ਸ਼ਰਧਾ ਨਾਲ ਮਨਾਇਆ ਜਾਏਗਾ 550 ਸਾਲਾ ਪ੍ਰਕਾਸ਼ ਪੁਰਬ : ਵਿਜੈ ਰੂਪਾਣੀ
ਰਾਸ਼ਟਰੀ ਸਿੱਖ ਸੰਗਤ ਦਾ ਇਕ ਪ੍ਰਤਿਨਿਧੀ ਮੰਡਲ ਸ੍ਰੀ ਅਵਿਨਾਸ਼ ਜਯਸਵਾਲ ਰਾਸ਼ਟਰੀ ਮਹਾਂ ਮੰਤਰੀ ਦੀ ਪ੍ਰਧਾਨਗੀ ਹੇਠ ਰਾਜਪਾਲ ਸ੍ਰੀ ਓਮ ਪ੍ਰਕਾਸ਼ ਕੋਹਲੀ.....
ਅਹਿਮਦਾਬਾਦ : ਰਾਸ਼ਟਰੀ ਸਿੱਖ ਸੰਗਤ ਦਾ ਇਕ ਪ੍ਰਤਿਨਿਧੀ ਮੰਡਲ ਸ੍ਰੀ ਅਵਿਨਾਸ਼ ਜਯਸਵਾਲ ਰਾਸ਼ਟਰੀ ਮਹਾਂ ਮੰਤਰੀ ਦੀ ਪ੍ਰਧਾਨਗੀ ਹੇਠ ਰਾਜਪਾਲ ਸ੍ਰੀ ਓਮ ਪ੍ਰਕਾਸ਼ ਕੋਹਲੀ ਅਤੇ ਮੁੱਖ ਮੰਤਰੀ ਸ੍ਰੀ ਵਿਜੈ ਰੂਪਾਣੀ ਨੂੰ ਮਿਲਿਆ। ਪ੍ਰਤਿਨਿਧੀ ਮੰਡਲ ਦੇ ਮੈਂਬਰਾਂ 'ਚ ਸ੍ਰੀ ਜਗਜੀਵਨ ਸ਼ਰਮਾਂ, ਪ੍ਰਦੇਸ਼ ਮਹਾਂ ਮੰਤਰੀ ਸ੍ਰੀ ਪਵਨ ਸਿੰਧੀ ਨੇ ਮਹੱਤਵਪੂਰਨ ਵਿਸ਼ਿਆਂ 'ਤੇ ਮੁੱਖ ਮੰਤਰੀ ਦੇ ਗ੍ਰਹਿ ਵਿਖੇ ਬੈਠਕ ਕਰ ਕੇ ਵਿਚਾਰ ਵਟਾਂਦਰਾ ਕੀਤਾ। ਨਾਗਪੁਰ (ਮਹਾਂਰਾਸ਼ਟਰ) ਵਿਚ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਆਪਣੇ ਸੰਬੋਧਨ ਵਿਚ ਨਾ ਕੇਵਲ ਸੰਘ ਪਰਿਵਾਰ ਬਲਕਿ ਦੇਸ਼ ਵਿਦੇਸ਼ ਵਿਚ ਭਾਰਤੀਆਂ ਨੂੰ
ਗੁਰੂ ਨਾਨਕ ਸਾਹਿਬ ਦੇ ਪਵਿਤਰ ਸੰਦੇਸ਼ ਅਤੇ ਸਿਖਿਆਵਾਂ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿਤਾ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਪੁਰਬ ਨੂੰ ਰਾਸ਼ਟਰੀ ਪੱਧਰ 'ਤੇ ਮਨਾਉਣ ਲਈ ਇਕ (ਐਨਆਈਸੀ) ਨੈਸ਼ਨਲ ਇੰਪਲੀਮੈਨਟੇਸ਼ਨ ਕਮੇਟੀ ਭਾਰਤ ਸਰਕਾਰ ਅਤੇ ਹੋਰ ਰਾਜ ਸਰਕਾਰਾਂ ਨੇ ਵੀ ਸਮਿਤੀ ਬਣਾ ਕੇ ਆਪਣੇ ਸੂਬਿਆਂ ਵਿਚ ਇਹ ਪੁਰਬ ਮਨਾਉਣ ਦਾ ਆਦੇਸ਼ ਦਿਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਕੁਝ ਸਮਾਂ ਗੁਜਾਰਾਤ ਦੇ ਦਵਾਰਕਾ ਬੇਟ ਅਤੇ ਲਖ਼ਪਤ ਵਿਚ ਰਹੇ ਸਨ, ਇਸ ਲਈ ਗੁਜਰਾਤ ਦੇ ਲੋਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ