ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਬੋਲੇ ਗਿਆਨੀ ਰਘਬੀਰ ਸਿੰਘ, ਕਿਹਾ-ਗੁਰੂ ਦੇ ਹੁਕਮ ਵਿਚ ਰਾਜ਼ੀ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ-ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਓਨਾ ਚਿਰ ਹੀ ਸੇਵਾ ਕਰ ਸਕਦੇ ਹਾਂ-ਗਿਆਨੀ ਰਘਬੀਰ ਸਿੰਘ

Giani Raghbir Singh Panthak news in punjabi

Giani Raghbir Singh Panthak news in punjabi: ਸ਼੍ਰੋਮਣੀ ਕਮੇਟੀ ਵਲੋਂ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਗਿਆਨੀ ਰਘਬੀਰ ਸਿੰਘ ਨੇ ਘਟਨਾਕ੍ਰਮ ਬਾਰੇ ਬੋਲਦਿਆਂ ਕਿਹਾ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਹੈ, ਉਨੀ ਦੇਰ ਹੀ ਸੇਵਾ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨ ਜੋ ਹੋਇਆ ਮੈਂ ਉਸ ਵਿਚ ਮੈਂ ਰਾਜ਼ੀ ਤੇ ਖੁਸ਼ ਹਾਂ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਸਾਹਿਬ ਨੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਤਖ਼ਤ ਸਾਹਿਬ ਦੀ, ਗੁਰੂ ਪੰਥ ਦੀ ਮਹਾਨ ਸੇਵਾ ਲਈ ਹੈ। ਜਿਸ ਲਈ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਹਾਂ ਕਿ ਕੀਤੀ ਸੇਵਾ ਪ੍ਰਵਾਨ ਕਰਨ ਅਤੇ ਅਰਦਾਸ ਕੀਤੀ ਹੈ ਕਿ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। 

ਦੱਸ ਦੇਈਏ ਕਿ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਬੀਤੇ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕੀਤਾ ਗਿਆ ਸੀ ਜਦੋਂ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਪਹਿਲਾਂ ਵਾਂਗ ਨਿਭਾ ਰਹੇ ਹਨ।