ਬੇਅਦਬੀ ਮਾਮਲੇ ਵਿਚ ਸੌਦਾ ਸਾਧ ਵਿਰੁਧ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਚੁੱਕੀ ਆਵਾਜ਼?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਮੂਹ ਅਕਾਲੀ ਦਲ ਦੀ ਹਾਜ਼ਰੀ ਵਿਚ ਬਰਨਾਲਾ ਦੇ ਬੀਬੀ ਹਿੰਦ ਮੋਟਰ ਦੇ ਰਿਹਾਇਸ਼ ਵਿਖੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਐਸ.ਜੀ.ਪੀ.ਸੀ ਦੇ ਪ੍ਰਧਾਨ..........

Bhai Gobind Singh Longowal With Others

ਬਰਨਾਲਾ  : ਸਮੂਹ ਅਕਾਲੀ ਦਲ ਦੀ ਹਾਜ਼ਰੀ ਵਿਚ ਬਰਨਾਲਾ ਦੇ ਬੀਬੀ ਹਿੰਦ ਮੋਟਰ ਦੇ ਰਿਹਾਇਸ਼ ਵਿਖੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਐਸ.ਜੀ.ਪੀ.ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਦੂਜੀ ਵਾਰੀ ਪ੍ਰਧਾਨ ਚੁਣੇ ਜਾਣ 'ਤੇ ਖ਼ੁਸ਼ੀ ਵਿਚ ਇਕ ਵਿਸ਼ੇਸ਼ ਸਨਮਾਨ ਰਖਿਆ ਗਿਆ। ਸਮਾਗਮ ਉਪਰੰਤ ਰੱਖੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਵਲੋਂ ਕੀਤੇ ਸਵਾਲ ਕਿ ਸੌਦਾ ਸਾਧ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਾ ਐਫ਼.ਆਈ.ਆਰ ਰਾਹੀਂ ਜ਼ਿਕਰ ਕੀਤਾ ਗਿਆ ਹੈ ਤੇ ਉਸ 'ਤੇ ਐਸ.ਜੀ.ਪੀ.ਸੀ ਵਲੋਂ ਉਨ੍ਹਾਂ ਉਪਰ ਕਰਵਾਈ ਦੀ ਕੀ ਮੰਗ ਕੀਤੀ ਗਈ ਹੈ ਤੇ ਹੁਣ ਤਕ ਕਮੇਟੀ ਪ੍ਰਧਾਨ ਵਲੋਂ ਉਨ੍ਹਾਂ ਵਿਰੁਧ ਕੀ ਯੋਜਨਾ ਉਲੀਕੀ ਗਈ ਹੈ?

ਇਸ ਸਵਾਲ ਦਾ ਕੋਈ ਠੋਸ ਜਵਾਬ ਨਾ ਦਿੰਦਿਆਂ ਐਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸੱਭ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਚਾਹੇ ਉਹ ਸੌਦਾ ਸਾਧ ਹੈ ਜਾਂ ਫਿਰ ਕੋਈ ਵੀ ਹੋਵੇ। ਦੂਜੇ ਸਵਾਲ ਵਿਚ ਪੁਛਿਆ ਗਿਆ ਕਿ ਸਿਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਤਲਬ ਕੀਤਾ ਗਿਆ ਹੈ, ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਕਾਰਵਾਈ ਲਈ ਕਿਸੇ ਨੂੰ ਵੀ ਬੁਲਾਇਆ ਜਾ ਸਕਦਾ ਹੈ, ਚਾਹੇ ਉਹ ਕੋਈ ਵੀ ਹੋਵੇ। 

ਉਨ੍ਹਾਂ ਕਿਹਾ ਕਿ ਸਾਡੀ ਹਮੇਸ਼ਾ ਹੀ ਮੰਗ ਰਹੀ ਹੈ ਕਿ ਬੇਅਦਬੀ ਮਾਮਲੇ ਵਿਚ ਕੋਈ ਵੀ ਦੋਸ਼ੀ ਹੋਵੇ ਉਸ ਵਿਰੁਧ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਤੀਜਾ ਸਵਾਲ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀਕਰਨ ਤੋਂ ਮੁਕਤ ਕਰਨ ਲਈ ਨਵਾਂ ਸੰਗਠਨ ਉਲੀਕ ਰਹੇ ਐਡਵੋਕੇਟ ਸ. ਐਚ. ਐਸ. ਫੂਲਕਾ ਬਾਰੇ ਤੁਸੀਂ ਕੀ ਕਹੋਗੇ, ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੋਈ ਸਿਆਸੀ ਦਖ਼ਲ ਨਹੀਂ ਹੈ, ਜੋ ਵੀ ਫ਼ੈਸਲੇ ਐਸ.ਜੀ.ਪੀ.ਸੀ ਵਲੋਂ ਲਏ ਜਾਂਦੇ ਹਨ ਕਿ ਉਹ ਹੀ ਲਾਗੂ ਕੀਤੇ ਜਾਂਦੇ ਹਨ। ਇਹ ਸਾਰੇ ਫ਼ੈਸਲੇ ਪੰਥਕ ਕਮੇਟੀ ਵਲੋਂ ਲਏ ਜਾਂਦੇ ਹਨ, ਇਸ ਵਿਚ ਕੋਈ ਸਿਆਸੀ ਦਖ਼ਲ ਨਹੀਂ ਹੈ।