ਕਸ਼ਮੀਰ 'ਚ ਮਾਰੇ ਗਏ 35 ਸਿੱਖਾਂ ਦੀ ਸੀ.ਬੀ.ਆਈ. ਰੀਪੋਰਟ ਜਨਤਕ ਹੋਵੇ : ਬੀ ਐਸ ਗੁਰਾਇਆ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਪ੍ਰਚਾਰਕ ਤੇ ਸਿੱਖ ਲਿਖਾਰੀ ਬੀ.ਐਸ.ਗੁਰਾਇਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਾਰਾਜ ਵਲੋਂ ...

B.S Guraea

ਅੰਮ੍ਰਿਤਸਰ, ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਪ੍ਰਚਾਰਕ ਤੇ ਸਿੱਖ ਲਿਖਾਰੀ ਬੀ.ਐਸ.ਗੁਰਾਇਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਾਰਾਜ ਵਲੋਂ ਅਫ਼ਗ਼ਾਨਿਸਤਾਨ ਵਿਚ 20 ਸਿੱਖਾਂ ਤੇ ਹਿੰਦੂਆਂ ਦੇ ਮਾਰੇ ਜਾਣ ਤੇ ਜੋ ਦੁੱਖ ਜ਼ਾਹਰ ਕੀਤਾ ਹੈ ਉਸ ਦਾ ਸਵਾਗਤ ਕੀਤਾ ਹੈ। ਗੁਰਾਇਆ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰ ਕੇ ਮੰਗ ਕੀਤੀ ਹੈ ਕਿ 20 ਮਾਰਚ ਸੰਨ 2000 ਨੂੰ ਚਿੱਟੀ ਸਿੰਘਪੁਰਾ ਕਸ਼ਮੀਰ ਵਿਖੇ ਜੋ 35 ਸਿੱਖ ਮਾਰੇ ਗਏ ਸਨ ਉਨ੍ਹਾਂ ਦੇ ਕਾਤਲਾਂ ਦਾ ਸੁਰਾਗ ਲੱਭਦੀ ਸੀ ਬੀ ਆਈ ਦੀ ਰੀਪੋਰਟ ਜਨਤਕ ਕੀਤੀ ਜਾਵੇ।

ਯਾਦ ਰਹੇ ਮਾਰਚ ਸੰਨ 2000 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਆਉਣ 'ਤੇ ਕਸ਼ਮੀਰ ਵਿਚ ਬੇਗੁਨਾਹ ਸਿੱਖ ਮਾਰ ਦਿਤੇ ਗਏ ਸਨ। ਗੁਰਾਇਆ ਨੇ ਚਿੱਟੀਸਿੰਘਪੁਰਾ ਤੇ 7000 ਮੈਂਬਰਾਂ ਦਾ ਫੇਸਬੁੱਕ ਤੇ ਯਾਦਗਾਰੀ ਗਰੁਪ ਬਣਾਇਆ ਹੋਇਆ ਹੈ। ਗੁਰਾਇਆ ਨੂੰ ਗਿਲਾ ਹੈ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਕਸ਼ਮੀਰੀ ਸਿੱਖਾਂ ਦਾ ਕਤਲ—ਏ—ਆਮ ਵਿਸਾਰ ਦਿਤਾ ਹੈ।