ਧਰਮੀ ਫ਼ੌਜੀ ਕਦੋਂ ਤਕ ਤਰਸਣਗੇ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਧਰਮੀ ਫ਼ੌਜੀਆਂ ਬਾਰੇ ਪਹਿਲਾਂ ਵੀ ਬਹਤ ਵਾਰ ਖ਼ਬਰਾਂ ਛਪ ਚੁਕੀਆਂ ਹਨ ਪਰ ਕਰੀਬ 34 ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤਕ ਉਹ ਅਪਣੇ ਹੱਕਾਂ

How long will a righteous warrior feel

ਤਰਨਤਾਰਨ : ਧਰਮੀ ਫ਼ੌਜੀਆਂ ਬਾਰੇ ਪਹਿਲਾਂ ਵੀ ਬਹਤ ਵਾਰ ਖ਼ਬਰਾਂ ਛਪ ਚੁਕੀਆਂ ਹਨ ਪਰ ਕਰੀਬ 34 ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤਕ ਉਹ ਅਪਣੇ ਹੱਕਾਂ ਤੋਂ ਵਾਂਝੇ ਹਨ।  ਸਾਬਕਾ ਫ਼ੌਜੀ ਨਾਇਕ ਪ੍ਰਗਟ ਸਿੰਘ (ਨੰ : 3370909) 7 ਸਿੱਖ ਬਟਾਲੀਅਨ ਪਿੰਡ ਪਧਰੀ ਕਲਾਂ, ਜ਼ਿਲ੍ਹਾ ਤਰਨ-ਤਾਰਨ ਉਨ੍ਹਾਂ ਧਰਮੀ ਫ਼ੌਜੀਆਂ ਵਿਚੋਂ ਇਕ ਹੈ ਜਿਹੜੇ 1984 ਵਿਚ ਅਪਣੀਆਂ ਬੈਰਕਾਂ ਛੱਡ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਲ ਚਲ ਪਏ ਸਨ। ਜ਼ਿਕਰਯੋਗ ਹੈ ਕਿ 1984 ਵਿਚ ਹਿੰਦੋਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਫ਼ੌਜੀ ਹਮਲਾ ਕਰ ਦਿਤਾ ਸੀ।

ਧਰਮ ਨਿਭਾਉਣ ਅਤੇ ਸਰਕਾਰ ਨਾਲ ਬਗ਼ਾਵਤ ਕਰਨ ਲਈ ਇਨ੍ਹਾਂ ਦਾ ਕੋਰਟ ਮਾਰਸ਼ਲ ਕਰ ਦਿਤਾ ਗਿਆ। ਇਨ੍ਹਾਂ ਨਾਲ ਹੋਰ 11 ਸਾਥੀ ਵੀ ਸਨ। ਦਸੰਬਰ 1986 ਵਿਚ ਨਾਇਕ ਪ੍ਰਗਟ ਸਿੰਘ ਜੇਲ ਤੋਂ ਰਿਹਾਅ ਹੋ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੇ ਸਨ। ਉਸ ਸਮੇਂ ਕਮੇਟੀ ਵਲੋਂ ਪਹਿਲੀ ਅਤੇ ਆਖ਼ਰੀ ਵਾਰੀ 50 ਹਜ਼ਾਰ ਰੁਪਏ ਦੀ ਮਦਦ ਕੀਤੀ ਗਈ ਸੀ। ਇਹ ਧਰਮੀ ਫ਼ੌਜੀ ਸਰਕਾਰੀ ਨੌਕਰੀ ਗਵਾ ਚੁਕੇ ਸਨ।

ਮਿਲੀ ਹੋਈ 50000 ਦੀ ਰਕਮ ਨਾਲ ਕੋਈ ਬੰਦਾ ਪੂਰੀ ਜ਼ਿੰਦਗੀ ਕਿਵੇਂ ਗੁਜ਼ਾਰ ਸਕਦਾ ਹੈ ਖ਼ਾਸ ਕਰ ਕੇ ਜਿਸ ਕੋਲ ਇਕ ਏਕੜ ਜ਼ਮੀਨ ਹੋਵੇ ਅਤੇ 5 ਧੀਆਂ ਘਰ ਵਿਚ ਹੋਣ?  ਇਨ੍ਹਾਂ 34 ਸਾਲਾਂ ਵਿਚ ਸ਼੍ਰੋਮਣੀ ਕਮੇਟੀ ਨੇ ਕੋਈ ਗੱਲ ਨਹੀਂ ਪੁਛੀ। ਧਰਮ ਖ਼ਾਤਰ ਕੁਰਬਾਨੀਆਂ ਦੇਣ ਵਾਲਿਆਂ ਦੀ ਕੋਈ ਸਾਰ ਕਿਸੇ ਨੇ ਨਾ ਲਈ। ਪ੍ਰਗਟ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ ਕਿ ਉਸ ਦੀ ਕੋਈ ਮਦਦ ਕੀਤੀ ਜਾਵੇ, ਕੋਈ ਨੌਕਰੀ ਹੀ ਦੇ ਦਿਤੀ ਜਾਵੇ ਜਾਂ ਕੋਈ ਆਰਥਕ ਮਦਦ ਕੀਤੀ ਜਾਵੇ।