ਸਿੱਖ ਸ਼ਰਧਾਲੂ ਦੀ ਗੁਪਤ ਸੇਵਾ, ਗੁਰਦੁਆਰਾ ਸੀਸਗੰਜ ਸਾਹਿਬ ਦੀ ਗੋਲਕ ਚੋਂ ਮਿਲਿਆ ਸੋਨੇ ਦਾ ਬਿਸਕੁਟ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਤੀ ਜਾਣਕਾਰੀ
photo
ਨਵੀਂ ਦਿੱਲੀ : ਦੇਸ਼ ਦੇ ਕੋਨੇ-ਕੋਨੇ ਵਿਚ ਸਿੱਖ ਵਸਦੇ ਹਨ ਤੇ ਸਿੱਖ ਆਪਣੇ ਗੁਰੂ ਘਰਾਂ ਨਾਲ ਅਥਾਹ ਪਿਆਰ ਕਰਦੇ ਹਨ। ਇਸ ਦੇ ਨਾਲ ਸਿੱਖ ਗੁਰੂ ਘਰ ਦਸਵੰਧ ਦਿੰਦੇ ਹਨ। ਇਸ ਦੇ ਨਾਲ ਹੀ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਗੋਲਕ ਵਿਚੋਂ ਸੋਨੇ ਦਾ ਬਿਸਕੁਟ ਮਿਲਿਆ।
ਜਾਣਕਾਰੀ ਅਨੁਸਾਰ ਕੋਈ ਸ਼ਰਧਾਲੂ ਗੁਪਤ ਸੇਵਾ ਕਰਕੇ ਗਿਆ। ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅੱਜ ਜਦੋਂ ਗੁਰਦੁਆਰਾ ਸਾਹਿਬ ਦੀ ਗੋਲਕ ਖੋਲ੍ਹੀ ਗਈ ਤਾਂ ਉਸ ਵਿਚੋਂ ਸੋਨੇ ਦਾ ਬਿਸਕੁਟ ਮਿਲਿਆ।
ਹਰਮੀਤ ਸਿੰਘ ਕਾਲਕਾ ਨੇ ਇਹ ਬਿਸਕੁਟ ਚੜਾਉਣ ਵਾਲੇ ਪਰਿਵਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤੁਸੀਂ ਆਪਣੇ ਦਸਵੰਧ ਵਿਚੋਂ ਇਹ ਸੇਵਾ ਕੀਤੀ। ਤੁਹਾਡੇ ਵਲੋਂ ਕੀਤੀ ਗਈ ਇਹ ਸੇਵਾ ਦਾ ਸਹੀ ਉਪਯੋਗ ਹੋਵੇਗਾ। ਇਕ-ਇਕ ਰੁਪਏ ਨੂੰ ਸਹੀ ਜਗ੍ਹਾ ਲਗਾਇਆ ਜਾਵੇਗਾ।