ਘੱਲੂਘਾਰਾ ਦਿਵਸ ਨੂੰ ਹਊਆ ਬਣਾ ਕੇ ਪੇਸ਼ ਕਰਦੇ ਰਹੇ ਬਾਦਲ: ਸਖੀਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਪੰਥਕ ਦੋਖੀਆਂ ਵਲੋਂ ਜਾਣ-ਬੁੱਝ ਕੇ

Parkash Singh Badal

ਅੰਮ੍ਰਿਤਸਰ, 7 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਪੰਥਕ ਦੋਖੀਆਂ ਵਲੋਂ ਜਾਣ-ਬੁੱਝ ਕੇ 6 ਜੂਨ ਦੇ ਦਿਹਾੜੇ ਨੂੰ ਡਰ ਤੇ ਖੌਫ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ

ਬਾਦਲਕਿਆਂ ਵਲੋਂ ਭਾਜਪਾ, ਆਰ.ਐਸ.ਐਸ. ਤੇ ਹੋਰ ਕੱਟੜਵਾਦੀ ਹਿੰਦੂ ਸੰਗਠਨਾਂ ਨੂੰ ਖ਼ੁਸ਼ ਕਰਨ ਦੇ ਉਦੇਸ਼ ਨਾਲ ਸਾਜ਼ਸ਼ ਤਹਿਤ ਘੱਲੂਘਾਰਾ ਦਿਵਸ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ ਤੇ ਬਾਦਲ  ਸਰਕਾਰ ਦੇ ਰਾਜਕਾਲ ਦੌਰਾਨ ਸਰਕਾਰੀ ਮਸ਼ੀਨਰੀ ਤੇ ਸਿਆਸੀ ਤਾਕਤ ਦਾ ਲਾਹਾ ਲੈਂਦੇ ਹੋਏ ਇਸ ਦਿਨ ਗੁਰਮਤਿ ਮਰਿਆਦਾਵਾਂ ਨੂੰ ਭੰਗ ਕੀਤਾ ਜਾਂਦਾ ਰਿਹਾ ਹੈ ਜਦਕਿ ਇਨ੍ਹਾਂ ਦੇ ਸੱਤਾ ਤੋਂ ਲਾਂਭੇ ਹੋਣ ਮਗਰੋਂ ਘੱਲੂਘਾਰੇ ਦੀ 34ਵੀਂ ਵਰ੍ਹੇਗੰਢ ਮੌਕੇ ਇਸ ਵਾਰ ਅਜਿਹਾ ਕੁੱਝ ਵੀ ਨਹੀਂ ਵਾਪਰਿਆ ਜਿਸ ਨੂੰ ਬਾਦਲ ਕੋਈ ਬਹਾਨਾ ਬਣਾ ਕੇ

ਭਾਜਪਾ, ਆਰ.ਐਸ.ਐਸ. ਤੇ ਅਪਣੇ ਚੇਹਤੇ ਹਿੰਦੂ ਸੰਗਠਨਾਂ ਨੂੰ ਖ਼ੁਸ਼ ਕਰ ਸੱਕਣ। ਉਨ੍ਹਾਂ ਬਾਦਲਾਂ ਤੇ ਉਨ੍ਹਾਂ ਦੇ ਚਹੇਤਿਆਂ ਨੂੰ ਤਾੜਨਾ ਕਰਦਿਆਂ ਸਵਾਲ ਕੀਤਾ ਕਿ ਇਸ ਵਾਰ ਕੋਈ ਖਿੱਚੋ-ਤਾਣ ਕਿਉਂ ਨਹੀਂ ਹੋਈ ਜਿਸ ਤੋਂ ਸਾਫ਼ ਤੋਂ ਹੈ ਕਿ ਬਾਦਲ ਜੁੰਡਲੀ ਜਾਣਬੁੱਝ ਕੇ ਖਲਲ ਪਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਮੁਤਵਾਜ਼ੀ ਜਥੇਦਾਰਾਂ ਨੂੰ ਹੀ ਜਥੇਦਾਰ ਮੰਨਦਾ ਹੈ ਤੇ ਸਰਕਾਰੀ ਜਥੇਦਾਰਾਂ ਨੂੰ ਮਾਨਤਾ ਨਹੀਂ ਦਿੰਦਾ।