Nihang Avtar Singh Mouni: ਨਿਹੰਗ ਅਵਤਾਰ ਸਿੰਘ ਮੌਨੀ ਨੇ 200 ਪੌਂਡ ਵਜ਼ਨ ਦੀ ਸਜਾਈ ਸਭ ਤੋਂ ਵੱਡੀ ਦਸਤਾਰ, ਬਣਾਇਆ ਗਿਨੀਜ਼ ਵਰਲਡ ਰਿਕਾਰਡ
Nihang Avtar Singh Mouni: ਇਸ ਦੁਮਾਲੇ ਨੂੰ ਸਜਾਉਣ ਵਿਚ ਨਿਹੰਗ ਸਿੰਘ ਨੂੰ 7 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ
ਸਿੱਖ ਆਮ ਤੌਰ 'ਤੇ 5 ਤੋਂ 8 ਮੀਟਰ ਲੰਬੀ ਪੱਗ ਬੰਨ੍ਹਦੇ ਹਨ। ਪਰ ਨਿਹੰਗ ਅਵਤਾਰ ਸਿੰਘ ਨੇ 200 ਪੌਂਡ ਵਜ਼ਨ ਦਾ ਸਭ ਤੋਂ ਵੱਡਾ ਦੁਮਾਲਾ ਸਜਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ। ਇਸ ਦੁਮਾਲੇ ਨੂੰ ਸਜਾਉਣ ਵਿਚ ਨਿਹੰਗ ਸਿੰਘ ਨੂੰ 7 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ ਅਤੇ ਇਸ ਨੂੰ ਉਤਾਰਨ ਵਿਚ ਵੀ 3 ਘੰਟੇ ਲੱਗ ਜਾਂਦੇ ਹਨ।
ਅਵਤਾਰ ਸਿੰਘ ਨੇ ਇਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਲਈ ਜਾਗਰੂਕ ਕਰ ਰਹੇ ਹਨ ਕਿਉਂਕਿ ਅੱਜ ਦੇ ਨੌਜਵਾਨ ਸਿਰਫ਼ 5 ਮੀਟਰ ਦੀ ਦਸਤਾਰ ਬੰਨ੍ਹ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿਰ ਵਿਚ ਦਰਦ ਹੋ ਰਿਹਾ ਹੈ ਅਤੇ ਕੇਸ ਕਟਵਾ ਲੈਂਦੇ ਹਨ।
ਉਹ ਧਰਮ ਪ੍ਰਚਾਰ ਲਈ ਰੋਜ਼ਾਨਾ 45 ਕਿਲੋ ਵਜ਼ਨ ਦਾ ਦੁਮਾਲਾ ਸਜਾਉਂਦੇ ਹਨ ਅਤੇ ਬੁਲੇਟ ਚਲਾਉਂਦੇ ਹਨ। ਉਨ੍ਹਾਂ ਨੇ ਦੋਹਾਂ ਹੱਥਾਂ ਵਿੱਚ 5-5 ਕੜੇ ਪਾਏ ਹਨ। ਇਨ੍ਹਾਂ ਕੜਿਆਂ ਦਾ ਭਾਰ ਵੀ ਕਰੀਬ 20 ਕਿਲੋ ਹੈ।