Sardar Joginder Singh: ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮੁਦੱਈ ਪੱਤਰਕਾਰ ਸ. ਜੋਗਿੰਦਰ ਸਿੰਘ ਜੀ ਦਾ ਵਿਛੋੜਾ ਅਸਹਿ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Sardar Joginder Singh: ਜੋਗਿੰਦਰ ਸਿੰਘ ਨੇ ਸਿੱਖ ਲੀਡਰਸ਼ਿਪ ਵਿਚ ਆਈ ਗਿਰਾਵਟ ਬਾਰੇ ਵੱਡੇ-ਵੱਡੇ ਕਹਿੰਦੇ-ਕੁਹਾਉਂਦੇ ਸਿੱਖ ਲੀਡਰਾਂ ਨੂੰ ਉਨ੍ਹਾਂ ਦੇ ਮੂੰਹ ’ਤੇ..

Plaintiff journalist of Punjab, Punjabi, Punjabiyat. The separation of Joginder Singh Ji is unbearable

Plaintiff journalist of Punjab, Punjabi, Punjabiyat. The separation of Joginder Singh Ji is unbearable : ‘ਪੰਥ ਵਸੇ ਮੈਂ ਉਜੜਾਂ..’ ਦਾ ਮਕਸਦ ਅਤੇ ਸੁਨੇਹਾ ਲੈ ਕੇ ਸਮਾਜ ਵਿਚ ਵਿਚਰਨ ਵਾਲਾ ਸਿੱਖ ਚਿੰਤਕ ਤੇ ਵਿਦਵਾਨ ਸ. ਜੋਗਿੰਦਰ ਸਿੰਘ ਸਪੋਕਸਮੈਨ ਦੇ ਅਚਾਨਕ ਵਿਛੋੜੇ ਨਾਲ ਪੰਥਕ ਹਲਕਿਆਂ ’ਚ ਸੋਗ ਅਤੇ ਮਾਤਮ ਦਾ ਮਾਹੌਲ ਪੈਦਾ ਹੋਣਾ ਸੁਭਾਵਕ ਹੈ। ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਆਖਿਆ ਕਿ ਸ. ਜੋਗਿੰਦਰ ਸਿੰਘ ਕੋਈ ਸਾਧਾਰਨ ਪੱਤਰਕਾਰ, ਲੇਖਕ ਜਾਂ ਵਿਦਵਾਨ ਨਹੀਂ ਸੀ, ਬਲਕਿ ਪੰਜਾਬੀ ਦੇ ਸਿਰਮੌਰ ਅਖ਼ਬਾਰ ਦਾ ਚਰਚਿਤ ਅਤੇ ਨਾਮਵਰ ਸੰਪਾਦਕ ਸੀ। 

ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਆਖਿਆ ਕਿ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਤੋਂ ਬਾਅਦ ਜੇਕਰ ਕੋਈ ਦਲੇਰੀ ਨਾਲ, ਪੰਥ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਨਿਤਰਿਆ ਹੈ ਤਾਂ ਉਹ ਸ. ਜੋਗਿੰਦਰ ਸਿੰਘ ਸਪੋਕਸਮੈਨ ਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਸ. ਜੋਗਿੰਦਰ ਸਿੰਘ ਸਿੱਖ ਸੰੰਘਰਸ਼ ਦੀ ਪੱਤਰਕਾਰੀ ਦਾ ਸੂਰਜ ਅਤੇ ਸੰਘਰਸ਼ ਦਾ ਦੂਜਾ ਨਾਮ ਵੀ ਮਹਿਸੂਸ ਕੀਤਾ ਗਿਆ। ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਸ੍ਰ. ਜੋਗਿੰਦਰ ਸਿੰਘ ਪੁਰਾਤਨ ਸਿੱਖਾਂ ਦੀ ਤਰ੍ਹਾਂ ਜਾਗਦੇ ਸਿਰ ਵਾਲਾ ਅਤੇ ਹਰ ਤਰ੍ਹਾਂ ਦੇ ਹਾਲਾਤ ਵਿਚ ਸਿਰ ਉੱਚਾ ਕਰ ਕੇ ਜਿਉਣ ਵਾਲਾ ਸਿੱਖ ਸਰਦਾਰ ਸੀ ਕਿਉਂਕਿ ਉਸ ਨੇ ਦੁਨਿਆਵੀ ਲੋਭ ਲਾਲਚਾਂ, ਡਰ-ਭੈਅ ਸਮੇਤ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਅਤੇ ਪਦਵੀਆਂ ਨੂੰ ਦਰਕਿਨਾਰ ਕਰਦਿਆਂ ਕੌਮ ਦੀ ਚੜ੍ਹਦੀ ਕਲਾ ਲਈ ਅਪਣੀ ਆਵਾਜ਼ ਉਠਾਈ ਅਤੇ ਅਪਣੀ ਕਲਮ ਦੀ ਵਰਤੋਂ ਕੀਤੀ। 

ਸੁਖਵਿੰਦਰ ਸਿੰਘ ਬੱਬੂ ਨੇ ਆਖਿਆ ਕਿ ਸ. ਜੋਗਿੰਦਰ ਸਿੰਘ ਨੇ ਸਿੱਖ ਲੀਡਰਸ਼ਿਪ ਵਿਚ ਆਈ ਗਿਰਾਵਟ ਬਾਰੇ ਵੱਡੇ-ਵੱਡੇ ਕਹਿੰਦੇ-ਕੁਹਾਉਂਦੇ ਸਿੱਖ ਲੀਡਰਾਂ ਨੂੰ ਉਨ੍ਹਾਂ ਦੇ ਮੂੰਹ ’ਤੇ ਨਸੀਅਤਾਂ ਦੇਣ ਤੋਂ ਗੁਰੇਜ਼ ਨਾ ਕੀਤਾ। ਸ. ਜੋਗਿੰਦਰ ਸਿੰਘ ਦੇ ਵਿਛੋੜੇ ਤੋਂ ਬਾਅਦ ਹਰ ਇਕ ਜਾਗਰੂਕ ਅਤੇ ਚਿੰਤਕ ਸਿੱਖ ਦੀ ਜੁਬਾਨ ’ਤੇ ਇਹ ਲਫ਼ਜ਼ ਹਨ ਕਿ ਸ. ਜੋਗਿੰਦਰ ਸਿੰਘ ਦੇ ਜਾਣ ਨਾਲ ਪੰਜਾਬ ਅਤੇ ਪੰਥ ਉਤੇ ਹੋ ਰਹੇ ਬਿਪਰਵਾਦੀ ਅਤੇ ਹਕੂਮਤੀ ਹਮਲਿਆਂ ਨੂੰ ਰੋਕਣ ਵਾਲੀ ਢਾਲ ਟੁੱਟ ਗਈ ਹੈ। ਐਡਵੋਕੇਟ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਸਾਦੇ ਜਿਹੇ ਨਜ਼ਰ ਆਉਣ ਵਾਲੇ ਉਹ ਮਨੁੱਖ ਇਕ ਜੁਝਾਰੂ ਯੋਧੇ ਦੀ ਤਰ੍ਹਾਂ ਸਨ, ਜੋ ਹਰ ਮੋਰਚੇ ਉਪਰ ਮੋਹਰੀ ਹੋ ਕੇ ਲੜਨ ਦੀ ਜੁਰਅਤ ਰਖਦੇ ਸਨ। ਐਡਵੋਕੇਟ ਗੁਰਪ੍ਰੀਤ ਸਿੰਘ ਚੌਹਾਨ ਮੁਤਾਬਿਕ 1947 ਤੋਂ ਬਾਅਦ ਆਜ਼ਾਦ ਹੋਏ ਭਾਰਤੀ ਲੋਕਤੰਤਰ ਦੇ 77 ਸਾਲਾਂ ਦੌਰਾਨ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਕਿਸਾਨਾ ’ਤੇ ਸਰਕਾਰਾਂ ਦੀਆਂ ਦਮਨਕਾਰੀ ਅਤੇ ਜ਼ੁਲਮ ਦੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਯਾਦ ਕਰਨਗੀਆਂ ਤਾਂ ਸ. ਜੋਗਿੰਦਰ ਸਿੰਘ ਦੀਆਂ ਲਿਖਤਾਂ ਨੂੰ ਆਦਰ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ।

ਡਾ. ਅਰਵਿੰਦਰਦੀਪ ਸਿੰਘ ਗੁਲਾਟੀ ਅਨੁਸਾਰ ਸ. ਜੋਗਿੰਦਰ ਸਿੰਘ ਨੇ ਇਮਾਨਦਾਰੀ, ਸਾਦਗੀ ਅਤੇ ਸੱਚ ਨੂੰ ਮੁੱਖ ਰਖਦਿਆਂ ਰੋਜ਼ਾਨਾ ਸਪੋਕਸਮੈਨ ਦਾ ਆਗਾਜ਼ ਕੀਤਾ, ਜੋ ਭਵਿੱਖ ਦੇ ਜੁਝਾਰੂ ਪੱਤਰਕਾਰਾਂ ਅਤੇ ਪੰਥਦਰਦੀਆਂ ਨੂੰ ਸਮਰਪਿਤ ਕਰ ਦਿਤਾ ਗਿਆ। ਜਸਵਿੰਦਰ ਸਿੰਘ ਮੱਤਾ ਨੇ ਕਿਹਾ ਕਿ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਜੀਵਨ ਦਾ ਪਲ-ਪਲ ਬੇਬਾਕੀ ਨਾਲ ਕੌਮੀ ਫ਼ਰਜ਼ਾਂ ਲਈ ਲਿਖਦਿਆਂ, ਲੋਕ ਜਾਗਿ੍ਰਤੀ ਪੈਦਾ ਕਰਨ ਲਈ ਲਾਉਂਦਿਆਂ ਹਮੇਸ਼ਾ ਸਰਬੱਤ ਦਾ ਭਲਾ ਹੀ ਲੋਚਿਆ। ਲਖਵਿੰਦਰ ਸਿੰਘ ਰੋਮਾਣਾ ਨੇ ਆਖਿਆ ਕਿ ਸ. ਜੋਗਿੰਦਰ ਸਿੰਘ ਦਾ ਪੰਜਾਬੀ ਪੱਤਰਕਾਰੀ ਵਿਚ ਕੋਈ ਸਾਨੀ ਨਹੀਂ ਹੋਇਆ, ਦਲੇਰ ਕਲਮ ਦੇ ਧਨੀ ਪੱਤਰਕਾਰ ਦਾ ਵੱਡਾ ਨਾਮ ਸੀ ਕਿਉਂਕਿ ਉਨ੍ਹਾਂ ਘਰ ਫੂਕ ਤਮਾਸ਼ਾ ਦੇਖਣ ਵਾਲੀ ਪੱਤਰਕਾਰੀ ਕੀਤੀ। ਗੁਰਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਨੇ ਬੀਮਾਰੀ ਦਾ ਦਰਦ ਘੱਟ ਪਰ ਕੌਮੀ ਦਰਦ ਨੂੰ ਜ਼ਿਆਦਾ ਹੰਢਾਇਆ। ਉਨ੍ਹਾਂ ਅਪਣੀ ਰਹਿਨੁਮਾਈ ਹੇਠ ਰੋਜ਼ਾਨਾ ਸਪੋਕਸਮੈਨ ਨੂੰ ਚਾਰ ਥੰਮੀ ਅਦਾਰਾ ਬਣਾਇਆ ਜਿਸ ਵਿਚ ਡਰ, ਭੈਅ ਸਮਝੌਤਿਆਂ ਆਦਿ ਦੀ ਗੁੰਜਾਇਸ਼ ਨਹੀਂ ਸੀ।