ਕੁਰੂਕਸ਼ੇਤਰ 'ਚ ਇਸ ਗ੍ਰੰਥੀ ਸਿੰਘ ਨੂੰ ਪਿੰਡ 'ਚੋਂ ਇੱਕ ਪਰਿਵਾਰ ਨੇ ਪਾਇਆ ਡਾਲਰਾਂ ਦਾ ਹਾਰ ਤੇ ਦੂਜੇ ਨੇ ਪਾਈ ਸੋਨੇ ਦੀ ਮੁੰਦਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿੰਡ ਵਿਚ ਕਰੀਬ 7 ਸਾਲ ਤੋਂ ਸੇਵਾ ਨਿਭਾ ਰਹੇ ਹਨ ਹਰਪ੍ਰੀਤ ਸਿੰਘ

Harpreet Singh

ਕੁਰੂਕਸ਼ੇਤਰ (ਹਰਜੀਤ ਕੌਰ) - ਕੁਰੂਕਸ਼ੇਤਰ ਦੇ ਪਿੰਡ ਠਸਕਾ ਵਿਚ ਇਕ ਗ੍ਰੰਥੀ ਸਿੰਘ ਦਾ ਡਾਲਰਾਂ ਦਾ ਹਾਰ ਪਾ ਕੇ ਸਤਿਕਾਰ ਕੀਤਾ ਗਿਆ, ਹਾਲਾਂਕਿ ਅਜਿਹਾ ਪਹਿਲੀ ਵਾਰ ਹੋਇਆ ਹੈ। ਓਧਰ ਇਕ ਪਰਿਵਾਰ ਨੇ ਗ੍ਰੰਥੀ ਸਿੰਘ ਨੂੰ ਸੋਨੇ ਦੀ ਛਾਪ ਪਾ ਕੇ ਸਨਮਾਨਿਤ ਕੀਤਾ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਗ੍ਰੰਥੀ ਸਿੰਘ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿਚ ਕਰੀਬ 7 ਸਾਲ ਤੋਂ ਸੇਵਾ ਨਿਭਾ ਰਹੇ ਹਨ ਤੇ ਜਿਹਨਾਂ ਵੱਲੋਂ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ, ਕੁਲਵੀਰ ਸਿੰਘ ਉਹ ਵਿਦੇਸ਼ ਗਏ ਹੋਏ ਹਨ।

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਇਦ ਇਹ ਪਹਿਲਾ ਪਿੰਡ ਹੈ ਜਿੱਥੇ ਗ੍ਰੰਥੀ ਸਿੰਘ ਦਾ ਇੰਨਾ ਸਨਮਾਨ ਕੀਤਾ ਜਾਂਦਾ ਹੈ ਤੇ ਉਹਨਾਂ ਵਿਚ ਕਿਸੇ ਵੀ ਹੋਰ ਕਮੇਟੀ ਦਾ ਦਖਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੋ ਗੁਰੂ ਦੀ ਗੋਲਕ ਅਤੇ ਗੁਰੂ ਘੜ ਵਿਚ ਜੋ ਵੀ ਚੜਾਵਾ ਚੜਦਾ ਹੈ ਉਹ ਸਾਰਾ ਗ੍ਰੰਥੀ ਸਿੰਘ ਨੂੰ ਹੀ ਦਿੱਤਾ ਜਾਂਦਾ ਹੈ। 
ਉਹਨਾਂ ਨੇ ਦੱਸਿਆ ਕਿ ਜੇ ਕੋਈ ਰਾਗੀ ਸਿੰਘ ਵੀ ਇਸ ਗੁਰੂ ਘਰ ਵਿਚ ਕੀਰਤਨ ਲਈ ਆਉਂਦਾ ਹੈ ਤੇ ਉਹਨਾਂ ਨੂੰ ਜੋ ਵੀ ਭੇਟਾ ਮਿਲਦੀ ਹੈ ਉਹ ਸਾਰਾ ਉਹਨਾਂ ਨੂੰ ਹੀ ਦਿੱਤਾ ਜਾਂਦਾ ਹੈ ਨਾ ਕਿ ਕਿਸੇ ਹੋਰ ਨੂੰ ਅੱਧਾ ਦਿੱਤਾ ਜਾਂਦਾ ਹੈ। 

ਅਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸਾਰੀ ਪੀੜ੍ਹੀ ਹੈ ਹੀ ਗੁਰਸਿੱਖ ਹੈ ਤੇ ਉਹਨਾਂ ਨੇ 7 ਮਾਮੇ ਵੀ ਗ੍ਰੰਥੀ ਸਿੰਘ ਹੀ ਸਨ। 
ਹਰਪ੍ਰੀਤ ਸਿੰਘ ਨੇ ਹੋਰ ਗ੍ਰੰਥੀ ਸਿੰਘਾਂ ਨੂੰ ਵੀ ਸੁਨੇਹਾ ਦਿੰਦਿਆਂ ਕਿਹਾ ਕਿ ਜੇਕਰ ਹਰ ਕੋਈ ਸ਼ਰਧਾ ਭਾਵਨਾ ਨਾਲ ਅਪਣਈ ਡਿਊਟੀ ਕਰੇਗਾ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਸਤਿਕਾਰ ਮਿਲਣਗੇ। 

ਇਸ ਦੇ ਨਾਲ ਹੀ ਗੁਰੂ ਘਰ ਦੇ ਮੈਂਬਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰਪ੍ਰੀਤ ਸਿੰਘ ਦੀ ਗੁਰੂ ਪ੍ਰਤੀ ਸ਼ਰਧਾ ਦੇਖ ਕੇ ਹਰ ਕੋਈ ਖੁਸ਼ ਹੈ ਤੇ ਉਹ ਬਾਣੀ ਵੀ ਬਹੁਤ ਸੁਚੱਜੇ ਢੰਗ ਨਾਲ ਪੜ੍ਹਦੇ ਹਨ ਜਿਸ ਕਰ ਕੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹਨ। ਇਸ ਦੇ ਨਾਲ ਹੀ ਇਕ ਹੋਰ ਬੀਬੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਗ੍ਰੰਥੀ ਸਿੰਘ ਦੇ ਮੂੰਹ 'ਚੋਂ ਕਿਸੇ ਦੇ ਖਿਲਾਫ਼ ਕੋਈ ਬੁਰੀ ਗੱਲ ਕਰਦਿਆਂ ਨਹੀਂ ਸੁਣਿਆ ਤੇ ਗ੍ਰੰਥੀ ਸਿੰਘ ਬਾਣੀ ਦੀ ਸੇਵਾ ਵੀ ਬਹੁਤ ਚੰਗੀ ਤਰ੍ਹਾਂ ਨਿਭਾਉਂਦੇ ਹਨ। ਉਹਨਾਂ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਬਾਕੀ ਪਿੰਡਾਂ ਵਿਚ ਵੀ ਸੇਵਾ ਹੋਣ ਲੱਗ ਗਈ ਤਾਂ ਕੋਈ ਵੀ ਗ੍ਰੰਥੀ ਸਿੰਘ ਗਲਤ ਕੰਮ ਨਹੀਂ ਕਰੇਗਾ।