ਪਕਿਸਤਾਨ ਵਿਚ ਵੀ ਮਕਬੂਲ ਹੈ 'ਰੋਜ਼ਾਨਾ ਸਪੋਕਸਮੈਨ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿ ਫੇਰੀ ਤੋਂ ਪਰਤੇ ਸਪੋਕਸਮੈਨ ਦੇ ਪੱਤਰਕਾਰ ਚਰਨਜੀਤ ਸਿੰਘ ਨੇ ਕੀਤੇ ਅਹਿਮ ਇੰਕਸਾਫ਼

'Rozana Spokesman' is also popular in Pakistan

ਨੰਗਲ : ਪਾਕਿਸਤਾਨੀ ਸਿੱਖਾਂ ਦੇ 'ਸਪੋਕਸਮੈਨ' ਦਾ ਨਾਮ ਸੁਣਦਿਆਂ ਹੀ ਚਿਹਰੇ ਖਿੜ ਗਏ ਅਤੇ ਪਾਕਿਸਤਾਨੀ ਸਿੱਖਾਂ ਦਾ ਕਹਿਣ ਸੀ ਕਿ ਇਕ ਅਖ਼ਬਾਰ ਹੈ ਜੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਪ੍ਰਫੁੱਲਤ ਕਰ ਰਹੀ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਗੁਰਧਾਮਾਂ ਦੀ ਫੇਰੀ ਤੋਂ ਪਰਤੇ 'ਸਪੋਕਸਮੈਨ' ਦੇ ਸੀਨੀਅਰ ਪੱਤਰਕਾਰ ਸ. ਚਰਨਜੀਤ ਸਿੰਘ ਨੇ ਦਿਤੀ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਦੀ ਵੰਸ਼ ਦੀ ਮੁਹੰਮਦ ਹੁਸੈਨ, ਤਾਹਿਰ ਨਾਇਮ ਅਤੇ ਮੁਹੰਮਦ ਸ਼ਰਫ਼ਰਾਜ ਨੇ ਕਿਹਾ ਕਿ 'ਸਪੋਕਸਮੈਨ' ਕਰ ਕੇ ਅਸੀ ਭਾਰਤ ਫੇਰੀ ਕੀਤੀ ਸੀ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਕੀਰਤਨ ਕਰ ਕੇ ਸਾਨੂੰ ਜੋ ਰੂਹ ਦਾ ਸਕੂਨ ਮਿਲਿਆ ਸੀ ਉਹ ਅੱਖਰਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਸੀ।

ਉਨ੍ਹਾਂ ਕਿਹਾ ਕਿ 'ਸਪੋਕਸਮੈਨ ਅਖ਼ਬਾਰ' ਨੇ ਹਮੇਸ਼ਾ ਸੱਚ ਦਾ ਪੱਲਾ ਫੜ੍ਹਿਆ ਹੈ ਅਤੇ ਸਾਡੀ ਅਰਦਾਸ ਹੈ ਕਿ ਇਹ ਅਖਬਾਰ ਇਸੇ ਤਰ੍ਹਾ ਹੀ ਗੁਰੂ ਨਾਨਕ ਦੀ ਸੋਚ ਨੂੰ ਅੱਗੇ ਵਧਾਉਂਦੀ ਰਹੇ। ਸ਼ਰਫਰਾਜ ਨੇ ਅੱਗੇ ਕਿਹਾ ਕਿ ਸਾਡੇ ਦੁੱਖ ਸੁੱਖ ਵਿਚ 'ਸਪੋਕਸਮੈਨ' ਚਟਾਨ ਵਾਂਗ ਖਲੌਂਦਾ ਹੈ। ਯਾਤਰੂਆਂ ਵਿਚ ਵੀ ਸਪੋਕਸਮੈਨ ਦੀ ਚਰਚਾ ਪੂਰੀ ਤਰ੍ਹਾਂ ਸੀ ਹਰ ਯਾਤਰੂ ਇਹੀ ਕਹਿੰਦਾ ਰਿਹਾ ਕਿ ਇਹ ਉਹ ਅਖ਼ਬਾਰ ਹੈ ਜੋ ਕਦੇ ਕਿਸੇ ਦੀ ਈਨ ਨਹੀਂ ਮੰਨੀ ਤੇ ਸੱਚ ਬੋਲਦਾ ਹੈ। ਚਰਨਜੀਤ ਸਿੰਘ ਦਾ ਸਪੋਕਸਮੈਨ ਦੇ ਪੱਤਰਕਾਰ ਵਲੋਂ ਕਵਰੇਜ਼ ਕਰਨ ਲਈ ਧਨਵਾਦ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਸ੍ਰੀ ਨਨਕਾਣਾ ਸਾਹਿਬ, ਡੇਹਰਾ ਸਾਹਿਬ, ਹਸਨ ਅਬਦਾਲ, ਅਤੇ ਸੱਚਾ ਸੌਦਾ ਸਾਹਿਬ, ਸਾਂਈ ਮੀਆ ਮੀਰ ਦੇ ਦਰਬਾਰ ਵਿਚ ਵੀ ਸਨਮਾਨ ਕੀਤਾ ਗਿਆ।

ਚਰਨਜੀਤ ਸਿੰਘ ਨੇ ਦÎਸਿਆ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਤਾਰਾ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਨ ਵਿਚ ਵਿਸ਼ੇਸ਼ ਰੁਚੀ ਵਿਖਾਈ। ਇਥੇ ਹੀ ਬੱਸ ਨਹੀਂ ਰਾਏ ਬੁਲਾਰ ਦੇ ਪ੍ਰਵਾਰ ਦੇ ਮੌਜੂਦਾ ਮੁਖੀ ਰਾਏ ਸਲੀਮ ਭੱਟੀ ਨੈ ਸਪੋਕਸਮੈਨ ਦੇ ਪੱਤਰਕਾਰ ਨੂੰ ਰਾਏ ਸਾਹਿਬ ਬਾਰੇ ਅਜਿਹੀਆਂ ਗੱਲਾਂ ਦੱਸੀਆਂ  ਜੋ ਅੱਜ ਤਕ ਇਤਿਹਾਸ ਵਿਚ ਲੁਕੀਆਂ ਰਹਿ ਗਈਆਂ ਸਨ। ਚਰਨਜੀਤ ਸਿੰਘ ਨੇ ਦÎਸਿਆ ਕਿ ਪਾਕਿਸਤਾਨ ਵਿਚ ਵੀ ਸਪੋਕਸਮੈਨ ਦੀ ਚੜ੍ਹਤ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਨਾਲ ਗਏ ਇਕ ਹੋਰ ਅਖ਼ਬਾਰ ਦੇ ਪੱਤਰਕਾਰ ਨੂੰ ਆਪ ਦਸਣਾ ਪੈਂਦਾ ਸੀ ਕਿ ਉਹ ਵੀ ਪੱਤਰਕਾਰ ਹੈ।