ਗੁਰਦੁਆਰਾ ਨਨਕਾਣਾ ਸਾਹਿਬ ਲਈ ਸੋਨੇ ਦਾ ‘ਚੌਰ ਸਾਹਿਬ’ ਭੇਟ ਕਰਨਗੇ ਦਲੇਰ ਮੇਂਹਦੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ 13 ਅਕਤੂਬਰ ਨੂੰ ਸਜਾਏ...

Daler Mehndi

ਅੰਮ੍ਰਿਤਸਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ 13 ਅਕਤੂਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਸਮੇਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਭੇਟ ਕੀਤੇ ਜਾਣ ਵਾਲਾ ਸੋਨੇ ਦਾ ਚੌਰ ਸਾਹਿਬ ਅੱਜ ਇੱਥੇ ਪ੍ਰਸਿੱਧ ਗਾਇਕ ਦਲੇਰ ਮੇਂਹਦੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪਿਆ।

ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਇਕ ਵੱਡਾ ਅੰਤਰਰਾਸ਼ਟਰੀ ਨਗਰ ਕੀਰਤਨ ਨਨਕਾਣਾ ਸਾਹਿਬ ਤੱਕ ਸਜਾਇਆ ਜਾਣਾ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ‘ਤੇ ਨਨਕਾਣਾ ਸਾਹਿਬ ਵਿਚ ਸੁਸ਼ੋਭਿਤ ਕਰਨ ਦੇ ਲਈ ਇਕ ਸੋਨੇ ਦੀ ਪਾਲਕੀ, ਸੁਨਹਿਰੀ ਜਿਲਦ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸੋਨੇ ਦਾ ਚੌਰ ਸਾਹਿਬ ਨਨਕਾਣਾ ਸਾਹਿਬ ਲਿਜਾਇਆ ਜਾਣਾ ਹੈ।

ਸੋਨੇ ਦੀ ਪਾਲਕੀ ਸਾਹਿਬ ਅਤੇ ਸੁਨਹਿਰੀ ਜਿਲਦ ਦੀ ਕਾਰਸੇਵਾ ਪਹਿਲਾਂ ਹੀ ਦਮਦਮੀ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ। ਸੋਨੇ ਦੀ ਪਾਲਕੀ ਲਈ ਜੀਤ ਸਿੰਗ ਨਾਮੀ ਸਿੱਖ ਨੇ ਆਪਣਾ ਸਾਰਾ ਸੋਨਾ ਦਿੱਲੀ ਕਮੇਟੀ ਨੂੰ ਸੌਂਪ ਦਿੱਤਾ ਸੀ ਅਤੇ ਅੱਜ ਗਾਇਕ ਦਲੇਰ ਮੇਂਹਦੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਰਵਾਰ ਸਮੇਤ ਪਹੁੰਚ ਕੇ ਸੋਨੇ ਦਾ ਚੌਰ ਸਾਹਿਬ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪਿਆ ਹੈ।