ਉਤਰ ਪ੍ਰਦੇਸ਼ ਦੇ ਹਿੰਦੂ ਵਿਅਕਤੀ ਵਲੋਂ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਸ਼ੁਰੂ
ਅੱਜ ਦੀ ਦੁਨੀਆਂ ਵਿਚ ਉਹ ਲੋਕ ਵੀ ਹਨ ਜੋ ਸੱਭ ਧਰਮਾਂ ਦਾ ਸਨਮਾਨ ਕਰਦੇ ਹਨ ਜਿਸ ਦੀ ਉਦਾਹਰਣ ਪਿੰਡ ਨੌਗਾਵਾਂ ਵਿਚ ਇਕ ਹਿੰਦੂ ਵਿਅਕਤੀ.........
ਬੱਸੀ ਪਠਾਣਾਂ : ਅੱਜ ਦੀ ਦੁਨੀਆਂ ਵਿਚ ਉਹ ਲੋਕ ਵੀ ਹਨ ਜੋ ਸੱਭ ਧਰਮਾਂ ਦਾ ਸਨਮਾਨ ਕਰਦੇ ਹਨ ਜਿਸ ਦੀ ਉਦਾਹਰਣ ਪਿੰਡ ਨੌਗਾਵਾਂ ਵਿਚ ਇਕ ਹਿੰਦੂ ਵਿਅਕਤੀ ਵਲੋਂ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਤੋਂ ਲੱਗਦੀ ਹੈ। ਪਿੰਡ ਨੌਗਾਵਾਂ ਦੇ ਸਮੂਹ ਸੰਗਤ ਵਲੋਂ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੇ ਰਾਣਾ ਸੰਗਰਾਮ ਸਿੰਘ ਦਾ ਸਨਮਾਨ ਗੁਰਦੁਆਰਾ ਸਾਹਿਬ ਵਿਚ ਕੀਤਾ ਗਿਆ। ਪੈਦਲ ਯਾਤਰਾ ਦੌਰਾਨ ਉਕਤ ਵਿਅਕਤੀ ਪਿੰਡ ਨੌਗਾਵਾ 'ਚ ਰਾਤ ਕੱਟਣ ਲਈ ਰੁਕਿਆ ਸੀ। ਰਾਣਾ ਸੰਗਰਾਮ ਸਿੰਘ ਨੇ ਗੱਲਬਾਤ ਕਰਦੇ ਹੋਏ ਦਸਿਆ
ਕਿ ਉਸ ਵਲੋਂ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਜਦੋਂ ਕਿ ਉਹ ਯੂਪੀ ਦੇ ਹਿੰਦੂ ਪਰਵਾਰ ਵਿਚ ਪੈਦਾ ਹੋਇਆ ਹੈ ਉਸ ਨੇ 2007 ਵਿਚ ਅਯੋਦਿਆ ਤੋਂ ਸ੍ਰੀ ਰਾਮੇਸ਼ਵਰ, ਰਾਮੇਸ਼ਵਰ ਤੋਂ ਅਯੋਦਿਆ ਤੇ ਕੁੱਝ ਸਮਾਂ ਬਾਅਦ ਸ੍ਰੀ ਦਵਾਰਿਕਾ ਧਾਮ ਤੋਂ ਜਗਨਾਥਪੁਰੀ ਉੜੀਸਾ ਦੀ ਪੈਦਲ ਯਾਤਰਾ ਕੀਤੀ ਸੀ ਤੇ ਹੁਣ ਉਸ ਵਲੋਂ ਚੌਥੀ ਪੈਦਲ ਯਾਤਰਾ ਹੈ ਜੋ ਸਦਭਾਵਨਾ ਤੇ ਭਾਈਚਾਰੇ ਲਈ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕਰ ਰਿਹਾ ਹਾਂ।
ਇਹ ਯਾਤਰਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ 23 ਨਵੰਬਰ ਤੋਂ ਮੇਰੇ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਹੁਣ ਸ੍ਰੀ ਅਨੰਦਪੁਰ ਸਾਹਿਬ ਜਾ ਰਿਹਾ ਹਾਂ ਤੇ ਉਸ ਤੋਂ ਬਾਅਦ 2 ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣਾ ਹੈ। ਇਸ ਯਾਤਰਾ ਨੂੰ 4 ਮਹੀਨੇ ਲੱਗ ਜਾਣਗੇ।