ਸਟੱਡੀ ਸਰਕਲ ਯੂ.ਐਸ.ਏ. ਨੇ '8ਵਾਂ ਦਸਤਾਰ ਪ੍ਰਾਈਡ ਦਿਵਸ' ਨਿਊਯਾਰਕ ਵਿਖੇ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਛਲੇ ਦਿਨੀਂ ਯੂ.ਐਸ.ਏ. ਦੇ ਗੋਲਡਨ ਟੀਰੇਸ ਹਾਲ ਰਿਚਮੰਡ ਹੀਲ ਨਿਊਯਾਰਕ ਵਿਖੇ 8ਵਾਂ 'ਦਸਤਾਰ ਪ੍ਰਾਈਡ ਦਿਵਸ' ਮਨਾਇਆ ਗਿਆ।

Image


ਲੁਧਿਆਣਾ (ਆਰ.ਪੀ.ਸਿੰਘ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਿਛਲੇ 51 ਸਾਲਾਂ ਤੋਂ ਵਿਦਿਅਕ ਅਦਾਰਿਆਂ ਅਤੇ ਸਮਾਜਕ ਖੇਤਰ ਵਿਚ ਪ੍ਰਚਾਰ ਪ੍ਰਸਾਰ ਲਈ ਕਾਰਜਸ਼ੀਲ ਹੈ ਜਿਥੇ ਭਾਰਤ ਵਿਚ ਲਗਭਗ 19 ਸਟੇਟਾਂ ਵਿਚ ਯੂਨਿਟ ਹਨ ਅਤੇ ਵਿਦੇਸ਼ਾਂ ਵਿਚ 8 ਵੱਖ ਵੱਖ ਦੇਸ਼ਾਂ ਵਿਚ ਸਿੱਖੀ ਪ੍ਰਚਾਰ ਪ੍ਰਸਾਰ ਲਈ ਕਾਰਜਸ਼ੀਲ ਹੈ। ਪਿਛਲੇ ਦਿਨੀਂ ਯੂ.ਐਸ.ਏ. ਦੇ ਗੋਲਡਨ ਟੀਰੇਸ ਹਾਲ ਰਿਚਮੰਡ ਹੀਲ ਨਿਊਯਾਰਕ ਵਿਖੇ 8ਵਾਂ 'ਦਸਤਾਰ ਪ੍ਰਾਈਡ ਦਿਵਸ' ਮਨਾਇਆ ਗਿਆ।

ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼ ਕੇਂਦਰੀ ਦਫ਼ਤਰ ਲੁਧਿਆਣਾ ਅਤੇ ਸਰਬਜੀਤ ਸਿੰਘ ਨੈਸ਼ਨਲ ਪ੍ਰਧਾਨ ਯੂ.ਐਸ.ਏ. ਨੇ ਦਸਿਆ ਕਿ ਯੂ.ਐਸ.ਏ. ਦੀਆਂ 6 ਦੇਸ਼ਾਂ ਨਿਊਯਾਰਕ, ਨਿਊਜਰਸੀ, ਲਾਂਗ ਆਈਲੈਂਡ, ਮੈਰੀਲੈਂਡ, ਪੈਨਸਿਲਵੇਨੀਅਨ, ਵਾਸ਼ਿੰਗਟਨ ਤੋਂ 300 ਤੋਂ ਵੱਧ ਨÏਜਵਾਨਾਂ ਨੇ ਇਸ ਵਿਚ ਭਾਗ ਲਿਆ। 11 ਤੋਂ 30 ਸਾਲ ਦੇ ਬੱਚੇ ਬੱਚਿਆਂ ਨੂੰ  ਵੱਖ ਵੱਖ ਗਰੁਪਾਂ ਵਿਚ ਵੰਡ ਕੇ ਦਸਤਾਰ ਮੁਕਾਬਲੇ ਕਰਵਾਏ ਗਏ।

ਹਰ ਗਰੁਪ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਨÏਜਵਾਨਾਂ ਨੂੰ  21000 ਦੇ ਇਨਾਮ ਦਿਤੇ ਗਏ¢ ਜਿਨ੍ਹਾਂ ਵਿਚ ਲੈਪਟਾਪ, ਆਈਫ਼ੋਨ, ਆਈਪੈਡ ਆਦਿਕ ਸ਼ਾਮਲ ਸਨ¢ ਸਮੂਹ ਸੰਗਤਾਂ ਖ਼ਾਸ ਕਰ ਕੇ ਨਿਊਯਾਰਕ ਤੇ ਹੋਰ ਸਟੇਟਾਂ ਅਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਪੂਰਨ ਸਹਿਯੋਗ ਦਿਤਾ¢ ਉਨ੍ਹਾਂ ਵਿਚ ਖ਼ਾਸ ਕਰ ਕੇ ਗੁਰਦਵਾਰਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਪਲੇਨ ਵਿਉ, ਗੁਰਦੁਆਰਾ ਸ਼ਹੀਦਾਂ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ, ਗੁਰਦੁਆਰਾ ਗੁਰੂ ਨਾਨਕ ਦਰਬਾਰ, ਗੁਡ ਹੋਪ ਗੁਰਦੁਆਰਾ ਪੈਨਸਲਵੇਨੀਆ ਆਦਿਕ ਨੇ ਸਹਿਯੋਗ ਦਿਤਾ। ਇਸ ਮੌਕੇ ਇੰਦਰਪਾਲ ਸਿੰਘ, ਹਰਚਰਨ ਸਿੰਘ ਗੁਲਾਟੀ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ, ਜੋਬਨਪ੍ਰੀਤ ਸਿੰਘ, ਰਮਨਦੀਪ ਸਿੰਘ, ਜਗਦੀਸ਼ ਸਿੰਘ ਬੇਦੀ ਆਦਿ ਹਾਜ਼ਰ ਸਨ |