June 1984: ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ’ਤੇ ਫ਼ਰੈਂਕਫ਼ਰਟ ਵਿਖੇ ਕੀਤਾ ਰੋਸ ਮੁਜ਼ਾਹਰਾ
ਵਰਲਡ ਸਿੱਖ ਪਾਰਲੀਮੈਂਟ ਨੇ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਲਗਾਈ ਤੇ ਜਰਮਨ ਭਾਸ਼ਾ ਵਿਚ ਵੰਡਿਆ ਲਿਟਰੇਚਰ
June 1984: ਜਰਮਨੀ (ਸੰਦੀਪ ਸਿੰਘ ਖਾਲੜਾ): ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ਤੇ 37 ਹੋਰ ਗੁਰਧਾਮਾਂ ਤੇ ਫ਼ੌਜੀ ਹਮਲਾ ਕਰ ਕੇ ਵਰਤਾਏ ਖ਼ੂਨੀ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਤੇ ਭਾਰਤੀ ਕੌਸਲੇਟ ਫ਼ਰੈਂਕਫ਼ਰਟ ਸਾਹਮਣੇ ਜਰਮਨ ਦੇ ਸਿੱਖਾਂ ਤੇ ਪੰਥਕ ਜਥੇਬੰਦੀਆਂ ਵਲੋਂ ਰੋਹ ਮੁਜ਼ਾਹਰਾ ਕੀਤਾ ਗਿਆ। ਜੂਨ 84 ਦੇ ਖ਼ੂਨੀ ਘੱਲੂਘਾਰੇ ਨੇ ਦੁਨੀਆਂ ਦੇ ਕੋਨੇ ਕੋਨੇ ਵਿਚ ਵੱਸਣ ਵਾਲੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂਧੰਰ ਕੇ ਰੱਖ ਦਿਤਾ ਹੈ।
ਵਿਦੇਸ਼ਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਖ਼ਾਲਸਾ ਪੰਥ ਹਕੂਮਤ ਦੇ ਇਸ ਜ਼ੁਲਮ ਵਿਰੁਧ ਰੋਸ ਮੁਜ਼ਾਹਰਿਆਂ, ਸੈਮੀਨਾਰਾਂ, ਪ੍ਰਦਾਰਸ਼ਨੀਆਂ, ਗੁਰਮਤਿ ਸਮਾਗਮਾਂ ਦੁਆਰਾ ਇਹ ਦਰਸਾਉਂਦਾ ਆ ਰਿਹਾ ਹੈ ਕਿ ਇਸ ਅਣਮਨੁੱਖੀ ਵਰਤਾਰੇ ਵਿਚ ਭਾਰਤੀ ਹਕੂਮਤ ਦੀਆਂ ਫ਼ੌਜਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ, ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰਨਾ, ਗੁਰੂ ਗ੍ਰੰਥ ਸਾਹਿਬ ਦੇ 2500 ਤੋਂ ਵੱਧ ਸਰੂਪਾਂ ਨੂੰ ਅਗਨ ਭੇਟ, ਹਜ਼ਾਰਾਂˆ ਸਿੰਘਾਂˆ, ਸਿੰਘਣੀਆਂ, ਭੁਝੰਗੀਆਂ ਤੇ ਦੁੱਧ ਚੁੰਘਦੇ ਬੱਚਿਆਂ ਤਕ ਨੂੰ ਸ਼ਹੀਦ ਕੀਤਾ ਗਿਆ।
ਜਰਮਨ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਅਪਣੇ ਵਿਚਾਰਾਂ ਦੁਆਰਾ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਉਥੇ ਉਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨੇ ਸਿੱਖ ਕੌਮ ਦੇ ਆਜ਼ਾਦ ਘਰ ਪ੍ਰਤੀ ਵੀ ਵਚਨਬੱਧਤਾ ਵੀ ਦੁਰਹਾਈ ਤੇ ਹਿੰਦੋਸਤਾਨ ਦੀ ਹਕੂਮਤ ਵਲੋਂ ਘੱਟ ਗਿਣਤੀ ਕੌਮਾਂ ਉਪਰ ਜ਼ੁਲਮ ਪ੍ਰਤੀ ਆਵਾਜ਼ ਬੁਲੰਦ ਕੀਤੀ, ਸਿੱਖ ਕੌਮ ਦੇ ਆਜ਼ਾਦ ਵਤਨ ਖ਼ਾਲਿਸਤਾਨ ਦੇ ਝੰਡੇ ਸਿੰਘਾਂ ਦੇ ਹੱਥ ਵਿਚ ਲਹਿਰਾ ਰਹੇ ਸੀ।
ਪੰਥਕ ਬੁਲਰਿਆਂ ਦੀ ਸ਼ੁਰੂਆਤ ਭਾਈ ਅਵਤਾਰ ਸਿੰਘ, ਸਿੱਖ ਫ਼ੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ, ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਰਜਿੰਦਰ ਸਿੰਘ, ਜਥੇਦਾਰ ਸਤਨਾਮ ਸਿੰਘ, ਭਾਈ ਜਸਵੰਤ ਸਿੰਘ, ਸਿੱਖ ਫ਼ੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ, ਇੰਟਰਨੈਨਲ ਸਿੱਖ ਫ਼ੈਡਰੇਸ਼ਨ ਜਰਮਨੀ ਦੇ ਭਾਈ ਸੁਖਵਿੰਦਰ ਸਿੰਘ ਕਲੋਨ, ਭਾਈ ਗੁਰਪਾਲ ਸਿੰਘ ਪਾਲਾ, ਭਾਈ ਪ੍ਰਤਾਪ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੇ ਪ੍ਰਧਾਨ ਹੀਰਾ ਸਿੰਘ ਮੱਤੇਵਾਲ
ਸ਼੍ਰੋਮਣੀ ਅਕਾਲੀ ਦਲ ਫ਼ਤਹਿ ਦੇ ਸਰਪ੍ਰਸਤ ਭਾਈ ਜਗਤਾਰ ਸਿੰਘ ਮਾਹਲ, ਭਾਈ ਕੁਲਵੀਰ ਸਿੰਘ, ਭਾਈ ਹਰਮੀਤ ਸਿੰਘ ਲੇਹਲ, ਭਾਈ ਜਤਿੰਦਰ ਸਿੰਘ, ਭਾਈ ਨਰਿੰਦਰ ਸਿੰਘ ਨੇ ਅਪਣੇ ਵਿਚਾਰਾਂ ਦੁਆਰਾ ਹਿੰਦੋੁਸਤਾਨ ਦੀ ਹਕੂਮਤ ਵਲੋਂ ਜੂਨ 84 ਦੇ ਖ਼ੂਨੀ ਘੱਲੂਘਾਰੇ ਦੇ ਵਰਤਾਏ ਕਹਿਰ ਨੂੰ ਯਾਦ ਕਰਦਿਆਂ ਹੋਇਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਤੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਲਗਾਈ ਗਈ ਤੇ ਜਰਮਨ ਵਿਚ ਲਿਟਰੇਚਰ ਵੰਡਿਆ ਗਿਆ। ਅੰਤ ਵਿਚ ਪਹੁੰਚੀਆਂ ਸਮੁੱਚੀਆਂ ਸੰਗਤਾਂ ਦਾ ਧਨਵਾਦ ਕੀਤਾ ।