲਾਜ਼ਮਾਂ ਵੀ ਸ਼੍ਰੋਮਈ ਕਮੇਟੀ ਦੇ ਹਨ।  ਕੀ ਇਹ ਸੰਗਤਾਂ ਦੇ ਦਸਵੰਧ ਦੀ ਲੁੱਟ ਨਹੀਂ? ਜੋ ਇਕ ਪਰਿਵਾਰ ਲਈ ਲੁਟਾਈ ਜਾ ਰਹੀ ਹੈ। ਇਹ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਕਿ ਅਕਾਲੀ ਅਖਵਾਉਣ ਵਾਲਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪੈਂਟ ਸ਼ਰਤ ਪਾ ਕੇ ਗੁਲਾਮਾ ਦੀ ਤਰ੍ਹਾਂ ਹਾਜ਼ਰ ਹੋਇਆ। ਇਸ ਪ੍ਰਧਾਨ ਨੂੰ ਬਾਦਲਾਂ ਦੀ ਵਕਾਲਤ ਦਾ ਤਾਂ ਫਿਕਰ ਹੈ ਪਰ 328 ਸਰੂਪ ਜਾਂ ਕਈ ਦਹਾਕਿਆਂ ਤੋਂ ਲਮਕਦੇ ਸਿੱਖ ਮੁੱਦਿਆਂ ਦਾ ਕੋਈ ਖਿਆਲ ਨਹੀ। ਆਓ ਗੁਰੂ ਘਰਾਂ ਦੀ ਹੁੰਦੀ ਲੁੱਟ ਨੂੰ ਬਚਾਈਏ, ਸ਼੍ਰੋਮਣੀ ਕਮੇਟੀ ਨੂੰ ਰਾਜਨੀਤਕ ਦਲਾਲਾਂ ਤੋਂ ਬਚਾਈਏ, ਸਿੱਖਨੀਤੀਵਾਨ ਲਿਆਈਏ  ਬਾਦਲਕੇ ਰਾਜਨੀਤੀਕ ਭਜਾਈਏ ਪੰਥ ਰੁਸ਼ਨਾਈਏ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਆਜ਼ਾਦ ਕਰਵਾਈਏ।