ਸ਼੍ਰੋਮਣੀ ਕਮੇਟੀ ਵੱਲੋ ਚਰਨਜੀਤ ਸਿੰਘ ਚੱਡਾ ਨੂੰ ਸਿਰੋਪਾ ਦੇਣ ਦਾ ਮਾਮਲਾ ਮੁੜ ਚਰਚਾ 'ਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਅਧਿਕਾਰੀਆਂ ਵੱਲੋ ਚਰਚਿਤ ਚਰਨਜੀਤ ਸਿੰਘ ਚੱਢਾ ਬਰਖਾਸਤ ਪ੍ਰਧਾਨ ਚੀਫ ਖਾਲਸਾ ਦੀਵਾਨ

Charanjit Singh Chadha

ਅੰਮ੍ਰਿਤਸਰ, (ਸੁਖਵਿੰਦਰਜੀਤ ਸਿੰਘ ਬਹੋੜੂ), ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਅਧਿਕਾਰੀਆਂ ਵੱਲੋ ਚਰਚਿਤ ਚਰਨਜੀਤ ਸਿੰਘ ਚੱਢਾ ਬਰਖਾਸਤ ਪ੍ਰਧਾਨ ਚੀਫ ਖਾਲਸਾ ਦੀਵਾਨ ਨੂੰ ਸਿਰੋਪਾ ਦੇਣ ਦਾ ਮਸਲਾ ਮੁੜ ਚਰਚਾ ਵਿਚ ਆ ਗਿਆ ਹੈ।

ਅਸ਼ਲੀਲ ਵੀਡੀਏ ਦੇ ਮਸਲੇ ਚ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਚਰਨਡੀਤ ਸਿੰਘ ਚੱਡਾ ਦੀਆਂ ਸਰਗਰਮਾਂ ਤੇ ਦੋ ਸਾਲ ਦੀ ਪਾਬੰਧੀ ਲਾਈ ਹੈ। ਗਿ ਗੁਰਬਚਨ ਸਿੰਘ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਿਹਾ ਕਿ ਇਸ ਸਬੰਧੀ ਅਜੇ ਸ਼ਿਕਾਇਤ ਕੋਈ ਨਹੀ ਆਈ। ਸ਼ੋਮਣੀ ਕਮੇਟੀ  ਬੁਲਾਰੇ ਦਿਲਜੀਤ ਸਿੰਘ ਮੁਤਾਬਕ ਇਸ ਮਸਲੇ ਦੀ ਪੜਤਾਲ ਗੋਬਿੰਦ ਸਿੰਘ ਲੌਗੋਵਾਲ ਵੱਲੋ ਕਾਰਵਾਈ ਜਾਵੇਗੀ।

ਚੀਫ ਖਾਲਸਾ ਦੀਵਾਨ ਦੇ ਸਥਾਨਕ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੱਡਾ ਗਲਤ ਕਰ ਰਿਹਾ ਹੈ। ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ। ਇਹ ਜਿਕਰਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਤੇ ਉਸ ਦੀ ਪਤਨੀ ਵੱਲੋ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਨੂੰ ਕੈਡੀ ਭੇਟ ਕਰਨ ਤੇ ਸ਼ੋਮਣੀ ਕਮੇਟੀ ਅਧਿਕਾਰੀਆਂ ਸਿਰੋਪਾ ਦੇ ਕੇ ਸਨਮਾਨਤ ਕੀਤਾ ਹੈ।