Panthak News: ਬਾਦਲਾਂ ਨੇ ਪ੍ਰਦੀਪ ਕਲੇਰ ਨੂੰ ਬਚਾਉਦਿਆਂ ਕਈ ਸਿੰਘ ਕਰਵਾਏ ਸ਼ਹੀਦ ਤੇ ਜ਼ਖ਼ਮੀ : ਢਾਡੀ ਮਰੂੜ
Panthak News: ਬੱਜਰ ਗੁਨਾਹਾਂ ਤੇ ਗਲਤੀਆਂ ਲਈ ਮੁਆਫ਼ੀ ਨਹੀਂ ਬਲਕਿ ਸਜ਼ਾ ਦੇਣੀ ਚਾਹੀਦੀ ਹੈ
The Badals killed many Singhs while rescuing Pradeep Keller Panthak News: ਪਾਵਨ ਸਰੂਪ ਚੋਰੀ, ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਮੌਕੇ ਬਾਦਲਾਂ ਨੇ ਡੇਰਾ ਪੇ੍ਰਮੀਆਂ ਦੀ ਪੂਰੀ ਸਰਪ੍ਰਸਤੀ ਕੀਤੀ ਪਰ ਚੰਦ ਵੋਟਾਂ ਖਾਤਰ ਸਿੱਖ ਨੌਜਵਾਨਾ ਨੂੰ ਸ਼ਹੀਦ ਅਤੇ ਨਿਹੱਥੀਆਂ ਸੰਗਤਾਂ ਨੂੰ ਜ਼ਖ਼ਮੀ ਕਰਵਾਉਣ ਤੋਂ ਵੀ ਗੁਰੇਜ ਨਾ ਕੀਤਾ। ਉੱਘੇ ਢਾਡੀ ਅਤੇ ਨਿਧੜਕ ਪ੍ਰਚਾਰਕ ਭਾਈ ਗੁਰਭਾਗ ਸਿੰਘ ਮਰੂੜ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜਦੋਂ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਮੈਂਬਰਾਂ ਅਤੇ ਸਾਰੀਆਂ ਫ਼ੈਡਰੇਸ਼ਨਾ ਨੇ ਚੁੱਪ ਧਾਰ ਲਈ ਤਾਂ ਡੇਰਾ ਪ੍ਰੇਮੀਆਂ ਨੂੰ ਬਚਾਉਣ ਲਈ ਬਾਦਲਾਂ ਦਾ ਹੌਂਸਲਾ ਐਨਾ ਵੱਧ ਗਿਆ ਕਿ ਉਨ੍ਹਾਂ ਨੂੰ ਗੁਰੂ ਦਾ ਭੈਅ ਤਕ ਚੇਤੇ ਨਾ ਰਿਹਾ।
ਢਾਡੀ ਮਰੂੜ ਨੇ ਆਖਿਆ ਕਿ ਜਿਸ ਪ੍ਰਦੀਪ ਕਲੇਰ ਦੀ ਅਗਵਾਈ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ’ਚ ਰੋਲੇ ਗਏ, ਉਸ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਉਲਟਾ ਸਿੱਖ ਸੰਗਤਾਂ ’ਤੇ ਤਸ਼ੱਦਦ ਕਰਵਾਇਆ, ਦੋ ਸਿੱਖ ਨੌਜਵਾਨ ਸ਼ਹੀਦ ਕਰਵਾ ਦਿਤੇ, ਜਦਕਿ ਬਾਦਲ ਸਰਕਾਰ ਦੀ ਪੁਲਿਸ ਵਲੋਂ ਢਾਹੇ ਗਏ ਅਤਿਆਚਾਰ ਨਾਲ 100 ਤੋਂ ਜ਼ਿਆਦਾ ਸੰਗਤਾਂ ਜ਼ਖ਼ਮੀ ਹੋ ਗਈਆਂ।
ਇਸ ਤੋਂ ਇਲਾਵਾ 350 ਦੇ ਕਰੀਬ ਅੰਮ੍ਰਿਤਧਾਰੀ ਸਿੰਘਾਂ ਨੂੰ ਵੱਖ ਵੱਖ ਤਸੀਹਾ ਕੇਂਦਰਾਂ ’ਚ ਲਿਜਾ ਕੇ ਅੰਨੇਵਾਹ ਤਸ਼ੱਦਦ ਕੀਤਾ। ਢਾਡੀ ਮਰੂੜ ਮੁਤਾਬਕ ਬਾਦਲਾਂ ਦੀ ਸਰਕਾਰ ਵਿਚ ਲੁਧਿਆਣਾ, ਗੁਰਦਾਸਪੁਰ, ਸੁਨਾਮ, ਬਹਿਬਲ, ਬਰਗਾੜੀ, ਕੋਟਕਪੂਰਾ ਗੋਲੀਕਾਂਡ ਵਾਪਰੇ। ਬਾਦਲਾਂ ਨੇ ਸੋਦਾ ਸਾਧ ਨਾਲ ਯਾਰੀ ਪੁਗਾਉਂਦਿਆਂ ਪੰਜਾਬ ਪੁਲਿਸ ਤੋਂ 7 ਸਿੱਖ ਸ਼ਹੀਦ ਕਰਵਾ ਦਿਤੇ, ਇਸ ਲਈ ਬੱਜਰ ਗੁਨਾਹਾਂ ਦੀ ਸਿੱਖ ਸਿਧਾਂਤ ਮੁਤਾਬਕ ਅਤੇ ਸਿੱਖ ਮਰਿਆਦਾ ਅਨੁਸਾਰ ਕੋਈ ਮਾਫ਼ੀ ਨਹੀਂ, ਬਲਕਿ ਬਹੁਤ ਵੱਡੀ ਸਜ਼ਾ ਬਣਦੀ ਹੈ।
ਢਾਡੀ ਗੁਰਭਾਗ ਸਿੰਘ ਮਰੂੜ ਨੇ ਆਖਿਆ ਕਿ ਹੁਣ ਤਖ਼ਤਾਂ ਦੇ ਜਥੇਦਾਰਾਂ ਲਈ ਪਰਖ ਦੀ ਘੜੀ ਹੈ, ਕਿਉਂਕਿ ਜੇਕਰ ਉਨ੍ਹਾਂ ਜਥੇਦਾਰ ਅਕਾਲੀ ਫੂਲਾ ਸਿੰਘ ਵਾਲੀ ਕਤਾਰ ਵਿਚ ਖੜਨਾ ਹੈ ਤਾਂ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਨਗੀਆਂ ਤੇ ਜੇਕਰ ਗੱਦਾਰਾਂ ਵਾਲੀ ਕਤਾਰ ਵਿਚ ਸ਼ਾਮਲ ਹੋਣਾ ਹੈ ਤਾਂ ਕੌਮ ਦੇ ਇਤਿਹਾਸ ਵਿਚ ਉਨ੍ਹਾਂ ਨੂੰ ਨਫ਼ਰਤ ਵਾਲੀ ਸ਼ਬਦਾਵਲੀ ਨਾਲ ਦਰਜ ਕੀਤਾ ਜਾਵੇਗਾ।