ਹਿੰਦ-ਪਾਕਿ ਵੰਡ ਦਾ ਦਰਦ ਅੱਜ ਵੀ ਰੌਂਗਟੇ ਖੜੇ ਕਰਦਾ ਹੈ : ਜਨਰਲ ਬਿਪਨ ਰਾਵਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

  ਭਾਰਤੀ ਥਲ ਸੈਨਾ ਨੇ ਮੁਖੀ ਜਨਰਲ ਬਿਪਨ ਰਾਵਤ, ਮੇਜਰ ਜਨਰਲ ਡੀ ਕੇ ਨੌਟਿਆਲ ਤੇ ਉਨ੍ਹਾਂ ਦੀ ਧਰਮ-ਪਤਨੀ ਅੱਜ ਵਿਸ਼ਵ ਦੇ ਪਹਿਲੇ ਪਾਰਟੀਸ਼ਨ ਮਿਊਜ਼ੀਅਮ....

General Bipin Rawat At Museum

ਅੰਮ੍ਰਿਤਸਰ,  ਭਾਰਤੀ ਥਲ ਸੈਨਾ ਨੇ ਮੁਖੀ ਜਨਰਲ ਬਿਪਨ ਰਾਵਤ, ਮੇਜਰ ਜਨਰਲ ਡੀ ਕੇ ਨੌਟਿਆਲ ਤੇ ਉਨ੍ਹਾਂ ਦੀ ਧਰਮ-ਪਤਨੀ ਅੱਜ ਵਿਸ਼ਵ ਦੇ ਪਹਿਲੇ ਪਾਰਟੀਸ਼ਨ ਮਿਊਜ਼ੀਅਮ ਨੂੰ ਵੇਖਣ ਗਏ। ਹਿੰਦ-ਪਾਕਿ ਬਟਵਾਰੇ ਦੇ ਅਤੀਤ ਦੇ ਇਤਿਹਾਸ ਨੂੰ ਦਰਸਾਉਂਦੇ ਪਾਰਟੀਸ਼ਨ ਮਿਊਜ਼ੀਅਮ  ਵਿਚ ਉਹ ਅੱਧਾ ਘੰਟਾ ਰਹੇ ।
ਜਨਰਲ ਬਿਪਨ ਰਾਵਤ ਨੇ ਦਰੱਖ਼ਤ ਦੇ ਪੱਤੇ ਤੇ ਹਿੰਦ-ਪਾਕਿ ਵੰਡ ਦੌਰਾਨ ਦੋਵਾਂ ਪਾਸੇ ਹੋਏ ਭਾਰੀ ਜਾਨੀ-ਮਾਲੀ ਨੁਕਸਾਨ ਦੇ ਦਰਦ ਨੂੰ ਵਰਨਣ ਕੀਤਾ।

ਰਾਵਤ ਮੁਤਾਬਕ ਭਾਰਤ ਨੂੰ ਅੱਜ ਵੀ ਆਸ ਹੈ ਕਿ ਦੋਵਾਂ ਮੁਲਕਾਂ ਵਿਚ ਸ਼ਾਂਤੀ ਹੋਵੇਗੀ । ਯਾਤਰੂ  ਬੁੱਕ ਵਿਚ ਜਨਰਲ ਬਿਪਨ ਰਾਵਤ ਨੇ ਲਿਖਿਆ ਹੈ ਕਿ ਹਿੰਦ-ਪਾਕਿ ਵੰਡ ਦੌਰਾਨ ਹੋਈ ਮਨੁੱਖੀ ਵੱਢ—ਟੁੱਕ, ਜਾਇਦਾਦਾਂ ਤੇ ਮਾਲ—ਡੰਗਰ ਆਦਿ  ਦੀ ਬਰਬਾਦੀ,  ਲੜਕੀਆਂ, ਔਰਤਾਂ ਤੇ ਅਣ-ਮਨੁੱਖੀ ਤਸ਼ੱਦਦ ਅੱਜ ਵੀ ਰੌਂਗਟੇ ਖੜੇ ਕਰ ਰਿਹਾ ਹੈ। ਉਨ੍ਹਾਂ ਮਿਊਜ਼ੀਅਮ ਨੂੰ ਜਨਤਾ ਦਾ ਅਜਾਇਬ ਘਰ ਕਰਾਰ ਦਿੰਦਿਆਂ ਕਿਹਾ

ਕਿ ਇਹ ਜਨਤਾ ਲਈ ਯਾਦਾਂ ਦਾ ਘਰ ਹੈ ਜਿਨ੍ਹਾਂ ਲੋਕਾਂ ਨੇ ਹਿਜ਼ਰਤ ਕਰਨ ਤੋਂ ਬਾਅਦ ਮੁੜ-ਵਸੇਬੇ ਦਾ ਦਰਦ ਹੰਢਾਇਆ।  ਇਹ ਮਿਊਜ਼ੀਅਮ  ਹਿੰਦ—ਪਾਕਿ ਵੰਡ ਦੌਰਾਨ ਉਜੜੇ ਲੋਕਾਂ ਦੀ ਦਾਸਤਾਨ ਦਰਸਾਉਂਦੀਆਂ ਤਸਵੀਰਾਂ ਅਖ਼ਬਾਰਾਂ, ਦਸਤਾਵੇਜ਼ ਆਦਿ ਹਨ। ਜਨਰਲ ਰਾਵਤ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਿਊਜ਼ੀਅਮ ਵੇਖ ਕੇ ਬੜੇ ਪ੍ਰਭਾਵਤ ਹੋਏ।