ਸਪੋਕਸਮੈਨ 14 ਸਾਲ ਔਕੜਾਂ ਵਿਚੋਂ ਲੰਘਦਾ ਲੋਕਾਂ ਦੀ ਆਵਾਜ਼ ਬਣਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ 15ਵੇਂ ਸਾਲ ਵਿਚ ਪ੍ਰਵੇਸ਼ ਕਰਨ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸੁਖਵਿੰਦਰ ਸਿੰਘ ਸਰਪੰਚ ਉਬੋਕੇ, ਨਰਿੰਦਰ ਸਿੰਘ ਸਰਪੰਚ ਚੂਸਲੇਵਵ ......

Spokesman became the voice of people going through 14 years of trouble

ਪੱਟੀ  (ਅਜੀਤ ਘਰਿਆਲਾ/ਪ੍ਰਦੀਪ): ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ 15ਵੇਂ ਸਾਲ ਵਿਚ ਪ੍ਰਵੇਸ਼ ਕਰਨ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸੁਖਵਿੰਦਰ ਸਿੰਘ ਸਰਪੰਚ ਉਬੋਕੇ, ਨਰਿੰਦਰ ਸਿੰਘ ਸਰਪੰਚ ਚੂਸਲੇਵਵ ਅਤੇ ਕੁਲਵਿੰਦਰ ਸਿੰਘ ਜੌੜਸਿੰਘਵਾਲਾ ਵਲੋਂ ਸਪੋਕਸਮੈਨ ਦੀ ਕਾਮਯਾਬੀ ਤੇ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਨੂੰ ਵਿਧਾਈ ਦਿਤੀ ਹੈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਸਪੋਕਸਮੈਨ ਨੇ ਸ਼ੁਰੂ ਤੋਂ ਹੀ ਵਹਿਮਾਂ ਭਰਮਾਂ ਤੇ ਕਰਮ ਕਾਡਾਂ ਵਿਰੁਧ ਨਿਧੜਕ ਹੋ ਕਿ ਝੰਡਾ ਚੁਕਿਆ ਅਤੇ ਕਈ ਔਕੜਾਂ ਦਾ ਸਾਹਮਣਾ ਕਰਦੇ ਹੋਏ ਕਾਮਯਾਬੀ ਦਾ ਝੰਡਾ ਬੁਲੰਦ ਕੀਤਾ।

ਸਮੂਹ ਸਰਪੰਚਾਂ ਨੇ ਕਿਹਾ ਕਿ ਸਪੋਕਸਮੈਨ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਫੈਲਾਉਣ ਲਈ “ਉੱਚਾ ਦਰ ਬਾਬੇ ਨਾਨਕ ਦਾ'' ਨੂੰ ਕਾਰਜ ਆਰੰਭਿਆ ਹੈ

ਜੋ ਬਹੁਤ ਹੀ ਸ਼ਾਲਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਪੋਕਸਮੈਨ ਦੇ ਸ਼ੁਰੂਆਤੀ ਦੌਰ 2006 ਵਿਚ ਹੀ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਨੇ ਹੱਕ ਸੱਚ ਦਾ ਨਾਹਰਾ ਦਿਤਾ ਜਿਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਅਤੇ ਹੁਕਮਨਾਮਿਆਂ ਦਾ ਸ਼ਿਕਾਰ ਹੋਣਾ ਪਿਆ।

ਇਥੋਂ ਤਕ ਕਿ ਬੀਤੇ ਦਸ ਸਾਲਾਂ ਵਿਚ ਉਸ ਵੇਲੇ ਦੀ ਹਕੂਮਤ ਵਲੋਂ ਕੀਤੀਆਂ ਜ਼ਿਆਦਤੀਆਂ ਦਾ ਸਹਾਮਣਾ ਕਰਨਾ ਪਰ ਉਹ ਸੱਚ ਤੋਂ ਕਦੇ ਵੀ ਨਹੀਂ ਡੋਲੇ, ਨਿਧੜਕ ਹੋ ਕੇ ਪਾਖੰਡਵਾਦ ਤੇ ਪੁਜਾਰੀਵਾਦ ਵਿਰੁਧ ਲਿਖਿਆ ਅਤੇ ਆਉਣ ਵਾਲੇ ਸਮੇਂ ਵਿਚ ਸਪੋਕਸਮੈਨ ਲੋਕਾਂ ਨੂੰ ਸਹੀ ਸੇਧ ਦੇਣ ਲਈ ਨਿਧੜਕ ਹੋ ਕੇ ਵਿਚਰਦਾ ਰਹੇਗਾ। ਅਖ਼ੀਰ ਵਿਚ ਸਮੂਹ ਸਰਪੰਚਾਂ ਨੇ ਸਪੋਕਸਮੈਨ ਦੇ ਸਮੂਹ ਪਾਠਕਾਂ ਨੂੰ ਸਪੋਕਸਮੈਨ ਦੇ 15ਵੇਂ ਜਨਮ ਦਿਨ 'ਤੇ ਵਧਾਈ ਦਿਤੀ।