ਮਾਮਲਾ ਕੋਲਕਾਤਾ ਵਿਚ ਪ੍ਰੋਫ਼ੈਸਰ ਦਰਸ਼ਨ ਸਿੰਘ ਦੇ ਕੀਰਤਨ ਦਾ ਇਕਬਾਲ ਸਿੰਘ ਨੇ ਭੁੱਲ ਮੰਨੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਫ਼ੈਸਲਾ ਹੀ ਲਿਆ ਹੈ, ਹੁਕਮਨਾਮਾ ਨਹੀਂ ਜਾਰੀ ਕੀਤਾ

Giani Iqbal Singh

ਤਖ਼ਤ ਸ੍ਰੀ ਹਰਿੰਮਦਰ ਜੀ ਪਟਨਾਂ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਉਸ ਸਮੇ ਕਸੂਤੀ ਸਥਿਤੀ ਵਿਚ ਫਸ ਗਏ ਜਦ ਉਨ੍ਹਾਂ ਨੂੰ ਕਲਕਤਾ ਦੇ ਗੁਰਦਵਾਰਾ ਜਗਤ ਸੁਧਾਰ ਦੇ ਹੈਡ ਗ੍ਰੰਥੀ ਗਿਆਨੀ ਜਰਨੈਲ ਸਿੰਘ ਨੇ ਸਵਾਲਾਂ ਦੇ ਘੇਰੇ ਵਿਚ ਲੈ ਲਿਆ।ਸਥਿਤੀ ਉਦੋ ਹੋਰ ਵੀ  ਹੈਰਾਨੀਜਨਕ ਬਣ ਗਈ ਜਦ ਭਾਈ ਜਰਨੈਲ ਸਿੰਘ ਨੇ ਜਥੇਦਾਰ ਇਕਬਾਲ ਸਿੰਘ ਨੂੰ ਜਨਤਕ ਮਾਫ਼ੀ ਮੰਗਣ ਲਈ ਕਿਹਾ ਤੇ ਜਾਂ ਫਿਰ ਮਾਣਹਾਨੀ ਦੇ ਕੇਸ ਦਾ ਸਹਾਮਣਾ ਕਰਨ ਲਈ ਕਿਹਾ ਤਾਂ ਜਥੇਦਾਰ ਜੀ ਦੀ ਸਾਰੀ ਹੈਕੜਬਾਜੀ ਹਵਾ ਹੋ ਗਈ ਤੇ ਉਨ੍ਹਾਂ ਮੌਕਾ ਸੰਭਾਲਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਜਾਰੀ ਫੈਸਲਾ ਹੁਕਮਨਾਮਾਂ ਹੀ ਨਹੀ ਹੈ। ਜ਼ਿਕਰਯੋਗ ਹੈ ਕਿ ਤਖ਼ਤ ਸ੍ਰੀ ਹਰਿੰਮਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਬੀਤੇ ਦਿਨੀ ਇਕ ਫਤਵਾ ਜਾਰੀ ਕਰਦਿਆਂ ਸ੍ਰੀ ਅਕਾਲ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਦਾ ਕਲਕਤਾ ਵਿਚ ਕੀਰਤਨ ਕਰਵਾਉਣ ਦੇ ਦੋਸ਼ ਵਿਚ ਕ£ਟ ਵਿਅਕਤੀਆਂ ਨੂੰ ਤਨਖਾਹੀਆਂ ਕਰਾਰ ਦਿੰਦਿਆਂ ਕਿਹਾ ਸੀ ਕਿ ਇਨ੍ਹਾਂ ਨਾਲ ਮਿਲਵਰਤਨ ਨਾ ਕੀਤਾ ਜਾਵੇ। ਇਸ ਵਿਚ ਗੁਰਦਵਾਰਾ ਜਗਤ ਸੁਧਾਰ ਦੇ ਹੈਡ ਗ੍ਰੰਥੀ ਭਾਈ ਜਰਨੈਲ ਸਿੰਘ ਦਾ ਨਾਮ ਵੀ ਸ਼ਾਮਲ ਸੀ। ਇਸ ਗਲਬਾਤ ਦੀ ਆਡੀਓ ਸ਼ੋਸ਼ਲ ਸਾਇਟਾਂ ਤੇ ਵਾਇਰਲ ਹੋ ਗਈ ਜਿਸ ਤੋ ਬਾਅਦ ਪੰਥ ਦਰਦੀ ਚਟਖਾਰੇ ਲੈ ਕੇ ਇਕ ਦੂਜੇ ਨਾਲ ਇਸ ਆਡੀਓ ਨੂੰ ਸਾਂਝੀ ਕਰਦੇ ਰਹੇ।

ਆਡੀਓ ਵਿਚ ਪਹਿਲਾਂ ਤਾਂ ਗਿਆਨੀ ਇਕਬਾਲ ਸਿੰਘ ਭਾਈ ਜਰਨੈਲ ਸਿੰਘ ਨਾਲ ਗਲਬਾਤ ਵਿਚ ਪੈਰਾ ਤੇ ਪਾਣੀ ਨਹੀ ਪੈਣ ਦਿੰਦੇ। ਜ਼ਦ ਭਾਈ ਜਰਨੈਲ ਸਿੰਘ ਵਲੋ ਥ'ੜੀ ਸਖਤੀ ਨਾਲ ਗਲ ਕੀਤੀ ਤਾਂ ਜਥੇਦਾਰ ਦੀ ਸਾਰੀ ਜਥੇਦਾਰੀ ਨਿਕਲ ਗਈ ਤੇ ਤ੍ਰਬਕਿਆ ਜਥੇਦਾਰ ਸ਼ਾਮ ਤਕ ਮੁਆਫੀ ਮੰਗਣ ਲਈ ਰਾਜੀ ਵੀ ਹੋ ਗਿਆ। ਭਾਈ ਜਰਨੈਲ ਸਿੰਘ ਨੁੰ ਜਥੇਦਾਰ ਨੇ ਕਿਹਾ ਕਿ ਉਸ ਕੋਲ ਦੋ ਸੋ ਵਿਅਕਤੀਆਂ ਦੇ ਦਸਤਖਤਾਂ ਨਾਲ ਸ਼ਿਕਾਇਤ ਆਈ ਸੀ ਜਿਸ ਕਾਰਨ ਭਾਈ ਜਰਨੈਲ ਸਿੰਘ ਨੁੰ ਤਨਖਾਹੀਆਂ ਕਰਾਰ ਦਿੱਤਾ ਗਿਆ ਹੈ। ਗਿਆਨੀ ਇਕਬਾਲ ਸਿੰਘ ਨੇ ਭਾਈ ਜਰਨੈਲ ਸਿੰਘ ਨੂੰ ਕਿਹਾ ਕਿ ਮੈ ਜਾਂਚ ਕੀਤੀ ਹੈ ਜਦ ਭਾਈ ਜਰਨੈਲ ਸਿੰਘ ਨੇ ਕਿਹਾ ਕਿ ਉਹ ਦਸਣ ਕਿ ਜਾਂਚ ਕਿਥੇ, ਕਦੋ ਤੇ ਕਿਵੇ ਹੋਈ ਤਾਂ ਜਥੇਦਾਰ ਦੀ ਅਵਾਜ਼ ਬੰਦ ਹੋ ਗਈ। ਭਾਈ ਜਰਨੈਲ ਸਿੰਘ ਨੇ ਜਥੇਦਾਰ ਨੁੰ ਸ਼ਪਸ਼ਟ ਕਿਹਾ ਕਿ ਤੁਸੀ ਕੋਮ ਦੇ ਪ੍ਰਚਾਰਕਾਂ ਨਾਲ ਧਕਾ ਕਰ ਰਹੇ ਹੋ, ਤੁਹਾਡੇ ਗਲਤ ਫੈਸਲੇ  ਕਾਰਨ ਮੈਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮੇਰਾ ਸਾਰਾ ਕੈਰੀਅਰ ਦਾਅ ਤੇ ਲਗ ਗਿਆ। ਇਸ ਤੇ ਜਥੇਦਾਰ ਨੇ ਸ਼ਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਹੁਕਮਨਾਮਾਂ ਜਾਰੀ ਨਹੀ ਕੀਤਾ ਫੈਸਲਾ ਲਿਆ ਹੈ। ਭਾਈ ਜਰਨੈਲ ਸਿੰਘ ਨੇ ਜਥੇਦਾਰ ਨੁੰ ਕਿਹਾ ਕਿ ਸ਼ਾਇਦ ਤੁਸੀ ਅਕਾਲ ਤਖ਼ਤ ਸਾਹਿਬ ਤੇ ਵੀ ਇਸੇ ਤਰਾਂ ਨਾਲ ਫੈਸਲੇ ਲੈਦੇ ਹੋ। ਜਿਸ ਦਾ ਜਥੇਦਾਰ ਨੂੰ ਕੋਈ ਜਵਾਬ ਨਹੀ ਸੀ ਔੜ ਰਿਹਾ। ਭਾਈ ਜਰਨੈਲ ਸਿੰਘ ਨੇ ਜਥੇਦਾਰ ਨੂੰ ਕਿਹਾ ਕਿ ਮੈ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦਿੰਦਾ ਹਾਂ ਜਦ ਕਿ ਤੁਸੀ ਕਦੇ ਵੀ ਰਹਿਤ ਮਰਿਯਾਦਾ ਦੀ ੍ਹਗਲ ਨਹੀਂ ਕੀਤੀ। ਆਖ਼ਰ ਭਾਈ ਜਰਨੈਲ ਸਿੰਘ ਨੇ ਜਥੇਦਾਰ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ ਮੀਡੀਆ ਤੇ ਵੀਡੀਉ ਪਾ ਕੇ ਸੰਗਤ ਨੂੰ ਸਪੱਸ਼ਟ ਕਰੇ ਕਿ ਇਹ ਹੁਕਮਨਾਮਾ ਨਹੀ ਸੀ ਅਤੇ ਜਨਤਕ ਤੌਰ ਤੇ ਮੁਆਫੀ ਮੰਗੇ। ਜਥੇਦਾਰ ਨੇ ਭਰੋਸਾ ਦਿਵਾਇਆ ਕਿ ਉਹ ਇਸ ਤਰ੍ਹਾਂ ਹੀ ਕਰਨਗੇ। ਇਸ ਗਲਬਾਤ ਨੇ ਸਾਬਤ ਕਰ ਦਿਤਾ ਕਿ ਜਥੇਦਾਰ ਫ਼ੈਸਲਾ ਲੈਣ ਸਮੇਂ ਕਦੇ ਵੀ ਕੌਮੀ ਭਵਿੱਖ ਧਿਆਨ ਵਿਚ ਨਹੀਂ ਰਖਦੇ।