Panthak News: ‘ਜਥੇਦਾਰਾਂ’ ਦੇ ਹੁਕਮਾਂ ਤੋਂ ਬਾਅਦ ਗੁਰਦਵਾਰਾ ਸਾਹਿਬਾਨ ’ਚ ਲੱਗੇ ਭਗਵੇਂ ਰੰਗ ਦੇ ਨਿਸ਼ਾਨ ਸਾਹਿਬ ਬਦਲਣੇ ਹੋਏ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਗੁਰਦਵਾਰਿਆਂ ’ਚ ਸੁਰਮਈ ਅਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਲਗਾਏ ਜਾ ਰਹੇ ਹਨ

After the orders of the 'Jathedars', the saffron color marks in the Gurdwara Sahibs began to be changed.

 

Panthak News: ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ 472 ਤੋਂ ਵੱਧ ਗੁਰਦੁਆਰਾ ਸਾਹਿਬਾਨ ਵਿਚ ਲੱਗੇ ਭਗਵੇਂ ਰੰਗ ਦੇ ਨਿਸ਼ਾਨ ਸਾਹਿਬ ਦਾ ਰੰਗ ਬਦਲਣ ਸਬੰਧੀ 23 ਦਿਨ ਪਹਿਲਾਂ ਜਾਰੀ ਕੀਤੇ ਹੁਕਮਾਂ ’ਤੇ ਅਮਲ ਸ਼ੁਰੂ ਹੋ ਗਿਆ ਹੈ। ਪਰ ਹੁਣ ਤਕ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਕਈ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਨਹੀਂ ਬਦਲੇ ਗਏ।

ਜਥੇਦਾਰਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਨੇ ਅਪਣੇ ਦਫ਼ਤਰ ਸਥਿਤ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਭਗਵਾਂ ਰੰਗ ਬਦਲ ਕੇ ਸੁਰਮਈ ਰੰਗ ਕਰ ਦਿਤਾ ਹੈ। ਇਸ ਤਰ੍ਹਾਂ ਸਰਹੱਦੀ ਖੇਤਰ ਅਜਨਾਲਾ ਅਤੇ ਸੁਲਤਾਪੁਰ ਲੋਧੀ ਦੇ ਕਰੀਬ 6 ਗੁਰਦੁਆਰਾ ਸਾਹਿਬਾਨ ਵਿਚ ਭਗਵੇਂ ਰੰਗ ਦੀ ਥਾਂ ’ਤੇ ਸੁਰਮਈ ਰੰਗ ਦੇ ਨਿਸ਼ਾਨ  ਸਾਹਿਬ ਲਗਾਏ ਗਏ ਹਨ। ਟਾਂਗਰਾ ਦੇ ਨਜ਼ਦੀਕੀ ਪਿੰਡ ਜੋਧਨਗਰੀ ਦੇ ਲੋਕਾਂ ਵਲੋਂ ਜਥੇਦਾਰ ਕਰਤਾਰ ਸਿੰਘ, (ਤਰਨਾ ਦਲ) ਰਾਜਬੀਰ ਸਿੰਘ ਜੋਬਨਜੀਤ ਸਿੰਘ ਡੇਹਰੀਵਾਲ ਵਲੋਂ ਪੁਰਾਣੇ ਨਿਸ਼ਾਨ ਸਾਹਿਬ ਦੀ ਥਾਂ ’ਤੇ ਸੁਰਮਈ  ਰੰਗ ਵਿਚ ਨਵਾਂ ਨਿਸ਼ਾਨ ਸਾਹਿਬ (ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ) ਸਥਾਪਤ ਕੀਤਾ । 

ਸਿੱਖਾਂ ਦੇ ਮੱਕਾ ਵਜੋਂ ਜਾਣੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੀ ਭਗਵੇਂ ਰੰਗ ਦਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ, ਜਦਕਿ 16 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਿਸ਼ਾਨ ਸਾਹਿਬ ਦਾ ਰੰਗ ਭਗਵੇਂ ਤੋਂ ਬਦਲ ਕੇ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਪੱਤਰ ਜਾਰੀ ਕੀਤਾ ਸੀ। ਕੇਸਰੀ ਜਾਂ ਬਸੰਤੀ ਦਾ ਆਦੇਸ਼ ਦਿਤਾ ਸੀ। 

ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਵਲੋਂ 26 ਜੁਲਾਈ ਨੂੰ ਜਾਰੀ ਸਰਕੂਲਰ ਨੰਬਰ 37309 ਤਹਿਤ ਗੁਰਦੁਆਰਾ ਸਾਹਿਬਾਨ ਦੇ ਨਿਸ਼ਾਨ ਸਾਹਿਬ ਦਾ ਰੰਗ ਭਗਵੇਂ ਤੋਂ ਬਦਲ ਕੇ ਬਸੰਤੀ ਅਤੇ ਸੁਰਮਈ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।

ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਦਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਪਰੀਸਰ ਵਿਚ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਥਾਪਤ ਦੋਵੇਂ ਭਗਵੇਂ ਰੰਗ ਦੇ ਨਿਸ਼ਾਨ ਸਾਹਿਬਾਂ ਨੂੰ ਭਗਵੇਂ ਰੰਗ ਜਾਂ ਬਸੰਤੀ ਰੰਗ ਵਿਚ ਬਦਲਣ ਸਬੰਧੀ ਸਰਕੂਲਰ ਜਾਰੀ ਕੀਤਾ ਗਿਆ ਹੈ। ਉਕਤ ਪ੍ਰਕਿਰਿਆ ਜਲਦੀ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਚ ਸ਼ੁਰੂ ਕਰ ਦਿਤੀ ਜਾਵੇਗੀ।

ਇਸ ਤਹਿਤ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਜਲਦ ਤੋਂ ਜਲਦ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਉਪਰੋਕਤ ਹੁਕਮਾਂ ਨੂੰ ਉਸੇ ਅਨੁਸਾਰ ਲਾਗੂ ਕੀਤਾ ਜਾਵੇਗਾ।