ਨਸ਼ਿਆਂ ਦੇ ਹਥਿਆਰ ਨਾਲ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ : ਭਾਈ ਰਣਜੀਤ ਸਿੰਘ
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਾਰੀ ਬਿਆਨ ਵਿਚ ਕਿਹਾ ਹੇ ਕਿ ਹਿੰਦੁਸਤਾਨ ਦੇ ਹੁਕਮਰਾਨ ਨਸ਼ਿਆਂ...
ਅੰਮ੍ਰਿਤਸਰ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਾਰੀ ਬਿਆਨ ਵਿਚ ਕਿਹਾ ਹੇ ਕਿ ਹਿੰਦੁਸਤਾਨ ਦੇ ਹੁਕਮਰਾਨ ਨਸ਼ਿਆਂ ਦੇ ਹਥਿਆਰ ਨਾਲ ਪੰਜਾਬ ਦੀ ਅਣਖੀਲੀ ਨੌਜਵਾਨੀ ਦੀ ਨਸਲਕੁਸ਼ੀ ਕਰ ਰਹੇ ਹਨ। ਪਹਿਲਾਂ ਸਿੱਖ ਕੌਮ ਦੇ ਯੋਧਿਆਂ ਨੂੰ ਟੈਂਕਾਂ-ਤੋਪਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਮਾਰਿਆ,
ਫਿਰ ਇਕ ਦਹਾਕਾ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਤੇ ਹੁਣ ਨੌਜਵਾਨਾਂ ਨੂੰ ਬੜੇ ਸਾਜ਼ਸ਼ੀ ਢੰਗ ਨਾਲ ਨਸ਼ਿਆਂ ਦੀ ਭੈੜੀ ਜਿਲਤ 'ਚ ਫਸਾ ਕੇ ਮਾਰਿਆ ਜਾ ਰਿਹਾ ਹੈ। ਬਜ਼ੁਰਗ ਮਾਪਿਆਂ ਦੀ ਪੁੱਤ ਡੰਗੋਰੀ ਬਣਦੇ ਹਨ ਪਰ ਹੁਣ ਤਾਂ ਆਏ ਦਿਨ ਮਾਪੇ ਅਪਣੇ ਮੋਢਿਆਂ 'ਤੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਢੋਅ ਰਹੇ ਹਨ। ਮਾਂਵਾਂ ਦੇ ਕੀਰਨੇ ਤੇ ਭੈਣਾਂ ਦੇ ਵੈਣ ਸੁਣੇ ਨਹੀਂ ਜਾਂਦੇ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਨੂੰ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਦਾਨ ਵਿਚ ਨਿਤਰਣਾ ਪਵੇਗਾ। ਕੁਰਾਹੇ ਪਈ ਨੌਜਵਾਨੀ ਨੂੰ ਦਲਦਲ ਵਿਚੋਂ ਕੱਢਣ ਲਈ ਜਥੇਬੰਦਕ ਹੋ ਕੇ ਲਾਮਬੰਦ ਹੋਈਏ ਤੇ ਨੌਜਵਾਨਾਂ ਤਕ ਸਾਰਥਕ ਪਹੁੰਚ ਕਰ ਕੇ ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਈਏ ਤੇ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਮੁਕਾਉਣ ਦਾ ਯਤਨ ਕਰੀਏ।