ਹੁਣ ਇਹ ਵੱਡੇ ਪੰਥਕ ਦਿੱਗਜ਼ ਬਾਦਲਾਂ ਤੋਂ ਕਰਾਉਣਗੇ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

SGPC ਚੋਣਾਂ ਨੂੰ ਲੈ ਕੇ ਭਾਈ ਰਣਜੀਤ ਸਿੰਘ,ਬਾਬਾ ਬੇਦੀ, ਢੀਂਡਸਾ , ਬ੍ਰਹਮਪੁਰਾ ਤੇ ਰਵੀਇੰਦਰ ਦੀ ਹੋਈ ਪੰਥਕ ਏਕਤਾ

Panthic unity

ਮੁਹਾਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਦਸ ਸਾਲਾਂ ਤੋਂ ਲਟਕ ਰਹੀਆਂ ਚੋਣਾਂ ਨੂੰ ਕਰਵਾਉਣ ਲਈ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਨੇ  ਗੁਰਦੁਆਰਾ ਇਲੈਕਸ਼ਨ ਕਮਿਸ਼ਨ  ਸਾਬਕਾ ਚੀਫ਼ ਜਸਟਿਸ  ਐਸ ਐਸ ਸਾਰੋਂ ਨੂੰ  ਨਿਯੁਕਤ ਕਰਕੇ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਦੇ ਦਿੱਤਾ ਹੈ

ਅਤੇ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ  ਬਹਾਲ ਕਰਵਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਕਾਲੀ ਦਲ  ਬਾਦਲ ਦਲ ਦਾ ਕਬਜ਼ਾ ਹਟਾਉਣ ਲਈ ਝੰਡਾ ਲੈ ਕੇ ਚੱਲੇ  ਅਕਾਲੀ ਦਲ ਦੇ ਦਿੱਗਜ ਆਗੂ ਸੁਖਦੇਵ ਸਿੰਘ ਢੀਂਡਸਾ  ਵੱਲੋਂ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਿਆਂ ਕਰਨ ਲਈ  ਸਰਗਰਮੀਆਂ ਆਰੰਭੀਆਂ ਹੋਈਆਂ ਹਨ।

ਪਿਛਲੇ ਦਿਨੀਂ  ਸੰਤ ਸਮਾਜ ਦੇ ਆਗੂ  ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 17 ਵੇ ਵੰਸ ਚੋਂ  ਬਾਬਾ ਸਰਬਜੋਤ ਸਿੰਘ ਬੇਦੀ  ਦੇ ਗ੍ਰਹਿ ਵਿਖੇ ਮਾਝੇ ਦੇ  ਅਕਾਲੀ ਆਗੂ  ਰਣਜੀਤ ਸਿੰਘ ਬ੍ਰਹਮਪੁਰਾ ਨਾਲ  ਮੀਟਿੰਗ ਕਰਨ ਤੋਂ ਬਾਅਦ ਅੱਜ ਜਲੰਧਰ 'ਚ  ਪੰਥਕ ਲਹਿਰ ਚਲਾਉਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਮੀਟਿੰਗ ਹੋਣ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਹਲਚਲ ਮਚ  ਗਈ ਹੈ ।

 ਭਾਵੇਂ  ਇਸ ਮੀਟਿੰਗ ਬਾਰੇ  ਇਨ੍ਹਾਂ ਆਗੂਆਂ ਨੇ ਕਿਸੇ ਨੂੰ ਵੀ  ਉੱਘ ਸੁੱਘ ਨਹੀਂ ਲੱਗਣ ਦਿੱਤੀ ।ਪਰ ਪਤਾ ਲੱਗਾ ਹੈ ਕਿ  ਮੀਟਿੰਗ ਵਿੱਚ  ਸੁਖਦੇਵ ਸਿੰਘ ਢੀਂਡਸਾ ਨੇ  ਇਹ ਸਾਫ਼ ਕਹਿ ਦਿੱਤਾ ਕਿ ਉਹ  ਸਿਰਫ਼ ਰਾਜਨੀਤਕ  ਚੋਣਾਂ  ਹੀ ਲੜਨਗੇ।  ਸੂਤਰ ਦੱਸਦੇ ਹਨ ਕਿ ਧਾਰਮਿਕ ਸ਼ਖ਼ਸੀਅਤਾਂ ਨੂੰ ਹੀ  ਸ਼੍ਰੋਮਣੀ ਕਮੇਟੀ ਚੋਣਾਂ ਲਈ ਉਮੀਦਵਾਰ ਬਣਾਉਣ ਬਾਰੇ ਸੁਖਦੇਵ ਸਿੰਘ ਢੀਂਡਸਾ,ਰਣਜੀਤ ਸਿੰਘ ਬ੍ਰਹਮਪੁਰਾ,ਰਵੀ ਇੰਦਰ ਸਿੰਘ  ਤੇ ਬਾਬਾ ਸਰਬਜੋਤ ਸਿੰਘ ਬੇਦੀ  ਦੀ ਮੀਟਿੰਗ  ਭਾਈ ਰਣਜੀਤ ਸਿੰਘ ਨਾਲ ਹੋਈ।

ਇਹ ਵੀ ਪਤਾ ਲੱਗਿਆ ਹੈ ਕਿ ਮੀਟਿੰਗ ਵਿੱਚ  ਪੰਜਾਬ ਚ ਬਾਦਲ ਵਿਰੋਧੀ  ਰਾਜਨੀਤਕ ਧਿਰਾਂ  ਤੋਂ  ਵੀ ਧਾਰਮਕ ਤੇ ਸਾਫ ਸੁਥਰੇ ਅਕਸ ਵਾਲੇ  ਉਮੀਦਵਾਰ ਲੈਣ ਬਾਰੇ ਵੀ  ਫ਼ੈਸਲਾ ਹੋਇਆ।