ਸੋਸ਼ਲ ਮੀਡੀਆ 'ਤੇ 'ਬਾਦਲ ਪੰਥ ਦਾ ਗੁਨਾਹਗਾਰ' ਨਾਂਅ ਦਾ ਗਰੁਪ ਬਣਿਆ ਚਰਚਾ ਦਾ ਵਿਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਤੀ ਲੋਕਾਂ ਦਾ ਗੁੱਸਾ ਇੰਨਾ...

Social media image

ਚੰਡੀਗੜ੍ਹ, : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਤੀ ਲੋਕਾਂ ਦਾ ਗੁੱਸਾ ਇੰਨਾ ਵੱਧ ਗਿਆ ਹੈ ਕਿ ਹੁਣ ਸੋਸ਼ਲ ਮੀਡੀਆ ਵਟਸਅੱਪ 'ਤੇ 'ਬਾਦਲ ਪੰਥ ਦਾ ਗੁਨਾਹਗਾਰ' ਨਾਮ ਦਾ ਗਰੁਪ ਬਣਾ ਦਿਤਾ ਗਿਆ ਹੈ । ਇਹ ਗਰੱਪ 7 ਦਿਨ ਪਹਿਲਾ ਰਾਜਿੰਦਰ ਸਿੰਘ ਬਡਹੇੜੀ ਨੇ ਬਣਾਇਆ ਹੈ। ਉਹ ਇਸ ਗਰੁਪ ਦੇ ਐਡਮਿਨ ਹਨ। ਹੈਰਾਨੀ ਇਹ ਹੈ ਕਿ ਗਰੁਪ ਵਿਚ ਹਾਲੇ 185 ਮੈਂਬਰ  ਹਨ ਜਿਨ੍ਹਾਂ ਵਿਚ ਕਈ ਬਾਦਲ ਧੜੇ ਦੇ ਹੀ ਹਨ। 


ਗਰੁਪ ਮੈਂਬਰ ਵਿਚ ਐਮ.ਪੀ. ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੀਏ ਹਰਦੇਵ ਸਿੰਘ, ਮੋਹਾਲੀ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਰਹੀ ਬੀਬੀ ਮਨਮੀਤ ਕੌਰ ਲੀਮਾ, ਚੰਡੀਗੜ੍ਹ ਐਸਜੀਪੀਸੀ ਦੇ ਸਾਬਕਾ ਮੈਂਬਰ  ਗੁਰਪ੍ਰਤਾਪ ਸਿੰਘ ਰਿਆੜ, ਦੀਦਾਰ ਸਿੰਘ ਨਲਵੀ, ਗੁਰ ਆਸਰਾ ਟਰੱਸਟ ਦੇ ਮੁਖੀ ਕੁਲਬੀਰ ਸਿੰਘ ਧਾਮੀ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ, ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਮੋਹਾਲੀ ਦੇ ਨਰਿੰਦਰ ਸਿੰਘ ਲਾਂਬਾ, ਯੂਥ ਕਾਂਗਰਸ ਮੋਹਾਲੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਅਜਿਹੇ ਨਾਮ ਹਨ ਜੋ ਚਰਚਾ ਵਿਚ ਹਨ। 


ਇਸ ਗਰੁਪ ਵਿਚ ਕੁੱਝ ਅਜਿਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਜਿਸ ਨਾਲ ਬਾਦਲ ਦਲ ਵਲੋਂ ਪੰਥ ਨਾਲ ਕੀਤੀਆਂ ਅਜਿਹੀਆਂ ਗੱਲਾਂ ਸਾਹਮਣੇ ਆ ਸਕਣ ਜੋ ਧਰਮ, ਪਾਰਟੀ ਦੇ ਨਾਮ 'ਤੇ ਸਹੀ ਨਹੀਂ ਹਨ। ਅਜਿਹਾ ਗਰੁਪ ਐਡਮਿਨ ਦਾ ਕਹਿਣਾ ਹੈ। ਗਰੁਪ ਦਾ ਸਿਰਲੇਖ 'ਬਸ ਹੋਰ ਨਹੀਂ' ਰਖਿਆ ਗਿਆ ਹੈ। ਜੇਕਰ ਐਡਮਿਨ ਰਾਜਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਤੇ ਬਾਦਲ ਦੇ ਕਰੀਬੀ ਰਿਸ਼ਤੇਦਾਰ ਰਵੀਇੰਦਰ ਸਿੰਘ ਦੁਮਣਾ ਦੀ ਸੱਜੀ ਬਾਂਹ ਹੈ।

ਇਹ ਸਾਰੇ ਵੀ ਪਹਿਲਾਂ ਬਾਦਲ ਦਲ ਦੇ ਹੀ ਪਹਿਰੇਦਾਰ ਰਹਿ ਚੁਕੇ ਹਨ। ਰਾਜਿੰਦਰ ਸਿੰਘ ਬਡਹੇੜੀ ਗਰੁਪ ਐਡਮਿਨ ਨੇ ਕਿਹਾ ਕਿ ਇਹ ਗਰੁਪ ਬਣਉਣ ਦਾ ਮਕਸਦ ਸਿਰਫ਼ ਇਹ ਹੀ ਹੈ ਕਿ ਸਿੱਖਾਂ ਨੂੰ ਬਾਦਲ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਕਿ ਬਾਦਲ ਨੇ ਸਿਰਫ਼ ਅਪਣੇ ਪੁੱਤਰ ਖ਼ਾਤਰ ਸਿੱਖ ਪੰਥ ਦਾ ਕੀ ਹਾਲ ਕਰ ਕੇ ਰੱਖ ਦਿਤਾ। ਇਸ ਲਈ ਉਹ ਸਿੱਖ ਸੰਗਤ ਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਬਾਦਲ ਦਾ ਸਾਥ ਛੱਡ ਦਿਤਾ ਜਾਵੇ।