'ਉੱਚਾ ਦਰ..' ਦੇ ਲਾਈਫ ਮੈਂਬਰ ਸੇਵਾਮੁਕਤ ਬੀਡੀਪੀਓ ਕਰਤਾਰ ਸਿੰਘ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਉੱਚਾ ਦਰ..' ਦੀ ਲੋੜ ਕਿਉਂ ਅਤੇ ਰੋਜ਼ਾਨਾ ਸਪੋਕਸਮੈਨ ਦੇ ਯੋਗਦਾਨ ਦਾ ਵਿਸ਼ੇਸ਼ ਜਿਕਰ

Ucha Dar

ਬਠਿੰਡਾ, (ਮਹਿੰਦਰ ਸਿੰਘ) :- 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੁੱਖ ਸਰਪ੍ਰਸਤ ਮੈਂਬਰ ਇੰਜੀ. ਬਲਜਿੰਦਰ ਸਿੰਘ ਤੇ ਉਸਦੇ ਕੈਮਿਸਟ ਭਰਾ ਜਗਦੇਵ ਸਿੰਘ ਦੇ ਸਤਿਕਾਰਤ ਪਿਤਾ ਸ੍ਰ. ਕਰਤਾਰ ਸਿੰਘ ਸੇਵਾਮੁਕਤ ਬੀਡੀਪੀਓ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਉਨਾ ਦੇ ਜੱਦੀ ਪਿੰਡ ਕੋਠੇ ਚੇਤ ਸਿੰਘ ਵਾਲੇ ਅਬਲੂ (ਬਠਿੰਡਾ) ਦੇ ਗੁਰਦਵਾਰਾ ਸਾਹਿਬ ਵਿਖੇ ਭਾਈ ਪਰਮਜੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ, ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਗੁਰਮੇਲ ਸਿੰਘ ਨੇ ਅਰਦਾਸ-ਬੇਨਤੀ ਕਰਨ ਉਪਰੰਤ ਪਵਿੱਤਰ ਹੁਕਮਨਾਮਾ ਲਿਆ।

ਅੰਤ 'ਚ ਗੁਰਿੰਦਰ ਸਿੰਘ ਕੋਟਕਪੂਰਾ ਨੇ ਸਟੇਜ ਸੰਚਾਲਨ ਕਰਦਿਆਂ ਬਾਪੂ ਕਰਤਾਰ ਸਿੰਘ ਦੀ ਜੀਵਨੀ ਪ੍ਰਤੀ ਸੰਖੇਪ ਚਾਨਣਾ ਪਾਉਂਦਿਆਂ ਦੱਸਿਆ ਕਿ ਜਿੱਥੇ ਬਾਪੂ ਕਰਤਾਰ ਸਿੰਘ ਜੀ ਉੱਚਾ ਦਰ.. ਦੇ ਲਾਈਫ ਮੈਂਬਰ ਸਨ, ਉੱਥੇ ਉਹ ਸਰਕਾਰ ਦੇ ਕਲਾਸ-1 ਅਫਸਰ ਹੋਣ ਦੇ ਬਾਵਜੂਦ ਸਫਲ ਕਿਸਾਨ ਅਤੇ ਨਿੱਤਨੇਮੀ ਵੀ ਸਨ। ਉਨਾ ਦੱਸਿਆ ਕਿ ਰੋਜਾਨਾ ਸਪੋਕਸਮੈਨ ਵੱਲੋਂ ਦੁਨੀਆਂ ਭਰ 'ਚ ਵਸਦੇ ਲੋਕਾਂ ਦੀ ਭਲਾਈ ਵਾਸਤੇ ਉਸਾਰੇ ਜਾ ਰਹੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ 'ਚ ਇਸ ਪਰਿਵਾਰ ਦਾ ਵਡਮੁੱਲਾ ਯੋਗਦਾਨ ਹੈ।

ਗੁਰਿੰਦਰ ਸਿੰਘ ਨੇ ਸ੍ਰ. ਜੋਗਿੰਦਰ ਸਿੰਘ ਦੇ 'ਮੇਰੀ ਨਿੱਜੀ ਡਾਇਰੀ ਦੇ ਪੰਨੇ ਵਾਲੇ ਕਾਲਮ ਦੀ ਚਰਚਾ ਕਰਦਿਆਂ ਦੱਸਿਆ ਕਿ ਅੱਜ ਦਾ ਅਖਬਾਰ ਉਨਾਂ ਵੀਰ/ਭੈਣਾ ਲਈ ਪੜਨਾ ਬਹੁਤ ਜਰੂਰੀ ਹੈ ਜੋ ਪੰਥ ਦੀ ਨਿੱਘਰਦੀ ਜਾ ਰਹੀ ਹਾਲਤ ਪ੍ਰਤੀ ਚਿੰਤਤ ਹਨ, ਕਿਉਂਕਿ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਅੱਜ ਦੇ ਨਿੱਜੀ ਦੇ ਡਾਇਰੀ ਦੇ ਪੰਨੇ ਪ੍ਰੇਰਨਾ ਸਰੋਤ ਤੇ ਰਾਹ ਦਸੇਰਾ ਹਨ।

ਉਨਾ 'ਉੱਚਾ ਦਰ..' ਦੀ ਲੋੜ ਕਿਉਂ ਅਤੇ ਰੋਜਾਨਾ ਸਪੋਕਸਮੈਨ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਦਾ ਸੰਕੇਤ ਮਾਤਰ ਜਿਕਰ ਵੀ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ, ਸੁਖਵਿੰਦਰ ਸਿੰਘ ਬੱਬੂ, ਮਹਿੰਦਰ ਸਿੰਘ ਖਾਲਸਾ, ਗੁਰਤੇਜ ਸਿੰਘ, ਭਜਨ ਸਿੰਘ, ਬਲਵਿੰਦਰ ਸਿੰਘ ਸਮੇਤ ਭਾਰੀ ਗਿਣਤੀ 'ਚ ਹੋਰ ਵੀ 'ਉੱਚਾ ਦਰ..' ਦੇ ਗਵਰਨਿੰਗ ਕੋਂਸਲ, ਸਰਪ੍ਰਸਤ, ਮੁੱਖ ਸਰਪ੍ਰਸਤ, ਲਾਈਫ ਮੈਂਬਰ ਅਤੇ ਪਤਵੰਤੇ ਹਾਜਰ ਸਨ।