ਦਿੱਲੀ-ਨਾਗਪੁਰ ਗ਼ੈਰ-ਕਾਨੂੰਨੀ ਤੌਰ ’ਤੇ ਸਿੱਖਾਂ ਨੂੰ ਜੇਲਾਂ ’ਚ ਸੁਟਦੈ ਤੇ ਫਿਰ ਕੁਫ਼ਰ ਤੋਲ ਕੇ ਸਾਰੇ ਕੁਝ ’ਤੇ ਪਰਦੇ ਪਾਉਂਦੈ: ਖਾਲੜਾ ਮਿਸ਼ਨ
ਉਨ੍ਹਾਂ ਅਖ਼ੀਰ ਵਿਚ ਕਿਹਾ ਕਿ ਕਾਂਗਰਸ, ਭਾਜਪਾ, ਬਾਦਲਕਿਆਂ ਵਲੋਂ ਪਹਿਲਾ ਰਲ-ਮਿਲ ਕੇ ਸਿੱਖਾਂ ਦੀ ਕੁਲਨਾਸ਼ ਕਰਵਾਈ ਤੇ ਹੁਣ ਕੇਜਰੀਵਾਲ ਨਾਲ ਮਿਲ ਕੇ ਦੋਸ਼ੀਆਂ ਨੂੰ ਬਚਾ ਰਹੇ ਹਨ
ਟਾਂਗਰਾ/ਅੰਮ੍ਰਿਤਸਰ: ਵਿਦੇਸ਼ ਮੰਤਰੀ ਦੇ ਬਿਆਨ ਤੇ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਭਾਰਤੀ ਲੋਕਤੰਤਰ ਜੋ ‘ਸ਼ਾਮ ਦਾਮ ਦੰਡ, ਭੇਦ’ ਦੀ ਚਾਣਕਿਆਂ ਨੀਤੀ ਨੂੰ ਬੜੀ ਸ਼ਾਨ ਨਾਲ ਅਪਣੇ ਲੋਕਤੰਤਰ ਦੀ ਬੁਨਿਆਦ ਮੰਨਦਾ ਹੈ, ਇਸ ਬਿਆਨ ਰਾਹੀਂ ਅੰਤਰ ਰਾਸ਼ਟਰੀ ਭਾਈਚਾਰੇ ਨੂੰ ਗੁਮਰਾਹ ਕਰ ਰਿਹਾ ਹੈ ਕਿਉਂਕਿ ਚਾਣਕਿਆਂ ਨੀਤੀ ਜਿਸ ਨੂੰ ਇਹ ਅਪਣੇ ਰਾਜ ਦਾ ਸਨਮਾਨਤਾ ਫ਼ਲਸਫ਼ਾ ਮੰਨਦੇ ਹਨ। 30-30 ਸਾਲਾਂ ਤੋਂ ਸਿੱਖਾਂ ਨੂੰ ਅੰਮ੍ਰਿਤਪਾਲ ਸਿੰਘ ਵਾਂਗ ਜੇਲਾਂ ਵਿਚ ਡੱਕਣ ਤੇ ਭਾਈ ਨਿੱਜਰ ਵਾਂਗ ਦੇਸ਼-ਵਿਦੇਸ਼ ਵਿਚ ਗ਼ੈਰ-ਕਾਨੰੁਨੀ ਕਤਲਾਂ ਦੀ ਖੁਲ੍ਹੀ ਛੁੱਟੀ ਦਿੰਦਾ ਹੈ।
ਗੁਰੂ ਸਾਹਿਬਾਨ ਦੀ ਸੇਧ ਇਸ ਉਲਟ ਸਰਬੱਤ ਦੇ ਭਲੇ, ਗ਼ਰੀਬ ਦਾ ਸੰਗ ਤੇ ਮਨੁੱਖੀ ਬਰਾਬਰਤਾ ਦੀ ਸਿਖਿਆ ਦਿੰਦੀ ਹੈ ਜੋ ਇਨ੍ਹਾਂ ਦੇ ਢਿੱਡੀ-ਪੀੜਾਂ ਪਾਉਂਦੀ ਹੈ। ਇਸ ਨੀਤੀ ਅਧੀਨ ਹੀ ਦੇਸ਼ ਯੂ.ਏ.ਪੀ.ਏ., ਐਨ.ਆਈ.ਏ., ਐਨ.ਐਸ.ਏ., ਟੀ.ਏ.ਡੀ.ਏ., ਪੀ.ਓ.ਟੀ.ਏ. ਅਧੀਨ 30-30 ਸਾਲ ਤੋਂ ਸਿੱਖ ਜੇਲਾਂ ਵਿਚ ਬੰਦ ਕੀਤੇ ਹੋਏ ਹਨ ਅਤੇ ਕਾਨੂੰਨ ਦੀ ਦੁਹਾਈ ਦੇਣ ਵਾਲਾ ਲੋਕਤੰਤਰ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਕਾਨੂੰਨੀ ਚਾਰਾਜੋਈ ਕਰਨ ਲਈ ਵਕੀਲ ਨੂੰ ਵੀ ਮਿਲਣ ਨਹੀਂ ਦਿੰਦਾ ਤੇ ਫਿਰ ਵੀ ਸੰਵਿਧਾਨ ਕਾਨੂੰਨ ਦੀ ਦੁਹਾਈ ਪਾਉਂਦਾ ਹੈ। ਪਰ ਦੁਨੀਆਂ ਪੱਧਰ ’ਤੇ ਗ਼ੈਰ-ਕਾਨੂੰਨੀ ਕਤਲ ਸਾਡੀ ਨੀਤੀ ਨਹੀਂ ਦਾ ਕੁਫ਼ਰ ਤੋਲ 25000 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਵਾਂਗ ਭਾਈ ਨਿੱਜਰ ਦੇ ਗ਼ੈਰ-ਕਾਨੂੰਨੀ ਕਤਲ ’ਤੇ ਪਰਦਾ ਪਾਉਣਾ ਚਾਹੁੰਦੇ ਹਨ।
ਉਨ੍ਹਾਂ ਅਖ਼ੀਰ ਵਿਚ ਕਿਹਾ ਕਿ ਕਾਂਗਰਸ, ਭਾਜਪਾ, ਬਾਦਲਕਿਆਂ ਵਲੋਂ ਪਹਿਲਾ ਰਲ-ਮਿਲ ਕੇ ਸਿੱਖਾਂ ਦੀ ਕੁਲਨਾਸ਼ ਕਰਵਾਈ ਤੇ ਹੁਣ ਕੇਜਰੀਵਾਲ ਨਾਲ ਮਿਲ ਕੇ ਦੋਸ਼ੀਆਂ ਨੂੰ ਬਚਾ ਰਹੇ ਹਨ। ਇਸੇ ਕਰ ਕੇ ਨਸ਼ਿਆਂ, ਬੇਅਦਬੀਆਂ, ਸਿੱਖ ਕਤਲੇਆਮ ਦੇ ਕੇਸ ਵਿਚ ਕੋਈ ਰਿਮਾਂਡ ਨਹੀਂ ਲਿਆ ਜਾ ਰਿਹਾ। ਅਦਾਲਤਾਂ ਵੀ ਜ਼ਮਾਨਤਾਂ ਦੇ ਰਹੀਆਂ ਹਨ।