ਸਿੱਖੀ ਸੇਵਾ ਸੁਸਾਇਟੀ ਨੇ 5ਵੀਂ ਕਲਾਸ ਦੇ ਬੱਚਿਆਂ ਨਾਲ ਸਿੱਖ ਧਰਮ ਦੀ ਮਹੱਤਤਾ ਬਾਰੇ ਜਾਣਕਾਰੀ ਕੀਤੀ ਸਾਂਝੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਉਨ੍ਹਾਂ ਸਿੱਖ ਧਰਮ ਦੀ ਮਹੱਤਤਾ, ਸਿੱਖ ਗੁਰੂ ਸਾਹਿਬਾਨ ਬਾਰੇ ਮੁਢਲੀ ਜਾਣਕਾਰੀ ਅਤੇ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਦਿਤੀ। 

File Photo

ਮਿਲਾਨ  (ਦਲਜੀਤ ਮੱਕੜ): ਇਟਲੀ ਵਿਚ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਭਾਰਤੀ ਬੱਚਿਆਂ ਨੂੰ ਅਪਣੇ ਮਹਾਨ ਤੇ ਵਿਲੱਖਣ ਸਿੱਖ ਧਰਮ ਨਾਲ ਜੁੜੇ ਰਹਿਣ ਅਤੇ ਲਾਸਾਨੀ ਇਤਿਹਾਸ ਸਮਝਾਉਣ ਤਹਿਤ ਧਰਮ ਪ੍ਰਚਾਰ ਸੰਸਥਾ ਸਿੱਖੀ ਸੇਵਾ ਸੁਸਾਇਟੀ ਇਟਲੀ ਜੋ ਕਿ ਦੇਸ਼-ਵਿਦੇਸ਼ ਅੰਦਰ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ਼ ਉਪਰਾਲੇ ਕਰ ਰਹੀ ਹੈ। 

ਇਸ ਸੰਸਥਾ ਦੇ ਨਾਲ ਇਟਲੀ ਅਤੇ ਯੂਰਪ ਦੇ ਮੁਲਕਾਂ ਅੰਦਰ ਰਹਿ ਰਹੇ ਅਨੇਕਾਂ ਪੰਜਾਬੀ ਨੌਜਵਾਨ ਜੁੜੇ ਹਨ ਜੋ ਕਿ ਨਿਰਸਵਾਰਥ ਸੇਵਾ ਭਾਵਨਾ ਤੇ ਚੱਲਦੇ ਹੋਇਆ  ਸਿੱਖ ਇਜਮ ਨੂੰ ਵਿਦੇਸ਼ੀ ਲੋਕਾਂ ਦੇ ਘਰ-ਘਰ ਤਕ ਪਹੁੰਚਾਉਣ ਲਈ ਯਤਨਸ਼ੀਲ ਹਨ। ਪਿਛਲੇ ਦਿਨੀ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ ਪੈਂਦੇ ਕਸਤੀਲਿੳਨੇ ਦੇ  ਸਕੂਲ ਵਿਚ ਹੋਏ ਪ੍ਰੋਗਰਾਮ ਵਿਚ ਸਿੱਖੀ ਸੇਵਾ ਸੁਸਾਇਟੀ ਇਟਲੀ ਤੋਂ ਬਿਸਮੇ ਸਿੰਘ ਵਲੋਂ ਹਿੱਸਾ ਲਿਆ ਗਿਆ  ਜਿਥੇ ਉਨ੍ਹਾਂ ਸਿੱਖ ਧਰਮ ਦੀ ਮਹੱਤਤਾ, ਸਿੱਖ ਗੁਰੂ ਸਾਹਿਬਾਨ ਬਾਰੇ ਮੁਢਲੀ ਜਾਣਕਾਰੀ ਅਤੇ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਦਿਤੀ।