ਆਲ ਇੰਡੀਆ ਗੁਰੂਦੁਆਰਾ ਐਕਟ ਬਣਾਉਣ ਲਈ ਹੋਏ ਸੈਮੀਨਾਰ ਵਿੱਚ ਇੱਕਸੁਰਤਾ ਬਣੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਿੱਖ ਤਾਲਮੇਲ ਕਮੇਟੀ ਦੇ ਸੱਦੇ ਤੇ ਹੋਏ ਸੈਮੀਨਾਰ ਵਿੱਚ ਬਹੁਗਿਣਤੀ ਬੁਲਾਰਿਆ ਨੇ ਇੱਕਸੁਰਤਾ ਨਾਲ ਕਿਹਾ ਹੈ

A uniformed seminar on 'All India Gurdwara Act'

ਚੰਡੀਗੜ੍ਹ : ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਿੱਖ ਤਾਲਮੇਲ ਕਮੇਟੀ ਦੇ ਸੱਦੇ ਤੇ ਹੋਏ ਸੈਮੀਨਾਰ ਵਿੱਚ ਬਹੁਗਿਣਤੀ ਬੁਲਾਰਿਆ ਨੇ ਇੱਕਸੁਰਤਾ ਨਾਲ ਕਿਹਾ ਹੈ। ਸਿੱਖ ਕੌਮ ਨੂੰ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਤਹਿਤ ਇੰਡੀਆ ਅੰਦਰ ਸਮੁੱਚੇ ਪੰਜਾਬ ਤਖਤ ਸਾਹਿਬਾਨ ਤੋ ਇਲਾਵਾ ਇਤਿਹਾਸਕ ਅਸਥਾਨਾ ਦਾ ਪ੍ਰਬੰਧ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਕਰਨ ਲਈ ਕੇਦਰ ਸਰਕਾਰ ਨੂੰ ਇਹ ਐਕਟ ਬਣਾਉਣ ਲਈ ਲਗਾਤਾਰ ਜਦੋ ਜਹਿਦ 
ਕਰਨ ਦਾ ਪ੍ਰਣ ਲਿਆ ਗਿਆ।

ਅੱਜ ਦੇ ਸੈਮੀਨਾਰ ਵਿੱਚ  ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ, ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾ ਸ੍ਰ ਸਰਬਜੀਤ ਸਿੰਘ ਸੋਹਲ, ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਜਨਰਲ ਸਕੱਤਰ ਅਤੇ ਬੁਲਾਰੇ ਸ੍ਰੌਮਣੀ ਅਕਾਲੀ ਦਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੀਰਮੁਹੰਮਦ ਦੇ ਕਨਵੀਨਰ ਸ੍ਰ ਜਗਰੂਪ ਸਿੰਘ ਚੀਮਾ, ਨਵਨਿਯੁਕਤ ਜਨਰਲ ਸਕੱਤਰ ਸ੍ਰ ਪ੍ਰਭਜੋਤ ਸਿੰਘ ਫਰੀਦਕੋਟ, ਸੀਨੀਅਰ ਮੀਤ ਪ੍ਰਧਾਨ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਮੀਤ ਪ੍ਰਧਾਨ ਗੁਰਮੁੱਖ ਸਿੰਘ ਸੰਧੂ

ਬੀਬੀ ਮਨਦੀਪ ਕੌਰ ਸੰਧੂ ਪ੍ਰਧਾਨ ਇਸਤਰੀ ਵਿੰਗ ਫੈਡਰੇਸ਼ਨ ਪੀਰਮੁਹੰਮਦ,  ਸ੍ਰ ਮਨਜੀਤ ਸਿੰਘ ਭੌਮਾ ਪ੍ਰਧਾਨ ਫੈਡਰੇਸ਼ਨ ਭੌਮਾ,  ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਸਾਬਕਾ ਮੈਬਰ ਐਸ ਜੀ ਪੀ ਸੀ , ਸ੍ਰ ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਐਡਵੋਕੇਟ ਨਵਕਿਰਨ ਸਿੰਘ,ਸ੍ਰ ਹਰਦੀਪ ਸਿੰਘ ਮੋਹਾਲੀ ਮੈਬਰ ਐਸ ਜੀ ਪੀ ਸੀ, ਪ੍ਰੋਫੈਸਰ ਸੁਖਦਿਆਲ ਸਿੰਘ ਪਟਿਆਲਾ ਯੂਨੀਵਰਸਟੀ, ਪ੍ਰੋਫੈਸਰ ਕਸ਼ਮੀਰ ਸਿੰਘ ਪ੍ਰੌ ਹਿੰਮਤ ਸਿੰਘ  ਸਮੇਤ ਅਨੇਕਾ ਸ਼ਖਸੀਅਤਾ ਹਾਜਰ ਸਨ।

ਇਸ ਮੌਕੇ ਜਥੇਦਾਰ ਸੇਖਵਾ ਨੇ ਕਿਹਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਨ ਨਾਲ ਇੱਕ ਪਰਧਾਨ ਇੱਕ ਵਿਧਾਨ ਤੇ ਇੱਕ ਸੰਵਿਧਾਨ ਤਹਿਤ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਵੱਡਾ ਅਕਸ ਬਣੇਗਾ। ਉਹਨਾ ਕਿਹਾ ਕਿ ਉਹ ਜਿਸ ਵਕਤ ਅਕਾਲੀ ਦਲ ਬਾਦਲ ਵਿੱਚ ਸਨ ਤਾ ਉਹਨਾ ਉਸ ਵਕਤ ਵੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਅਵਾਜ ਬੁਲੰਦ ਕੀਤੀ ਸੀ ਪਰ ਸ੍ਰ ਬਾਦਲ ਨੂੰ ਇਹ ਗੱਲ ਚੰਗੀ ਨਹੀ ਸੀ ਲੱਗੀ।

ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਸਿੱਖ ਜਥੇਬੰਦੀਆ ਨੂੰ ਧੜੇਬੰਦੀ ਤੋ ਉਪਰ ਉੱਠਕੇ ਖਾਲਸਾ ਪੰਥ ਦੀ ਚੜਦੀਕਲਾ ਲਈ ਕਾਰਜ ਕਰਨੇ ਚਾਹੀਦੇ ਹਨ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਭੌਮਾ ਦੇ ਪ੍ਰਧਾਨ  ਨੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਲਈ ਸਿੱਖ ਵਿਦਿਵਾਨਾ ਦਾ ਪੈਨਲ ਬਣਾਉਣ ਦਾ ਸੁਝਾਅ ਦਿੱਤਾ ।

ਇਸੇ ਦੌਰਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਪ੍ਰਧਾਨ ਸ੍ਰ ਦੀਦਾਰ ਸਿੰਘ ਨਲਵੀ ਨੇ ਜਥੇਦਾਰ ਸੇਵਾ ਸਿੰਘ ਸੇਖਵਾ ਨਾਲ ਮੀਟਿੰਗ ਕਰਕੇ ਐਲਾਨ ਕੀਤਾ ਕਿ ਬਹੁਤ ਜਲਦੀ ਉਹ ਆਪਣੀ ਕਮੇਟੀ ਦੀ ਮੀਟਿੰਗ ਬੁਲਾਕੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਮਤਾ ਪਾਸ ਕਰਨਗੇ ਅਖੀਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸਕੱਤਰ ਜਨਰਲ ਅਤੇ ਸਿੱਖ ਤਾਲਮੇਲ ਕਮੇਟੀ ਦੇ ਸਪੌਕਸਮੈਨ  ਸ੍ਰ ਸਰਬਜੀਤ ਸਿੰਘ ਸੋਹਲ ਨੇ ਸਾਰੇ ਬੁਲਾਰਿਆ ਦਾ ਧੰਨਵਾਦ ਕੀਤਾ ਇਸ ਮੌਕੇ ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਪ੍ਰਬੰਧਕਾ ਵਿੱਚੋ ਪਰਮਜੀਤ ਸਿੰਘ ਗਿੱਲ,  ਹਰਜੀਤ ਸਿੰਘ ਕੈਰੋ ਖੁਸ਼ਹਾਲ ਸਿੰਘ ਕੁਲਬੀਰ ਸਿੰਘ ਅਮਰਜੀਤ ਸਿੰਘ ਵਿੱਰਕ ਜਥੇਦਾਰ ਗੁਰਨਾਮ ਸਿੰਘ ਸਿੱਧੂ ਸਮੇਤ ਅਨੇਕਾ ਫੈਡਰੇਸ਼ਨ ਵਲੰਟੀਅਰ ਹਾਜਰ ਸਨ ।