ਰੋਜ਼ਾਨਾ ਸਪੋਕਸਮੈਨ ਦੀ ਪਹਿਲਕਦਮੀ ਇਤਿਹਾਸ ਦੀ ਪਹਿਲਾਂ ਵਾਲੀ ਪੁਸਤਕ ਬਹਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਵੇਂ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁਦਈ ਰੋਜ਼ਾਨਾ ਸਪੋਕਸਮੈਨ ਵਲੋਂ ਪੰਥਕ ਹਲਕਿਆਂ 'ਚ ਅਪਣੀ ਨਿਵੇਕਲੀ ਥਾਂ ਬਣਾ ਲੈਣ ਕਰ ਕੇ ਇਸ ਅਖ਼ਬਾਰ ਨੂੰ ਪੰਥ ਦੀ...

News article

ਕੋਟਕਪੂਰਾ: ਭਾਵੇਂ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁਦਈ ਰੋਜ਼ਾਨਾ ਸਪੋਕਸਮੈਨ ਵਲੋਂ ਪੰਥਕ ਹਲਕਿਆਂ 'ਚ ਅਪਣੀ ਨਿਵੇਕਲੀ ਥਾਂ ਬਣਾ ਲੈਣ ਕਰ ਕੇ ਇਸ ਅਖ਼ਬਾਰ ਨੂੰ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਜਾ ਚੁੱਕਾ ਹੈ ਤੇ ਸਮੇਂ ਸਮੇਂ ਸਿੱਖ ਇਤਿਹਾਸ ਨਾਲ ਖਿਲਵਾੜ ਕਰਨ ਦੀਆਂ ਦੁਸ਼ਮਣ ਤਾਕਤਾਂ ਦੀਆਂ ਕੌਝੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਵਿੱਢੀ ਮੁਹਿੰਮ ਅਰਥਾਤ ਲੜੀ ਤਹਿਤ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ 27 ਅਪ੍ਰੈਲ 2018 ਦੇ ਅੰਕ 
'ਚ 11ਵੀਂ ਅਤੇ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ 'ਚੋਂ ਸਿੱਖ ਇਤਿਹਾਸ ਦਾ ਹਿੱਸਾ ਕੱਢ ਦੇਣ ਦਾ ਖੁਲਾਸਾ ਕੀਤਾ ਸੀ ਪਰ ਹੁਣ ਪਤਾ ਲੱਗਾ ਹੈ

ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 11ਵੀਂ ਅਤੇ 12ਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਕਿਤਾਬ ਪੜ੍ਹਾਉਣ 'ਤੇ ਰੋਕ ਲਾ ਦਿੱਤੀ ਗਈ ਹੈ ਅਤੇ ਨਵੀਂ ਦੀ ਥਾਂ 'ਤੇ ਪੁਰਾਣੀ ਕਿਤਾਬ ਪੜ੍ਹਾਏ ਜਾਣ ਬਾਰੇ ਕਿਹਾ ਗਿਆ ਹੈ। ਜਿਕਰਯੋਗ ਹੈ ਕਿ 11ਵੀਂ ਤੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚੋਂ ਸਿੱਖ ਇਤਿਹਾਸ ਕੱਟਣ ਦੇ ਮਾਮਲੇ ਸਬੰਧੀ ਰੋਜਾਨਾ ਸਪੋਕਸਮੈਨ ਨੇ ਖੁਲਾਸਾ ਕੀਤਾ ਸੀ। ਜਿਸ ਤੋਂ ਬਾਅਦ ਇਸ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ 6 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਹੁਣ ਇਸ ਕਮੇਟੀ ਨੇ ਜੋ ਰਿਪੋਰਟ ਪੇਸ਼ ਕੀਤੀ ਹੈ, ਉਸ ਮੁਤਾਬਿਕ ਨਵੀਂ ਕਿਤਾਬ ਪੜ੍ਹਾਉਣ ਬਾਰੇ ਰੋਕ ਲਾ ਦਿੱਤੀ ਗਈ ਹੈ।