ਮਹਾਰਾਸ਼ਟਰ ਸਰਕਾਰ ਵਲੋਂ ਤਖ਼ਤ ਹਜ਼ੂਰ ਸਾਹਿਬ ਬੋਰਡ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਜ਼ੂਰੀ ਸੰਗਤ ਦੀਵਾਨ ਅਤੇ ਸਿੱਖ ਮੈਂਬਰ ਪਾਰਲੀਮੈਂਟ ਤੋਂ ਬਗ਼ੈਰ ਬਣਾਇਆ ਬੋਰਡ

Bhupinder Singh, Gurinder Singh, Paramjot Singh

ਅੰਮ੍ਰਿਤਸਰ : ਮਹਾਰਾਸ਼ਟਰ ਸਰਕਾਰ ਵਲੋਂ ਤਖ਼ਤ ਸਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਦੇ ਨਵੇਂ ਬੋਰਡ ਦਾ ਗਠਨ ਕਰ ਦਿਤਾ ਗਿਆ ਹੈ। ਇਸ ਵਾਰ ਹਜ਼ੂਰੀ ਸੰਗਤ ਦੀਵਾਨ ਅਤੇ ਸਿੱਖ ਮੈਂਬਰ ਪਾਰਲੀਮੈਂਟ ਇਸ ਬੋਰਡ ਵਿਚ ਸ਼ਾਮਲ ਨਹੀ ਕੀਤੇ ਗਏ। ਤਖ਼ਤ ਸਾਹਿਬ ਬੋਰਡ ਦੇ ਵਿਧਾਨ ਮੁਤਾਬਕ ਬੋਰਡ ਵਿਚ ਤਿੰਨ ਮੈਂਬਰ ਹਜ਼ੂਰੀ ਸੰਗਤ ਦੀਵਾਨ ਦੇ ਸ਼ਾਮਲ ਕੀਤੇ ਜਾਂਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਿੱਖ ਮੈਂਬਰ ਪਾਰਲੀਮੈਟ ਵਿਚੋਂ 2 ਮੈਂਬਰ ਪਾਰਲੀਮੈਂਟ ਵੀ ਸ਼ਾਮਲ ਹੁੰਦੇ ਹਨ ਉਹ ਵੀ ਸ਼ਾਮਲ ਨਹੀਂ ਕੀਤੇ ਗਏ। 

ਇਸ ਸਬੰਧ ਵਿਚ ਮਹਾਰਾਸ਼ਟਰ ਸਰਕਾਰ ਵਲੋਂ ਜਾਰੀ ਨੋਟੀਫ਼ੀਕੇਸ਼ਨ ਅਨੁਸਾਰ ਮੁੰਬਈ ਦੇ ਉੱਘੇ ਸਿੱਖ ਕਾਰੋਬਾਰੀ ਭੁਪਿੰਦਰ ਸਿੰਘ ਮਿਨਹਾਸ ਨੂੰ ਬੋਰਡ ਦੇ ਪ੍ਰਧਾਨ ਵਜੋਂ ਜ਼ੁੰਮੇਵਾਰੀ ਸੌਂਪੀ ਗਈ ਹੈ। ਦਸਣਯੋਗ ਹੈ ਕਿ ਮਿਨਹਾਸ ਬਾਬਾ ਰਾਮਦੇਵ ਦੇ ਕਾਰੋਬਾਰ ਵਿਚ ਸਾਝੇਦਾਰ ਹਨ। ਸਰਕਾਰ ਵਲੋਂ ਨਵੇਂ ਗਠਤ ਕੀਤੇ ਗਏ 9 ਮੈਂਬਰੀ ਬੋਰਡ ਵਿਚ ਭੁਪਿੰਦਰ ਸਿੰਘ ਮਿਨਹਾਸ ਤੋਂ ਇਲਾਵਾ ਮੈਂਬਰ ਵਜੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਰਵਿੰਦਰ ਸਿੰਘ ਬੁੰਗਈ,  ਮਨਪ੍ਰੀਤ ਸਿੰਘ ਕੁੰਜੀਵਾਲੇ, ਗੁਰਮੀਤ ਸਿੰਘ ਮਹਾਜਨ, ਗੁਰਿੰਦਰ ਸਿੰਘ ਬਾਵਾ, ਗੁਰਦੀਪ ਸਿੰਘ ਭਾਟੀਆ ਤੇ ਪਰਮਜੋਤ ਸਿੰਘ ਚਾਹਲ ਨੂੰ ਸ਼ਾਮਲ ਕੀਤਾ ਗਿਆ ਹੈ।