ਬੱਚੀ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ’ਚ ਡਾਂਸ ਕਰ ਕੇ ਵੀਡੀਉ ਸੋਸ਼ਲ ਮੀਡੀਆ ’ਤੇ ਪਾਈ, ਸੰਗਤਾਂ ਵਿਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਥਾਂ ਦੇ ਆਲੇ ਦੁਆਲੇ ਕਾਫ਼ੀ ਵੱਡੀ ਗਿਣਤੀ ਵਿਚ ਸੇਵਾਦਾਰ ਵੀ ਹੁੰਦੇ ਹਨ ਪਰ ਪਤਾ ਨਹੀਂ ਇਹ ਬੱਚੀ ਇਸ ਥਾਂ ਉਤੇ ਕਿਵੇਂ ਇਸ ਘਟਨਾ ਨੂੰ ਅੰਜਾਮ ਦੇ ਗਈ

The girl danced in the Darbar Sahib and posted the video on social media.

 

ਖਾਲੜਾ (ਗੁਰਪ੍ਰੀਤ ਸਿੰਘ ਸ਼ੈਡੀ):  ਜਿਥੇ ਰੋਜ਼ਾਨਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਸ਼ਰਧਾਲੂ ਅਪਣੇ ਪ੍ਰਵਾਰਾਂ ਤੇ ਬੱਚਿਆਂ ਸਮੇਤ ਮੱਥਾ ਟੇਕਣ ਆਉਂਦੇ ਹਨ, ਉਥੇ ਨਾਲ ਹੀ ਕਈ ਵਾਰ ਦੇਖਣ ਵਿਚ ਆਇਆ ਹੈ ਕਿ ਕੁੱਝ ਕੁ ਮਨਚਲੇ ਅਤੇ ਬੇਸਮਝ ਲੋਕ ਵੀ ਉਨ੍ਹਾਂ ਪਵਿੱਤਰ ਥਾਵਾਂ ਉਤੇ ਆ ਕੇ ਗੁਰੂ ਸਾਹਿਬ ਦੀ ਖ਼ੁਸ਼ੀ ਲੈਣ ਦੀ ਥਾਂ ਉਤੇ ਸੰਗਤਾਂ ਦੇ ਰੋਹ ਦਾ ਕਾਰਨ ਬਣ ਜਾਂਦੇ ਹਨ।

ਹੁਣ ਅੱਜ ਫਿਰ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਚਰਚਿਤ ਹੋਈ ਹੈ ਜਿਸ ਵਿਚ ਇਕ ਕੁੜੀ ਸ੍ਰੀ ਦਰਬਾਰ ਸਾਹਿਬ ਡਿਉੜੀ ਦੇ ਇਕ ਪਾਸੇ ਡਾਂਸ ਕਰ ਕੇ ਉਤੇ ਉਸ ਦੀ ਮਿਕਸਿੰਗ ਕਰ ਕੇ ਉਸ ਨੇ ਇਕ ਵੀਡੀਉ ਸ਼ੇਅਰ ਕੀਤੀ ਜੋ ਕਿ ਬਹੁਤ ਹੀ ਘਿਨਾਉਣੀ ਹਰਕਤ ਹੈ। ਇਹ ਉਹ ਸਥਾਨ ਹੈ ਜਿਥੇ ਹਰ ਵੇਲੇ ਸੰਗਤਾਂ ਦਾ ਆਉਣਾ ਜਾਣਾ ਰਹਿੰਦਾ ਹੈ। ਇਸ ਥਾਂ ਦੇ ਆਲੇ ਦੁਆਲੇ ਕਾਫ਼ੀ ਵੱਡੀ ਗਿਣਤੀ ਵਿਚ ਸੇਵਾਦਾਰ ਵੀ ਹੁੰਦੇ ਹਨ ਪਰ ਪਤਾ ਨਹੀਂ ਇਹ ਬੱਚੀ ਇਸ ਥਾਂ ਉਤੇ ਕਿਵੇਂ ਇਸ ਘਟਨਾ ਨੂੰ ਅੰਜਾਮ ਦੇ ਗਈ। ਇਸ ਵੀਡੀਉ ਕਲਿਪ ਨੂੰ ਦੇਖ ਕੇ ਹਰ ਇਕ ਦੇ ਮਨ ਨੂੰ ਠੇਸ ਪੁੱਜੀ ਹੈ।