ਸਿੰਘਾਂ ਦੇ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, ਕਕਾਰਾਂ 'ਤੇ ਲਗਾਈ ਪਾਬੰਦੀ ਹਟਾਈ  

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਐੱਚ.ਪੀ.ਐੱਸ.ਸੀ. ਪ੍ਰੀਖਿਆ ਦੇਣ ਮੌਕੇ ਕਕਾਰ ਪਹਿਨਣ 'ਤੇ ਲਗਾਈ ਸੀ ਪਾਬੰਦੀ

Akaal youth

ਚੰਡੀਗੜ੍ਹ - ਬੀਤੇ ਦਿਨੀਂ ਹਰਿਆਣਾ ਸਰਕਾਰ ਦੇ ਅਦਾਰੇ (ਹਰਿਆਣਾ ਪਬਲਿਕ ਸਰਵਿਸ ਕਮਿਸ਼ਨ) ਵੱਲੋਂ ਸਿੱਖ ਬੱਚਿਆਂ ਦੇ  ਕਕਾਰ ਪਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਸ਼ੁਰੂ ਹੋ ਗਈ ਸੀ। ਇਸ ਨੂੰ ਲੈ ਕੇ ਅਕਾਲ ਯੂਥ ਵੱਲੋਂ ਅੱਜ ਪੰਚਕੁਲਾ ਵਿਖੇ ਪੰਥਕ ਇਕੱਠ ਸੱਦਿਆ ਗਿਆ ਸੀ।

ਜਿਸ ਨੂੰ ਮੁੱਖ ਰੱਖਦਿਆਂ ਅਕਾਲ ਯੂਥ ਵੱਲੋਂ ਅੱਜ (ਹਰਿਆਣਾ ਪਬਲਿਕ ਸਰਵਿਸ ਕਮਿਸ਼ਨ) ਪੰਚਕੂਲਾ ਦੇ ਸੈਕਟਰੀ ਭੁਪਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਸੇ ਦੌਰਾਨ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਿੱਖ ਬੱਚਿਆਂ ਦੇ ਪ੍ਰੀਖਿਆ ਦੇਣ ਦੌਰਾਨ ਕੰਕਾਰ ਪਾਉਣ 'ਤੇ ਪਾਬੰਦੀ ਲਗਾਈ ਗਈ ਸੀ।

ਜਿਸ ਕਾਰਨ ਅਕਾਲ ਯੂਥ ਵੱਲੋਂ ਮੰਗ ਪੱਤਰ ਦਿੱਤਾ ਗਿਆ, ਇਸੇ ਦੌਰਾਨ ਕਮਿਸ਼ਨ ਦੇ ਸਕੱਤਰ ਭੁਪਿੰਦਰ ਸਿੰਘ ਨੇ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਜਲਦ ਹੀ ਇਹ ਪਾਬੰਦੀ ਹਟਾਅ ਦਿੱਤੀ ਜਾਵੇਗੀ ਤੇ ਪ੍ਰੈੱਸ ਨੋਟ ਜਾਰੀ ਕਰ ਦਿੱਤਾ ਜਾਵੇਗਾ। ਐੱਚ.ਪੀ.ਐੱਸ.ਸੀ. ਪ੍ਰੀਖਿਆ 12-9-2021 ਨੂੰ ਹੋਣੀ ਸੀ। ਇਸ ਮੌਕੇ 'ਤੇ ਲਖਵਿੰਦਰ ਸਿੰਘ ਬਿੱਟੂ ਸਡਾਨਾ, ਐਡਵੋਕੇਟ ਹਰਨੇਕ ਸਿੰਘ , ਨਰਿੰਦਰ ਸਿੰਘ ਰਾਏਪੁਰ , ਗੁਰਿੰਦਰ ਸਿੰਘ , ਪਵਨਦੀਪ ਸਿੰਘ , ਮਨਮੋਹਨ ਸਿੰਘ , ਬਾਵਾ ਸਿੰਘ , ਅਕਾਲ ਜੋਤ ਸਿੰਘ ਆਦਿ ਹਾਜ਼ਿਰ ਸਨ।