ਸ਼੍ਰੋਮਣੀ ਅਕਾਲੀ ਦਲ (ਸਰਨਾ) ਤੇ ਹੋਰ ਸਿੱਖ ਸੰਗਠਨ ਦੇ ਸ਼ਰਧਾਲੂ ਲਾਹੌਰ ਪੁੱਜੇ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਵਾਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਲਾਹੌਰ ਵਿਖੇ ਮਨਾਉਣ ਲਈ ਹਰ ਸਾਲ ਵਾਂਗ ਜੱਥਾ ਨਹੀਂ ਭੇਜਿਆ ...

Bishan Singh with other Board Members

ਅੰਮ੍ਰਿਤਸਰ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਵਾਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਲਾਹੌਰ ਵਿਖੇ ਮਨਾਉਣ ਲਈ ਹਰ ਸਾਲ ਵਾਂਗ ਜੱਥਾ ਨਹੀਂ ਭੇਜਿਆ ਜਿਸ ਦਾ ਕਾਰਨ ਨਵੀਂ ਦਿਲੀ ਸਥਿਤ ਪਾਕਿਸਤਾਨ ਦੂਤ ਘਰ ਵਲੋਂ ਭੇਜੀ ਗਈ ਸ਼ਰਧਾਲੂਆਂ ਦੀ ਸੂਚੀ ਨੂੰ ਆਗਿਆ ਨਹੀਂ ਦਿਤੀ ਗਈ । ਇਸ ਦੇ ਬਾਵਜੂਦ ਭਾਈ ਮਰਦਾਨਾ ਕੀਰਤਨ ਦਰਬਾਰ ਸੰਸਥਾ ਫ਼ਿਰੋਜ਼ਪੁਰ ਵਲੋਂ 65 ਤੇ ਸ਼੍ਰੋਮਣੀ ਅਕਾਲੀ ਦਲ (ਸਰਨਾ) ਨੇ 31 ਤੇ ਕੁੱਝ ਹੋਰ ਸ਼ਰਧਾਲੂ ਜਿਨ੍ਹਾਂ ਦੀ ਗਿਣਤੀ 84 ਦੇ ਕਰੀਬ ਹੈ,

ਅੱਜ ਅਟਾਰੀ ਰਸਤੇ ਪਕਿਸਤਾਨ ਪੁੱਜੇ ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਪਾਕਿਸਤਾਨ ਗੁਰਦਵਾਰਾ ਪ੍ਰਬੇਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਔਕਾਫ਼ ਬੋਰਡ ਪਾਕਿਸਤਾਨ ਦੇ ਅਧਿਕਾਰੀਆਂ ਦੁਆਰਾ ਵਾਹਗਾ ਰੇਲਵੇ ਸਟੇਸ਼ਨ 'ਤੇ ਕੀਤਾ ਗਿਆ। ਇਸ ਸਬੰਧੀ ਨਨਕਾਣਾ ਸਾਹਿਬ ਸਿੱਖ ਤੀਰਥ ਯਾਤਰੀ ਜਥੇ ਦੇ ਪ੍ਰਧਾਨ ਸਵਰਨ  ਗਿੱਲ , ਚੇਅਰਮੈਨ ਪ੍ਰੀਤਮ ਸਿੰਘ ਭਾਟੀਆ ਨੇ  ਕੈਲੰਡਰ ਦੇ ਵਿਵਾਦ ਸਬੰਧੀ ਮਸਲੇ ਦਾ ਹੱਲ  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ  ਨੂੰ ਮਿਲ ਕੇ ਕੱਢ ਲੈਣਾ ਚਾਹੀਦਾ ਹੈ ।

ਦਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਲਈ ਰੇਲ-ਗੱਡੀ ਭਾਰਤੀ ਰੇਲਵੇ ਸਟੇਸ਼ਨ ਅਟਾਰੀ   ਭੇਜੀ ਸੀ। ਇਸ ਰਾਹੀਂ ਸਿੱਖ ਸ਼ਰਧਾਲੂ ਲਾਹੌਰ ਰਵਾਨਾ ਹੋਏ ਹਨ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪ੍ਰਮਜੀਤ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਬਾਦਲ ਪਰਵਾਰ ਦੀ ਦਖ਼ਲਅੰਦਾਜ਼ੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਦੀ ਪ੍ਰਤੀਨਿਧ ਜਮਾਤ ਦੀ ਸਰਦਾਰੀ ਗਵਾ ਲਈ ਹੈ ਤੇ ਅਜੇ ਵੀ ਮੌਕਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ

ਸਿੰਘ ਲੌਂਗੋਵਾਲ ਸਿੱਖ ਸ਼ਰਧਾਲੂਆਂ ਦਾ ਜੱਥਾ ਭੇਜਣ। ਸਰਨਾ ਨੇ ਪਕਿਸਤਾਨ ਹਕੂਮਤ ਦੀ ਸ਼ਲਾਘਾ ਕੀਤੀ, ਜਿਸ ਨੇ ਸਿੱਖ ਸ਼ਰਧਾਲੂਆਂ ਲਈ ਰੇਲਗੱਡੀ ਅਟਾਰੀ ਸਰਹੱਦ ਤੇ ਭੇਜੀ  ਅਤੇ ਇਸ ਰਾਹੀਂ ਯਾਤਰੂ ਪਾਕਿ ਸਥਿਤ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਕਰਨ ਤੇ ਗੁਰੂ ਅਰਜਵ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਾਹੌਰ ਪਹੁੰਚੇ ਹਨ।